ਪੰਜਾਬੀ ਗੀਤਕਾਰੀ ਵਿੱਚ ਪੰਜਾਬ ਦੇ ਇਲਾਕਿਆਂ ਖੇਤਰਾਂ ਜ਼ਿਲ੍ਹਿਆਂ ਵੱਡੇ ਸ਼ਹਿਰਾਂ ਦਾ ਕਾਫੀ ਜ਼ਿਕਰ ਹੋਇਆ ਹੋਵੇ।ਉਹ ਗੀਤ ਭਾਵੇਂ ਰੁਮਾਂਟਿਕ ਹੋਣ ਜਾ ਜੁਝਾਰੂ ਕਿਸਮ ਦੇ।ਇੱਕ ਗੀਤ ਜੁਝਾਰੂ ਕਿਸਮ ਹੈ ਜਿਸ ਵਿਚ ਮਝੈਲਾਂ ਦੇ ਜੰਗ ਵਿੱਚ ਜੁਝਣ ਦਾ ਬਹੁਤ ਵਧੀਆ ਦ੍ਰਿਸ਼ ਪੇਸ਼ ਕੀਤਾ ਹੈ ਜੋ ਕਿਸ ਕਿ ਗੀਤਕਾਰ ਜਰਨੈਲ ਸਿੰਘ ਸਭਰਾ ਦਾ ਲਿਖਿਆ ਗਿਆ ਹੈ:
ਫੌਜ ਅੱਗੇ ਵਧੀ ਜਦੋਂ ਜਰਵਾਣੇ ਦੀ
ਢਾਬ ਮੱਲ ਲਈ ਸੀ ਸਿੰਘਾਂ ਖਿਦਰਾਣੇ ਦੀ
ਮੌਤ ਕੂਕਦੀ ਹੈ ਤੁਰਕਾਂ ਦੇ ਲਾਣੇ ਦੀ
ਜਿਹੜੇ ਗੱਲੀਂ ਬਾਤੀਂ ਦਸਵੇਂ ਗੁਰਾਂ ਨੂੰ ਫੜਦੇ
ਜਾਨਾ ਤਲੀ ਉਤੇ ਰੱਖਕੇ ਮਝੈਲ ਲੜਦੇ
ਗਾਇਕ ਤੇ ਗੀਤਕਾਰ ਹਰਕੀਰਤ ਸੰਘਾ ਦਾ ਲਿਖਿਆ ਤੇ ਗਾਇਆ ਗੀਤ ਪੱਟੀ ਤੋਂ ਪਟਿਆਲਾ ਵਿਚ ਮਾਝੇ ਦੀ ਕੁੜੀ ਦਾ ਜ਼ਿਕਰ ਅਤੇ ਮਾਝੇ ਦੇ ਪੱਟੀ ਸ਼ਹਿਰ ਨਾਲ ਮਾਲਵੇ ਦੇ ਪਟਿਆਲੇ ਸ਼ਹਿਰ ਨਾਲ ਕੀਤਾ ਗਿਆ ਹੈ:
ਖਿੱਚ ਲੈ ਤਿਆਰੀ ਤੂੰ ਵੀ ਮਾਝੇ ਵਾਲੀਏ
ਨੀ ਟਿੱਬਿਆਂ ਚ ਤੈਨੂੰ ਵੀ ਉਡੀਕੇ ਮਾਲਵਾ
ਪੱਟੀ ਤੋਂ ਪਟਿਆਲਾ ਬੰਦ ਸ਼ਹਿਰ ਹੋਣਗੇ
ਜੀ ਵੈਗਨਾ ਨਾਲ ਰੋਡ ਐਕਵਾਇਰ ਹੋਣਗੇ।
ਮਾਲਵੇ ਦੀ ਮਿੱਟੀ ਅਤੇ ਉਥੋਂ ਦੇ ਇਲਾਕੇ ਬਾਰੇ ਬਹੁਤ ਮਸ਼ਹੂਰ ਹੈ ਕਿ ਇਸ ਏਰੀਏ ਵਿੱਚ ਅਣਖੀਲੇ ਅਤੇ ਜੁਆਰਤ ਰੱਖਣ ਵਾਲੇ ਲੋਕ ਪੈਦਾ ਹੋਏ ਹਨ ਜਿਸਦਾ ਜ਼ਿਕਰ ਲਾਭ ਹੀਰਾ ਅਤੇ ਆਰ ਨੇਤ ਨੇ ਆਪਣੇ ਗੀਤ ਵਿੱਚ ਕੀਤਾ ਹੈ:
ਇਥੇ ਹੋਣ ਸਲਾਮਾਂ ਜੁਆਰਤਾਂ ਨੂੰ
ਕੋਈ ਕਦਰ ਨਾਂ ਪੈਂਦੀ ਚੰਮ ਦੀ ਏ
ਕੁੜੀਏ ਨੀ ਮਿੱਟੀ ਮਾਲਵੇ ਦੀ
ਬੰਦੇ ਅੱਤ ਕਰਾਉਣੇ ਜੰਮਦੀ ਏ।
ਮਾਨਸਾ ਬਠਿੰਡਾ ਦੇ ਬੈਕਵਰਡ ਸਬੰਧੀ ਲੋਕਾਂ ਦੀ ਝੂਠੀ ਧਾਰਨਾ ਹੈ ਇਸ ਧਾਰਨਾ ਦਾ ਜਵਾਬ ਅਮ੍ਰਿਤ ਮਾਨ ਨੇ ਆਪਣੇ ਇੱਕ ਗੀਤ ਵਿੱਚ ਇੰਝ ਦਿੱਤਾ ਹੈ:
ਮਾਨਸਾ ਬਠਿੰਡੇ ਨੂੰ ਜੋ ਬੈਕਵਰਡ ਆਖਦੇ
ਦੰਦਾ ਵਿੱਚ ਲੈ ਲੈ ਉਂਗਲਾ ਨੇ ਝਾਕਦੇ
ਗੀਤਕਾਰ ਪ੍ਰੀਤ ਜੱਜ ਨੇ ਆਪਣੇ ਇੱਕ ਦੋਗਾਣੇ ਵਿਚ ਮਲਵੈਣ ਕੁੜੀ ਅਤੇ ਮਾਝੇ ਦੇ ਮੁੰਡੇ ਦੀ ਨੋਕ ਝੋਕ ਨੂੰ ਪੇਸ਼ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਭਾਊਆਂ ਦਾ ਵਸਾਇਆ ਗਿਆ ਹੈ:
ਵੇ ਮੈਂ ਜੱਟੀ ਮਲਵੈਣ ਜਿਹਨੂੰ ਕਾਲਾ ਸੂਟ ਬੈਨ
ਨੀ ਮੈਂ ਮਾਝੇ ਆਲਾ ਜੱਟ ਤੇ ਮਝੈਲ ਸਾਰੇ ਕਹਿਣ
ਪਿੰਡਾਂ ਚੋਂ ਪਿੰਡਾਂ ਚੋਂ ਤੁਸੀਂ ਉਠਕੇ
ਡੇਰਾ ਚੰਡੀਗੜ੍ਹ ਲਾਇਆ ਹੋਇਆ ਏ
ਮਾਣ ਕਰਦੀਂ ਏਂ ਜਿਹੜੇ ਚੰਡੀਗੜ੍ਹ ਦਾ
ਨੀ ਏ ਭਾਊਆਂ ਦਾ ਵਸਾਈਆ ਹੋਇਆ ਏ
ਗੈਰੀ ਸੰਧੂ ਨੇ ਆਪਣੇ ਗੀਤ ਵਿੱਚ ਦੁਆਬੇ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਕੋਲ ਜ਼ਮੀਨਾਂ ਬੇਸ਼ੱਕ ਘੱਟ ਹਨ ਪਰ ਦਿਲ ਉਨ੍ਹਾਂ ਦੇ ਖੁੱਲ੍ਹੇ ਹਨ ਕਿਮੇ ਉਨ੍ਹਾਂ ਨੇ ਨਾਮ ਕਮਾਏ ਹਨ:
ਓ ਘੱਟ ਨੇ ਜ਼ਮੀਨਾਂ ਖੁੱਲ੍ਹੇ ਦਿਲ ਬੱਲੀਏ
ਬੰਦੇ ਨੇ ਫੱਟੇ ਚ ਗੱਡੇ ਕਿੱਲ ਬੱਲੀਏ
ਕਿਵੇਂ ਪਾਉਂਦੇ ਨੇ ਦੁਆਬੇ ਵਾਲੇ ਗੇਮ ਵੱਲੀਏ ਲੋਕੀ ਜਾਣਦੇ
ਅਸੀਂ ਕਿੰਨੇ ਕੁ ਕਮਾਏ ਹੋਏ ਨੇਮ ਵੱਲੀਏ ਲੋਕੀ ਜਾਣਦੇ
ਗਾਇਕ ਤੇ ਗੀਤਕਾਰ ਜਗਦੀਪ ਸਿੰਘ ਵਿਰਕ ਨੇ ਅਣਗੋਲੇ ਇਲਾਕੇ ਪੁਆਧ ਦਾ ਜ਼ਿਕਰ ਬਹੁਤ ਖੂਬਸੂਰਤ ਢੰਗ ਨਾਲ ਕੀਤਾ ਹੈ ਕਿ ਅਠਾਈ ਪਿੰਡ ਉਜੜੇ ਫਿਰ ਚੰਡੀਗੜ੍ਹ ਅਬਾਦ ਹੋਇਆ ਪੰਜਾਬ ਦੇ ਬਾਕੀ ਇਲਾਕਿਆਂ ਦਾ ਜ਼ਿਕਰ ਤਾਂ ਹੈ ਪਰ ਪੁਆਧ ਨਹੀਂ ਜਿਸ ਇਲਾਕੇ ਦੇ ਅੱਖਰਾਂ ਨੂੰ ਗੁਰੂਆਂ ਨੇ ਬਾਣੀ ਵਿੱਚ ਪਰੋਇਆ ਹੈ:
ਆਜਾ ਦੱਸਾਂ ਤੈਨੂੰ ਬਾਤ ਕਿਹਨੂੰ ਕਹਿੰਦੇ ਨੇ ਪੁਆਧ
ਪਿੰਡ ਅਠਾਈ ਉਜੜੇ ਚੰਡੀਗੜ੍ਹ ਅਬਾਦ
ਵਿੱਚ ਵਸਦਾ ਪੰਜਾਬ ਜਿਹਨੂੰ ਕਹਿੰਦੇ ਨੇ ਪੁਆਧ
ਮਾਝਾ ਮਾਲਵਾ ਦੁਆਬਾ ਸਦਾ ਜ਼ਿਕਰ ਐ ਹੋਇਆ
ਪਤਾ ਨਹੀਂ ਪੁਆਧ ਕਿਥੇ ਚੌਥਾ ਪਾਵਾ ਖੋਇਆ
ਜਿਨ੍ਹਾਂ ਅੱਖਰਾਂ ਨੂੰ ਗੁਰੂਆਂ ਵਿੱਚ ਬਾਣੀ ਦੇ ਪਰੋਇਆ
ਪਤਾ ਨਹੀਂ ਕਿਉਂ ਸਭ ਗਿਆ ਆ ਲਕੋਇਆ
ਇਥੇ ਬੜਾ ਕੁਝ ਲੁਕਿਆ ਸੱਚ ਪਿੱਛੇ ਐ ਨਕਾਬ
ਉਪਰੋਕਤ ਵਿਚਾਰ ਮੇਰੇ ਮੌਲਿਕ ਵਿਚਾਰ ਹਨ। ਕਿਰਪਾ ਕਰਕੇ ਇਨ੍ਹਾਂ ਨੂੰ ਆਪਣੇ ਅਖ਼ਬਾਰ ਵਿਚ ਛਾਪਣ ਦੀ ਕਿਰਪਾਲਤਾ ਕਰਨੀ ਜੀ।
ਆਪਜੀ ਦਾ ਵਿਸ਼ਵਾਸਪਾਤਰ
ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
ਮੋਬਾਈਲ ਨੰਬਰ 9781172781