ਅਧਿਆਪਕ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ
22 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਿਤੀ 15/10/2024 ਨੂੰ ਭੀਖੀ ਬਲਾਕ ਵਿੱਚੋਂ ਪੰਚਾਇਤੀ ਇਲੈਕਸ਼ਨ ਦੌਰਾਨ ਡਿਊਟੀ ਤੋ ਬਾਅਦ ਆਪਣੀ ਅਧਿਆਪਕ ਭੈਣ ਨੂੰ ਵਾਪਸ ਲਿਆਂਉਦੇ ਸਮੇਂ ਹਾਦਸੇ ਦਾ ਸ਼ਿਕਾਰ ਬਣ ਜਾਨ ਗਵਾਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਹੋਈ ਬੇਵਖਤੀ ਮੌਤ ਅਤੇ ਹਾਦਸੇ ਦੌਰਾਨ ਗੰਭੀਰ ਜਖਮੀਂ ਅਧਿਆਪਕਾ ਪਰਮਜੀਤ ਕੌਰ ਬਿਦੇ ਲਈ ਇਨਸਾਫ ਦੀ ਮੰਗ ਕਰਨ ਲਈ ਅਧਿਆਪਕ ਜਥੇੰਬੰਦੀਆਂ ਦੁਆਰਾ ਡਿਪਟੀ ਕਮਿਸ਼ਨਰ ਮਾਨਸਾ, ਐਸ. ਐਸ. ਪੀ ਮਾਨਸਾ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਮਾਨਸਾ ਜੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਗੰਭੀਰ ਹਾਲਤ ਵਿੱਚ ਜਖਮੀਂ ਅਧਿਆਪਕਾ ਪਰਮਜੀਤ ਕੌਰ ਦੇ ਸਾਰੇ ਇਲਾਜ਼ ਦਾ ਖਰਚ ਜਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਚੁੱਕੇ| ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ|
ਜਿਸਤੇ ਡਿਪਟੀ ਕਮਿਸਨਰ ਮਾਨਸਾ ਜੀ ਵੱਲੋਂ ਜਥੇਬੰਦੀਆਂ ਦੀ ਮੰਗ ਮੰਨਦੇ ਹੋਏ ਕਿਹਾ ਕਿ ਜਖਮੀਂ ਅਧਿਆਪਕਾ ਦਾ ਸਾਰੇ ਇਲਾਜ਼ ਦਾ ਖਰਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਅਤੇ ਮ੍ਰਿਤਕ ਅਵਤਾਰ ਸਿੰਘ ਦੀ ਵਿਧਵਾ ਲਈ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਲਈ ਕੇਸ ਤਿਆਰ ਕਰਕੇ ਸਰਕਾਰ ਕੋਲ ਭੇਜਿਆ ਜਾਵੇਗਾ|
ਜਥੇਬੰਦੀਆਂ ਦੁਆਰਾ ਡੀ. ਐਸ. ਪੀ ਸਬ ਡਵੀਜ਼ਨ ਬੂਟਾ ਸਿੰਘ ਜੀ ਨੂੰ ਐਸ. ਐਸ. ਪੀ ਮਾਨਸਾ ਜੀ ਨਾਮ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਹਾਦਸੇ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਫੌਰੀ ਤੌਰ ਤੇ ਬਰਖਾਸਤ ਕੀਤਾ ਜਾਵੇ ਅਤੇ ਕੇਸ ਫਾਸਟ ਟਰੈਕ ਅਦਾਲਤ ਵਿੱਚ ਲਗਾਕੇ ਪੀੜਤ ਪਰਿਵਾਰ ਨੂੰ ਛੇਤੀ ਇਨਸਾਫ ਦਵਾਇਆ ਜਾਵੇ|
ਇਸ ਤੋਂ ਇਲਾਵਾ ਜਥੇਬੰਦੀਆਂ ਨੇ ਡੀ. ਸੀ ਮਾਨਸਾ ਜੀ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਜੀ ਨੂੰ ਚੋਣ ਡਿਊਟੀ ਦੌਰਾਨ ਆਈਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਸੁਧਾਰ ਕੀਤਾ ਜਾ ਸਕੇ|
ਇਸ ਸਮੇਂ ਪੀੜਤ ਪਰਿਵਾਰ ਵੱਲੋਂ ਜਗਤਾਰ ਸਿੰਘ ਤੇ ਬੁੱਧ ਸਿੰਘ ਡੈਮੋਕ੍ਰੇਟਿਕ ਟੀਚਰ ਫਰੰਟ ਮਾਨਸਾ ਵੱਲੋਂ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ, ਪਰਮਿੰਦਰ ਸਿੰਘ,ਅਮਰੀਕ ਭੀਖੀ, ਹੰਸਾ ਸਿੰਘ,,ਕਰਮਜੀਤ ਤਾਮਕੋਟ, ਸੁਖਚੈਨ ਸਿੰਘ,ਦਿਲਬਾਗ ਰੱਲੀ, ਜਸਵੀਰ ਭੰਮਾ, ਰਾਜਵਿੰਦਰ ਬੈਹਣੀਵਾਲ,ਅਮਰਿੰਦਰ ਸਿੰਘ, ਹਰਪ੍ਰੀਤ ,ਰਾਜਵਿੰਦਰ ਮੀਰ,ਖੜਕਸਿੰਵਾਲਾ,ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਵੱਲੋਂ ਜਿਲ੍ਹਾ ਪ੍ਰਧਾਨ ਸੱਤ ਪ੍ਰਤਾਪ ਸਿੰਘ, ਜਗਰਾਜ ਸਿੰਘ, ਲਖਵੀਰ ਸਿੰਘ, ਰਣਜੀਤ ਕੁਮਾਰ, ਕੁਲਵਿੰਦਰ ਸਿੰਘ, ਯੋਗਰਾਜ ਮਾਨਸਾ, ਗੌਰਮਿੰਟ ਟੀਚਰ ਯੂਨੀਅਨ ਮਾਨਸਾ ਵੱਲੋਂ ਲਖਵਿੰਦਰ ਸਿੰਘ, ਸਤੀਸ਼ ਕੁਮਾਰ, ਬੀ. ਐਡ ਫਰੰਟ ਵੱਲੋਂ ਦਰਸ਼ਨ ਅਲੀਸ਼ੇਰ ਆਦਿ ਤੇ ਬੂਟਾ ਸਿੰਘ, ਪਾਲਾ ਸਿੰਘ ਮਾਨਸਾ ਵੱਖੋ ਵੱਖ ਯੂਨੀਅਨਾਂ ਦੇ ਹੋਰ ਨੁਮਾਇੰਦੇ,ਹਾਜ਼ਰ ਸਨ|