20 ਅਕਤੂਬਰ (ਰਾਜਦੀਪ ਜੋਸ਼ੀ) ਬਠਿੰਡਾ/ਸੰਗਤ ਮੰਡੀ: ਸੰਗਤ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਦੇ ਪਲਾਂਟ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਦਿਲਬਾਗ ਸਿੰਘ, ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਮਨਚੰਦਨ ਸਿੰਘ ਇਸ ਮੌਕੇ ਉਨ੍ਹਾਂ ਕਿਹਾ ਕਿ ਖਰੀਦ ਕੇਂਦਰ ਵਿਚ ਅੰਨਦਾਤਾ ਨੂੰ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ ਅੰਨਦਾਤਾ ਦੇ ਇੱਕ ਇੱਕ ਦਾਣ ਖਰੀਣ ਲਈ ਪੰਜਾਬ ਸਰਕਾਰ ਵੱਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ ਸੁਕਾ ਕੇ ਹੀ ਖਰੀਦ ਕੇਂਦਰ ਵਿਚ ਲਿਆਉਣ ਤਾ ਜੋ ਉਨ੍ਹਾਂ ਦੀ ਉਸੇ ਦਿਨ ਫ਼ਸਲ ਖਰੀਦ ਜਾ ਸਕੇ ਉਨ੍ਹਾਂ ਕਿਸਾਨਾ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਫ਼ਸਲਾ ਦੇ ਰਹਿੰਦ ਖੂਹੰਦ ਦੇ ਪ੍ਰਬੰਧਨ ਦੇ ਲਈ ਨਵੇਂ ਖੇਤੀ ਸੰਦਾਂ ਦੀ ਵਰਤੋਂ ਕਰਨ ਕਿਉਂ ਕਿ ਇਸ ਨਾਲ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਾਹ ਲੈਣ ਵਿਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਆਗੂ ਆਮ ਆਦਮੀ ਦੇ ਨਰੇਸ਼ ਕੁਮਾਰ ਰਿਟਾਇਰਡ ਲੇਖਾ ਕਾਰ ਮਾਰਕੀਟ ਕਮੇਟੀ ਸੰਗਤ ,ਕਿਸਾਨ ਮਦਨ ਲਾਲ ਨੰਬਰਦਾਰ,ਚਰਨ ਦਾਸ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਮੌਜੂਦ ਸਨ।