19 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਵਿੱਚ ਹਜ਼ਾਰਾਂ ਯੋਧਿਆਂ ਨੇ ਸ਼ਹਾਦਤ ਦਿੱਤੀ ਇੱਕ ਸੰਘਰਸ਼ ਵਿੱਚ ਅਮਰ ਸ਼ਹੀਦ ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਦਾ ਅਹਿਮ ਕਿਰਦਾਰ ਹੈ ਓਨਾ ਦਾ ਸ਼ਹੀਦੀ ਦਿਹਾੜਾ ਸ਼ਹਾਦਤ 26 ਅਕਤੂਬਰ ਨੂੰ ਓਨਾ ਦੇ ਜੱਦੀ ਪਿੰਡ ਪੰਜੋਲਾਂ ਜਿਲ੍ਹਾ ਰੋਪੜ ਵਿਖ਼ੇ ਮਨਾਇਆ ਜਾ ਰਿਹਾ ਹੈ, ਇਹ ਜਾਣਕਾਰੀ ਜੱਥਾ ਠੀਕਰੀਵਾਲ ਦੇ ਮੁੱਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਦਿੱਤੀ ਭਾਈ ਠੀਕਰੀਵਾਲ ਨੇ ਦੱਸਿਆ ਭਾਈ ਬਾਰਾ ਜੀ ਤਕਰੀਬਨ 32 ਸਾਲ ਪਹਿਲਾ ਸ਼ਹੀਦ ਹੋਏ ਸਨ ਪਰ ਕਦੇ ਵੀ ਓਨਾ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਗਿਆ ,ਅਸੀਂ ਸ਼ਹੀਦ ਪਰਿਵਾਰ ,ਨਗਰ ਨਿਵਾਸੀ ਅਤੇ ਨੌਜਵਾਨ ਸਭਾ ਪੰਜੋਲਾਂ ਦਾ ਸਹਿਯੋਗ ਸਦਕਾ ਪਹਿਲੀ ਵਾਰ ਸ਼ਹੀਦੀ ਸਮਾਗਮ ਕਰ ਰਹੇ ਹਾ ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਢਾਡੀ ਜੱਥਾ ਸਰਪੰਚ ਨਾਥ ਸਿੰਘ ਹਮੀਦੀ ਦਾ ਢਾਢੀ ਜੱਥਾ ਸਿੰਘਾਂ ਸ਼ਹੀਦਾਂ ਦਾ ਇਤਿਹਾਸ ਸੁਣਾ ਕੇ ਨਿਹਾਲ ਕਰੇਗਾ ਭਾਈ ਪਾਰਸ ਸਿੰਘ ਸੁਲਤਾਨਵਿੰਡ ਦਾ ਜੱਥਾ ਗਤਕੇ ਦੇ ਜੌਹਰ ਦਿਖਾਏ ਗਾ ,24 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਭਾਈ ਰਵਿੰਦਰ ਪਾਲ ਸਿੰਘ ਸਤਿਕਾਰ ਕਮੇਟੀ ਵਾਲੇ ਜੱਥੇ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਉਣਗੇ , ਸਿੱਖ ਸੰਘਰਸ ਦੀਆ ਅਹਿਮ ਸਖਸੀਅਤਾ ਭਾਈ ਪਰਮਜੀਤ ਸਿੰਘ ਮੰਡ ਦਲ ਖਾਲਸਾ, ਭਾਈ ਕਰਨੈਲ ਸਿੰਘ ਪੰਜੋਲੀ ,ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ,ਭਾਈ ਸੁਰਿੰਦਰ ਸਿੰਘ ਕਿਸਨਪੁਰਾ , ਭਾਈ ਹਰਨੇਕ ਸਿੰਘ ਫੌਜੀ ਮੁੱਖੀ ਵਾਰਿਸ ਪੰਜਾਬ ਦੇ , ਭਾਈ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ , ਭਾਈ ਗੁਰਦੀਪ ਸਿੰਘ ਨੌਂ ਲੱਖਾ ਦਮਦਮੀ ਟਕਸਾਲ ਆਦਿਕ ਸਿੰਘਾਂ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨਗੀਆਂ, ਗੁਰੂ ਕਾ ਲੰਗਰ ਅਟੁੱਟ ਵਰਤੇਗਾ ਜੀ , ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਹਾਜ਼ਰੀਆ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਇਸ ਸਮਾਗਮ ਵਿੱਚ ਭਾਈ ਗੁਰਜੰਟ ਸਿੰਘ ਨਾਗੋਕੇ ਦਮਦਮੀ ਟਕਸਾਲ ਯੂ ਐਸ ਏ, ਭਾਈ ਕੁਲਦੀਪ ਸਿੰਘ ਨਾਗੋਕੇ ਯੂ ਐਸ ਏ ,ਭਾਈ ਸੁਖਬੀਰ ਸਿੰਘ ਆਸਟ੍ਰੇਲੀਆ ਅਹਿਮ ਯੋਗਦਾਨ ਹੈ , ਜੱਥਾ ਠੀਕਰੀਵਾਲ ਵੱਲੋ ਕਰਵਾਏ ਜਾ ਰਹੇ ਸਮਾਗਮ ਦੇ ਵਿੱਚ ਸਟੇਜ ਸਕੱਤਰ ਦੀ ਅਹਿਮ ਜਿੰਮੇਵਾਰੀ ਸਿੱਖ ਆਗੂ ਬਾਬਾ ਬਖਸੀਸ ਸਿੰਘ ਜੀ ਨਿਭਾਉਣਗੇ ਜਿਕਰਯੋਗ ਹੈ ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਬਾਰਾ ਜੀ ਦੀ ਸਪੁੱਤਰੀ ਬੀਬੀ ਕਿਰਨਜੀਤ ਕੌਰ ਪੰਥ ਪ੍ਰਸਿੱਧ ਢਾਡੀ ਹਨ।