18 ਅਕਤੂਬਰ (ਨਾਨਕ ਸਿੰਘ ਖੁਰਮੀ) ਝੁਨੀਰ: ਅੱਜ ਬਲਾਕ ਝੁਨੀਰ ਦੇ ਬਲਾਕ ਸਿੱਖਿਆ ਅਫ਼ਸਰ ਸ.ਅਮਨਦੀਪ ਸਿੰਘ ਔਲਖ ਅਤੇ ਬਲਾਕ ਖੇਡ ਅਫਸਰ ਸ. ਰਣਜੀਤ ਸਿੰਘ ਦੀ ਅਗਵਾਈ ਵਿੱਚ ਪੱਧਰੀ ਖੇਡਾਂ ਬਲਾਕ ਝੁਨੀਰ ਵੱਲੋਂ ਤਿੰਨ ਵੱਖਰੇ ਥਾਵਾਂ ਤੇ ਕਰਵਾਈਆਂ ਗਈਆਂ। ਫੁਟਬਾਲ ਮੁੰਡੇ ਕੁੜੀਆਂ ਸਪਸ ਸਾਹਨੇਵਾਲੀ ਵਿਖੇ ਹੋਈਆਂ ਇਸ ਵਿੱਚ ਫੁਟਬਾਲ ਮੁੰਡੇ ਕਲੱਸਟਰ ਉੱਲਕ ਪਹਿਲੇ ਸਥਾਨ ਤੇ ਰਿਹਾ ਤੇ ਚਹਿਲਾਂਵਾਲੀ ਕਲੱਸਟਰ ਦੂਜੇ ਸਥਾਨ ਤੇ ਅਤੇ ਫੁਟਬਾਲ ਕੁੜੀਆਂ ਕਲੱਸਟਰ ਚਹਿਲਾਂਵਾਲੀ ਪਹਿਲੇ ਸਥਾਨ ਤੇ ਰਿਹਾ ਤੇ ਕਲੱਸਟਰ ਉੱਲਕ ਦੂਜੇ ਸਥਾਨ ਤੇ। ਬੈਡਮਿੰਟਨ ਮੁੰਡੇ ਕੁੜੀਆਂ ਦੇ ਮੁਕਾਬਲੇ ਐੱਨ ਐੱਮ ਕਾਲਜ ਮਾਨਸਾ ਵਿਖੇ ਹੋਏ। ਇਸ ਵਿੱਚ ਬੈਡਮਿੰਟਨ ਮੁੰਡੇ ਕਲੱਸਟਰ ਟਾਹਲੀਆਂ ਪਹਿਲੇ ਸਥਾਨ ਤੇ ਰਿਹਾ ਤੇ ਕਲੱਸਟਰ ਅੱੱਕਾਂਵਾਲੀ ਦੂਜੇ ਸਥਾਨ ਤੇ ਰਿਹਾ।ਬੈਡਮਿੰਟਨ ਕੁੜੀਆਂ ਚੋਂ ਕਲੱਸਟਰ ਟਾਹਲੀਆਂ ਪਹਿਲੇ ਸਥਾਨ ਤੇ ਰਿਹਾ ਅਤੇ ਕਲੱਸਟਰ ਚਹਿਲਾਂਵਾਲੀ ਦੂਜੇ ਸਥਾਨ ਤੇ। ਸਤਰੰਜ ਦੇ ਮੁਕਾਬਲੇ ਬੀ ਪੀ ਈ ਓ ਦਫਤਰ ਝੁਨੀਰ ਵਿਖੇ ਕਰਵਾਏ ਗਏ। ਇਹਨਾਂ ਵਿੱਚ ਸਤਰੰਜ ਮੁੰਡਿਆਂ ਚੋਂ ਚਹਿਲਾਂਵਾਲੀ ਪਹਿਲੇ ਅਤੇ ਟਾਹਲੀਆਂ ਦੂਜੇ ਸਥਾਨ ਤੇ ਰਹੇ। ਸਤਰੰਜ ਕੁੜੀਆਂ ਟਾਹਲੀਆਂ ਪਹਿਲੇ ਅਤੇ ਖਿਆਲੀ ਚਹਿਲਾਂਵਾਲੀ ਦੂਜੇ ਸਥਾਨ ਤੇ ਰਹੇ। ਜੇਤੂ ਖਿਡਾਰੀਆਂ/ਖਿਡਾਰਨਾਂ ਨੂੰ ਬਲਾਕ ਸਪੋਰਟਸ ਅਫਸਰ ਸ. ਰਣਜੀਤ ਸਿੰਘ ਜੀ ਨੇ ਸਰਟੀਫਿਕੇਟ ਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਨਾਲ ਹੀ ਉਹਨਾਂ ਨੇ ਸਾਰੇ ਕਨਵੀਨਰਾਂ ਦਾ ਵਧੀਆ ਢੰਗ ਨਾਲ ਖੇਡਾ ਕਰਵਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸੀ.ਐੱਚ.ਟੀ. ਮੈਡਮ ਅਮਰਜੀਤ ਕੌਰ, ਅੰਗਰੇਜ ਸਾਹਨੇਵਾਲ, ਰਜਿੰਦਰ ਕੁਮਾਰ ਰਾਜੂ, ਰਵਿੰਦਰ ਕੁਮਾਰ, ਕਰਮਜੀਤ ਸਿੰਘ,ਵਿਸ਼ਾਲ ਰਾਜਪੂਤ, ਬਲਜਿੰਦਰ ਸਿੰਘ ਮਲਕੋਂ, ਜਗਦੇਵ ਸਿੰਘ, ਕਰਮਜੀਤ ਸਿੰਘ, ਬੇਅੰਤ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਅਨੀਤਾ ਕੌਰ, ਵਿਸ਼ਾਲ ਕੁਮਾਰ, ਮਲਕਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਕੁਲਵੰਤ ਸਿੰਘ ਬਹਿਣੀਵਾਲ ਹਾਜ਼ਰ ਸਨ।