17 ਅਕਤੂਬਰ (ਨਾਨਕ ਸਿੰਘ ਖੁਰਮੀ) ਅਹਿਮਦਪੁਰ: ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲੀ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ 10 ਰੋਜ਼ਾ ਖੇਡ ਕੈਂਪ ਦੇ ਅੱਜ ਅੱਠਵੇਂ ਦਿਨ ਰਜਿੰਦਰ ਵਰਮਾ ਨੇ ਸਿਰਕਤ ਕੀਤੀ । ਉਹਨਾਂ ਬੱਚਿਆਂ ਨੂੰ ਕੇਲੇ ਰਿਫਰੈਸ਼ਮੈਂਟ ਵੱਲੋਂ ਵੰਡੇ ਗਏ। ਸਕੂਲ ਮੁਖੀ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਖੇਡ ਕੈਂਪ ਵਿੱਚ 34 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਇਹ ਉਹ ਵਿਦਿਆਰਥੀਆਂ ਹਨ ਜਿਨ੍ਹਾਂ ਨੇ ਸੈਂਟਰ ਪੱਧਰ ਤੇ ਪ੍ਰਾਪਤੀਆਂ ਕਰਨ ਉਪਰੰਤ ਬਲਾਕ ਖੇਡਾਂ ਲਈ ਤਿਆਰੀ ਕਰ ਰਹੇ ਹਨ। ਇਹਨਾਂ ਵਿੱਚ ਯੋਗਾ, ਚੈਸ ,ਵੱਖ-ਵੱਖ ਭਾਰ ਵਰਗ ਦੇ ਕਰਾਟੇ, ਲੰਬੀ ਛਾਲ, ਰੇਸਾ ਦੇ ਵਿਦਿਆਰਥੀ ਸ਼ਾਮਿਲ ਹਨ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਕਿਹਾ ਕਿ ਇਕ ਬੜਾ ਵਧੀਆ ਉੱਧਮ ਹੈ ਜਿਸ ਨਾਲ ਬੱਚਿਆਂ ਨੂੰ ਖੇਡਾਂ ਵਿੱਚ ਹੋਰ ਉਤਸਾਹ ਮਿਲਦਾ ਹੈ ਅਤੇ ਉਨਾਂ ਦੀਆਂ ਖੇਡਾਂ ਵਿੱਚ ਹੋਰ ਨਿਖਾਰ ਆਉਂਦਾ ਹੈ। ਉਨਾਂ ਇੱਛਾ ਜਾਹਿਰ ਕੀਤੀ ਕਿ ਕਿੱਕ ਬਾਕਸਿੰਗ ਵਿੱਚ ਭਾਰ-ਵਰਗ 32 ਕਿਲੋ ਦੀ 40 ਕਿਲੋ ਵਿੱਚ ਜਿਸ ਤਰ੍ਹਾਂ ਮਾਨਸਾ ਵਿੱਚੋਂ ਇਹਨਾਂ ਵਿਦਿਆਰਥੀਆਂ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਪੰਜਾਬ ਪੱਧਰ ਤੇ ਵੀ ਮੱਲਾਂ ਮਾਰਨਗੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸ਼ਰਮਾ ,ਉਪ ਚੇਅਰਮੈਨ ਸਰੋਜ ਰਾਣੀ, ਮਨਜੀਤ ਕੌਰ ,ਅੱਕਨ ਕੌਰ ਆਦਿ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਕਿਸ ਕੰਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਕੈਂਪਾਂ ਨਾਲ ਬੱਚਿਆਂ ਵਿੱਚ ਹੋਰ ਨਿਖਾਰ ਆਉਂਦਾ ਹੈ । ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਖੇਡਣ ਲਈ ਤਿਆਰ ਕੀਤੇ ਗਏ ਇਸ ਸਾਲ ਵੀ ਸਕੂਲ ਦੇ 34 ਦੇ ਕਰੀਬ ਵਿਦਿਆਰਥੀ ਬਲਾਕ ਖੇਡਾਂ ਵਿੱਚ ਭਾਗ ਲੈਣਗੇ।