ਰਾਜ ਪੱਧਰੀ ਖੇਡਾਂ ਵਤਨ ਪੰਜਾਬ ਸੀਜ਼ਨ -3
ਹਾਕੀ ਅੰਡਰ 17 ਸਾਲਾਂ ਵਰਗ ਵਿੱਚ ਕੁਆਰਟਰ ਫਾਈਨਲ ਮੁਕਾਬਲੇ ਬਠਿੰਡਾ ਲੜਕੀਆ ਨੇ ਅਮਿ੍ੰਤਸਰ ਸਾਹਿਬ ਟੀਮ ਨੂੰ 7—0 ਦੇ ਫਰਕ ਨਾਲ ਹਰਾਇਆ।
17 ਅਕਤੂਬਰ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -3 ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਾਜ ਪੱਧਰੀ ਹਾਕੀ ਲੜਕੀਆਂ ਵੱਖ ਵੱਖ ਵਰਗਾਂ ਵਿੱਚ ਬਠਿੰਡਾ ਦੇ ਖੇਡ ਮੈਦਾਨਾਂ ਵਿੱਚ ਜਿਲ੍ਹਾ ਡਿਪਟੀ ਕਮਿਸ਼ਨਰ ਸ੍ਰੀ ਸੌਕਤ ਅਹਿਮਦ ਪਰੇ ਬਠਿੰਡਾ ਦੀ ਰਹਿਨੁਮਾਈ ਅਤੇ ਜਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਹਨ । ਜ਼ਿਲ੍ਹਾ ਸਪੋਰਟਸ ਅਫ਼ਸਰ ਪਰਮਿੰਦਰ ਸਿੰਘ ਨੇ ਘੁੱਦਾ ਦੇ ਖੇਡ ਮੈਦਾਨਾਂ ਵਿੱਚ ਪਹੁੰਚ ਕੇ ਲੜਕੀਆਂ ਦੀਆਂ ਟੀਮਾਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਹਰਲੇ ਜ਼ਿਲ੍ਹਿਆਂ ਵਿੱਚੋ ਪੁੱਜੀ ਟੀਮ ਕਿਸੇ ਵੀ ਕਿਸਮ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ, ਖਿਡਾਰੀਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ , ਖਿਡਾਰੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਖੇਡਾਂ ਨੂੰ ਖੇਡ ਭਾਵਨਾ ਅਤੇ ਮਿਲਵਰਤਣ ਨਾਲ ਖੇਡਣ । ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ ਲੜਕੀਆਂ ਅੰਡਰ 14–17 ਸਾਲਾਂ ਵਰਗ ਨਾਕ ਆਊਟ ਵਿੱਚ 17 ਸਾਲਾਂ ਵਰਗ ਵਿੱਚ ਅਮਿ੍ੰਤਸਰ ਸਾਹਿਬ ਟੀਮ ਨੇ ਸੰਗਰੂਰ ਨੂੰ 1-0 ਦੇ ਫਰਕ ਨਾਲ ਹਰਾਇਆ, ਫਰੀਦਕੋਟ ਨੇ ਗੁਰਦਾਸਪੁਰ ਨੂੰ 1–0 ਦੇ ਫਰਕ ਨਾਲ ਹਰਾਇਆ, ਤਰਨਤਾਰਨ ਨੇ ਮਾਨਸਾ ਨੂੰ 04–0 ਦੇ ਫਰਕ ਨਾਲ ਹਰਾਇਆ, ਸ੍ਰੀ ਮੁਕਤਸਰ ਸਾਹਿਬ ਨੇ ਲੁਧਿਆਣਾ ਨੂੰ 01–0 ਹਰਾਇਆ, ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਬਠਿੰਡਾ ਨੇ ਅਮਿ੍ੰਤਸਰ ਸਾਹਿਬ ਨੂੰ 07–0 ਦੇ ਫਰਕ ਨਾਲ ਹਰਾਇਆ ।
ਅੰਡਰ 14 ਸਾਲਾਂ ਵਰਗ ਵਿੱਚ
ਲੁਧਿਆਣਾ ਨੇ ਮੋਗਾ ਨੂੰ 06–0 ਦੇ ਫਰਕ ਨਾਲ ਹਰਾਇਆ। ਪਟਿਆਲਾ ਨੇ ਫਾਜ਼ਿਲਕਾ ਨੂੰ 4–0 ਦੇ ਨਾਲ ਹਰਾਇਆ , ਮੁਕਤਸਰ ਸਾਹਿਬ ਨੇ ਫਿਰੋਜ਼ਪੁਰ ਨੂੰ 06–0 ਦੇ ਫਰਕ ਨਾਲ ਹਰਾਇਆ। ਤਰਨਤਾਰਨ ਨੇ ਜਲੰਧਰ ਨੂੰ 06–0 ਦੇ ਫ਼ਰਕ ਨਾਲ ਹਰਾਇਆ। ਮਲੇਰਕੋਟਲਾ ਨੇ ਸੰਗਰੂਰ ਨੂੰ 05–0 ਹਰਾਇਆ ਬਠਿੰਡਾ ਨੇ ਕੁਆਰਟਰ ਫਾਈਨਲ ਵਿੱਚ ਲੁਧਿਆਣਾ ਨੂੰ 02–0 ਫਰਕ ਨਾਲ ਹਰਾਇਆ।
ਇਸ ਮੌਕੇ ਸਾਹਿਲ ਕੁਮਾਰ ਲੇਖਾਕਾਰ, ਨਰਿੰਦਰ ਸਿੰਘ, ਰਾਕੇਸ਼ ਕੁਮਾਰ ਸੀਨੀਅਰ ਸਹਾਇਕ, ਹਰਭਗਵਾਨ ਸਿੰਘ ਵਿਰਕ,ਹਾਕੀ ਕਨਵੀਨਰ ਰਾਜਵੰਤ ਸਿੰਘ ਅਵਤਾਰ ਸਿੰਘ, ਕਨਵੀਨਰ ਜਤਿੰਦਰਪਾਲ ਸਿੰਘ ਘੁੱਦਾ , ਰਣਧੀਰ ਸਿੰਘ ਡੀਪੀਈ, ਹਰਿੰਦਰ ਸਿੰਘ ਹਰਪ੍ਰੀਤ ਸਿੰਘ ਰਾਣਾ, ਸੰਦੀਪ ਕੌਰ, ਹਰਪਾਲ ਕੌਰ, ਲਖਵਿੰਦਰ ਸਿੰਘ, ਜਗਮੋਹਨ ਸਿੰਘ, ਅਜੀਤਪਾਲ ਸਿੰਘ, ਮਨਪ੍ਰੀਤ ਸਿੰਘ ਘੁੱਦਾ, ਅਮਨਦੀਪ ਸਿੰਘ ਹਾਕੀ ਕੋਚ ਬਠਿੰਡਾ, ਗਗਨਦੀਪ ਸਿੰਘ ਸਪੋਰਟਸ ਸਕੂਲ ਘੁੱਦਾ, ਆਦਿ ਨੇ ਹਾਕੀ ਦੇ ਮੈਚ ਕਰਾਉਣ ਵਿੱਚ ਆਪਣੀ ਭੂਮਿਕਾ ਨਿਭਾਈ।
ਫੋਟੋ ਕੈਪਸਨ
ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਹਾਕੀ ਮੈਚਾਂ ਵਿੱਚ ਮੁਕਾਬਲੇ ਦਾ ਦ੍ਰਿਸ਼।