ਨਾਨਕ ਸਿੰਘ ਖੁਰਮੀ
ਮਾਨਸਾ-17 ਅਕਤੂਬਰ
ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿੱਦਿਆ ਮੰਦਰ, ਮਾਨਸਾ ਦੀਆਂ ਖਿਡਾਰਣਾਂ ਨੇ ਵਿੱਦਿਆ ਭਾਰਤੀ ਦੁਆਰਾ ਆਯੋਜਿਤ ਨੈਸ਼ਨਲ ਖੋ-ਖੋ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਆਦਿਪੁਰ (ਗੁਜਰਾਤ) ਵਿਖੇ ਗਈਆਂ। ਇਸ ਟੂਰਨਾਮੈਂਟ ਵਿੱਚ ਵਿੱਦਿਆ ਮੰਦਰ ਦੀ ਟੀਮ ਅੰਡਰ -19 ਸਾਲਾਂ ਦੀਆਂ ਲੜਕੀਆਂ ਨੇ ਭਾਗ ਲਿਆ। ਇਸ ਵਿੱਚ ਪੂਰੇ ਦੇਸ਼ ਦੇ ਨੌ ਕਸ਼ੇਤਰਾਂ (ਉੱਤਰ, ਪੱਛਮ, ਬਿਹਾਰ, ਦੱਖਣ,ਮੱਧ ੍ਪ੍ਰਦੇਸ਼, ਯੂਪੀ ਦੱਖਣ ਮੱਧ ਪ੍ਰਦੇਸ਼, ਰਾਜਸਥਾਨ) ਦੀਆਂ ਟੀਮਾਂ ਨੁੰ ਹਰਾ ਕੇ ਉੱਤਰ ਕਸ਼ੇਤਰ ਦਾ ਪ੍ਰਤੀਨਿਧਤ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਅਤੇ ਪੂਰਾ ਉੱਤਰ ਕਸ਼ੇਤਰ ਦਾ ਨਾਮ ਰੋਸ਼ਨ ਕੀਤਾ। ਇਹਨਾਂ ਲੜਕੀਆਂ ਨੇ ਸੈਮੀ ਫਾਈਨਲ ਮੈਚ ਕਰਨਾਟਕਾ ਦੀ ਟੀਮ ਨੁੰ ਹਰਾ ਕੇ ਫਾਈਨਲ ਵਿੱਚ ਪਹੁੰਚ ਕੇ ਅਤੇ ਫਾਈਨਲ ਮੈਚ ਤਾਮਿਲਨਾਡੂ ਤੋਂ ਜਿੱਤ ਕੇ ਪਹਿਲਾ ਸਥਾਨ ਹਾਸਲ ਕਰਕੇ ਐਸ.ਜੀ.ਐਫ.ਆਈ ਵਿੱਚ ਆਪਣਾ ਸਥਾਨ ਬਣਾਇਆ। ਸਾਰੀਆਂ ਹੀ ਲੜਕੀਆਂ ਨੇ ਸਾਰੇ ਹੀ ਮੈਚ ਬੜੇ ਜੋਸ਼ ਅਤੇ ਲਗਨ ਨਾਲ ਖੇਡ ਕੇ ਜਿੱਤੇ। ਵਿਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਜੀ ਅਤੇ ਮੈਨੇਜ਼ਰ ਸ਼੍ਰੀ ਜਤਿੰਦਰਵੀਰ ਗੁਪਤਾ ਜੀ ਨੇ ਇਹਨਾਂ੍ਹ ਹੋਣਹਾਰ ਖਿਡਾਰਣਾਂ ਨੂੰ ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਅਤੇ ਵਿੱਦਿਆ ਮੰਦਰ ਵਿਖੇ ਪੰਹੁਚਣ ਤੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਇਹਨਾਂ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸਦੇ ਨਾਲ ਹੀ ਵਿਦਿਆ ਮੰਦਰ ਦੇ ਪ੍ਰਿੰਸੀਪਲ ਸ਼੍ਰੀ ਜਗਦੀਪ ਕੁਮਾਰ ਪਟਿਆਲ ਜੀ ਨੇ ਇਹਨਾਂ ਖਿਡਾਰੀਆਂ ਦੀ ਇਸ ਸ਼ਾਨਦਾਰ ੳਪਲਬੱਧੀ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆ ਮੰਦਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਖਿਡਾਰਣਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਦਾ ਨਾਮ ਰੋਸ਼ਨ ਕੀਤਾ ਅਤੇ ਦੱਸਿਆ ਕਿ ਹੁਣ ਇਹ ਖਿਡਾਰਣਾਂ ਵਿੱਦਿਆ ਭਾਰਤੀ ਵੱਲੋਂ ਐਸ.ਜੀ.ਐਫ.ਆਈ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਜਾਣਗੀਆਂ।