14 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਸਾ ਜਿਲੇ ਦੇ ਵਿਧਾਨ ਸਭਾ ਹਲਕਾ ਮਾਨਸਾ ਦੇ ਪਿੰਡ ਅਲੀਸ਼ੇਰ ਖੁਰਦ ਦੇ ਨਿਵਾਸੀਆ ਨੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਦਿਆ ਪਿੰਡ ਦੀ ਸਾਰੀ ਪੰਚਾਇਤ ਸਰਪੰਚ ਅਤੇ ਪੰਚ ਸਰਬਸੰਮਤੀ ਨਾਲ ਚੁਣੇ ਗਏ। ਨਵੀਂ ਚੁਣੀ ਗਈ ਪੰਚਾਇਤ ਸਰਪੰਚ ਗੁਰਮੇਲ ਸਿੰਘ, ਪੰਚ ਕਰਮ ਸਿੰਘ, ਪੰਚ ਕਰਨੈਲ ਕੌਰ , ਪੰਚ ਕੁਲਵੰਤ ਕੌਰ, ਪੰਚ ਸਿਮਰਨਜੀਤ ਕੌਰ, ਪੰਚ ਰਣਜੀਤ ਕੌਰ, ਪੰਚ ਮਨਜੀਤ ਸਿੰਘ ਅਤੇ ਪੰਚ ਗੁਰਸੇਵਕ ਸਿੰਘ ਨੂੰ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਵਧਾਈ ਦਿੱਤੀ। ਇਸ ਮੌਕੇ ਤੇ ਡਾ ਵਿਜੇ ਸਿੰਗਲਾ ਹਲਕਾ ਵਿਧਾਇਕ ਮਾਨਸਾ ਨੇ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਚੁਣਨਾ ਪਿੰਡ ਦੇ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਹੈ, ਇਸ ਤਰਾ ਕਰਨ ਨਾਲ ਪਿੰਡ ਦਾ ਹਰੇਕ ਵਿਅਕਤੀ ਹੀ ਆਪਣੇ ਆਪ ਚ ਸਰਪੰਚ ਅਤੇ ਪੰਚ ਬਣਿਆ ਮਹਿਸੂਸ ਕਰਦਾ ਹੈ ਅਤੇ ਇਸ ਲਈ ਸਾਰੇ ਪਿੰਡ ਨਿਵਾਸੀ ਹੀ ਵਧਾਈ ਦੇ ਪਾਤਰ ਹਨ। ਹਲਕਾ ਵਿਧਾਇਕ ਨੇ ਨਵੀਂ ਬਣੀ ਪੰਚਾਇਤ ਨੂੰ ਯਕੀਨ ਦਵਾਇਆ ਕਿ ਪਿੰਡ ਦੇ ਅਧੂਰੇ ਕੰਮ ਪਹਿਲ ਦੇ ਅਧਾਰ ਤੇ ਸ਼ੁਰੂ ਕਰਵਾਏ ਜਾਣਗੇ।