14 ਅਕਤੂਬਰ (ਐਸ.ਐਸ.ਬੀਰ) ਬੁਢਲਾਡਾ: ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਵਿੱਚ 12 ਤੋਂ 3 ਜੇ ਤੱਕ ਮੁਕੰਬਲ ਆਵਾਜਾਈ ਬੰਦ ਦਾ ਸੱਦਾ ਸੀ ਜਿਸਦੇ ਤਹਿਤ ਸਾਰੇ ਕਿਤੇ ਸੜਕੀ ਆਵਾਜਾਈ ਬੰਦ ਕੀਤੀ ਗਈ ਸੀ। ਮਾਨਸਾ ਜ਼ਿਲ੍ਹਾ ਇਸ ਪੱਖੋਂ ਪਹਿਲੇ ਨੰਬਰ ਤੇ ਕਿਹਾ ਜਾ ਸਕਦਾ ਹੈ ਕਿਉਂਕਿ ਇਕੱਲੇ ਜ਼ਿਲ੍ਹੇ ਵਿੱਚ ਹੀ ਪੰਜ ਥਾਵਾਂ ਤੇ ਮੁਕੰਬਲ ਬੰਦ ਕੀਤਾ ਗਿਆ ਸੀ। ਇਸ ਬੰਦ ਦਾ ਮੁੱਖ ਮੁੱਦਾ ਸਾਉਣੀ ਦੀ ਪ੍ਰਮੁੱਖ ਫ਼ਸਲ ਚੌਲਾਂ ਦੀ ਖਰੀਦ ਦਾ ਕੋਈ ਸਰਕਾਰੀ ਪ੍ਰਬੰਧ ਦਾ ਨਾ ਹੋਣਾ ਸੀ ਕਿਉਂਕਿ ਹੁਣ ਤੱਕ ਕਦੀ ਵੀ ਫਸਲੀ ਖਰੀਦ ਦਾ ਪ੍ਰਬੰਧ ਇੰਨ੍ਹਾਂ ਮਾੜਾ ਨਹੀਂ ਰਿਹਾ।
ਇਸੇ ਕੜੀ ਤਹਿਤ ਬੁਢਲਾਡਾ ਬਲਾਕ ਦਾ ਬੰਦ ਪ੍ਰੋਗਰਾਮ ਆਈ ਟੀ ਆਈ ਬੁਢਲਾਡਾ ਚੌਂਕ ਵਿੱਚ ਰੱਖਿਆ ਗਿਆ। ਜਿਸ ਵਿੱਚ ਵੱਖ ਲੀਡਰਾਂ ਆਪਣੇ ਵਿਚਾਰ ਰੱਖਦੇ ਹੋਏ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਅੱਜ ਦਾ ਬੰਦ ਪ੍ਰੋਗਰਾਮ ਐਸ ਯੂ ਐਮ ਦੇ ਨਾਲ ਮਜਦੂਰ ਜਥੇਬੰਦੀਆਂ, ਆੜ੍ਹਤੀਆ ਅਸ਼ੋਸੀਏਸ਼ਨ, ਮੈਡੀਕਲ ਸ਼ੋਪ ਐਸੋਸੀਏਸ਼ਨ ਤੇ ਸੈਲਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕੀਤੇ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਲੋਟੂ ਢਾਣੀ ਦੀਆਂ ਗ਼ਲਤ ਨੀਤੀਆਂ ਕਾਰਨ ਸਭਨਾਂ ਧਿਰਾਂ ਨੂੰ ਗੁਲਾਮ ਮਜਦੂਰਾਂ ਵਜੋਂ ਵਿਚਰਨਾਂ ਪੈਣਾ ਹੈ।
ਬੁਢਲਾਡਾ ਦੇ ਇਸ ਬੰਦ ਸਬੰਧੀ ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੀ ਕਿ ਆਈ ਟੀ ਆਈ ਚੌਂਕ ਦੇ ਇਸ ਆਵਾਜਾਈ ਬੰਦੀ ਪ੍ਰੋਗਰਾਮ ਵਿੱਚ ਸੈਂਕੜੇ ਲੋਕ ਹਾਜ਼ਰ ਹੋਏ ਪਰ ਨਗਰ ਕੌਂਸਲ ਬੁਢਲਾਡਾ ਵੱਲੋਂ ਸਰਕਾਰੀ ਹੈਂਗੜ ਨੂੰ ਪੱਠੇ ਪਾਉਂਦਿਆਂ ਉਥੋਂ ਦੇ ਜਨਤਕ ਪਖਾਨਿਆਂ ਨੂੰ ਜਿੰਦੇ ਲਗਾ ਦਿੱਤੇ ਗਏ। ਜਿਸ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਗੱਗੀ ਜੀ ਨੇ ਦਿਲੋਂ ਵਿਰੋਧ ਕੀਤਾ ਤੇ ਨਗਰ ਕੌਂਸਲ ਬੁਢਲਾਡਾ ਨੂੰ ਫਿੱਟਲਾਹਨਤ ਦਿੰਦੇ ਹੋਏ ਸਾਰੇ ਲੋਕਾਂ ਵੱਲੋਂ ਵਿਰੋਧ ਦਰਜ਼ ਕਰਵਾਇਆ ਗਿਆ।