ਮਿੰਨੀ ਕਹਾਣੀ ਸੰਗ੍ਰਹਿ ‘ਰੂਹ ਦੀਆਂ ਤੰਦਾਂ’ ਰਿਲੀ
ਬਰੇਟਾ: 12 ਅਕਤੂਬਰ : ਇਥੋਂ ਦੇ ਸਾਹਿਤਕਾਰ ਤੇ ਸੇਵਾਮੁਕਤ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਦਾ ਨਵਾਂ ਮਿੰਨੀ ਕਹਾਣੀ ਸੰਗ੍ਰਹਿ ‘ਰੂਹ ਦੀਆਂ ਤੰਦਾਂ’ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ(ਰਜਿ.) ਵੱਲੋਂ ਆਯੋਜਿਤ 30ਵੇਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਰਿਲੀਜ਼ ਕਰਨ ਦੀ ਰਸਮ ਮੰਚ ਦੇ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ, ਪੰਜਾਬ ਕੋਆਪਰੇਟਿਵ ਰਾਈਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਹਰਜਿੰਦਰ ਸਿੰਘ ਅਟਵਾਲ, ਮੇਲਾ ਦੇ ਸੰਪਾਦਕ ਰਾਜਿੰਦਰ ਮਾਜ਼ੀ, ਅਣੂ ਦੇ ਸੰਪਾਦਕ ਸੁਰਿੰਦਰ ਕੈਲੇ, ਪੇਂਡੂ ਸਾਹਿਤ ਸਭਾ ਬਾਲਿਆਵਾਲੀ ਦੇ ਪ੍ਰਧਾਨ ਸੁਖਦਰਸ਼ਨ ਗਰਗ ਤੇ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਵਿਜੇਤਾ ਜਗਦੀਸ਼ ਰਾਏ ਕੁਲਰੀਆਂ ਨੇ ਅਦਾ ਕੀਤੀ। ਇਸ ਮੌਕੇ ਸ਼੍ਰੀ ਕੁਲਰੀਆਂ ਨੇ ਕਿਹਾ ਕਿ ਦਰਸ਼ਨ ਬਰੇਟਾ ਦਾ ‘ਜ਼ਿੰਦਗੀ ਦੀ ਵਾਪਸੀ’ ਤੋਂ ਬਾਅਦ ਇਹ ਦੂਸਰਾ ਮਿੰਨੀ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਸਮੇਂ ਦੇ ਹਾਣ ਦੀਆਂ ਹਨ। ਇਸ ਪੁਸਤਕ ਦੀ ਪ੍ਰਕਾਸ਼ਨਾ ਲਈ ਉਨ੍ਹਾਂ ਨੇ ਵਧਾਈ ਵੀ ਦਿਤੀ। ਇਸ ਮੌਕੇ ਕੁਲਵਿੰਦਰ ਕੌਸ਼ਲ, ਪ੍ਰੋ. ਗੁਰਦੀਪ ਸਿੰਘ ਢਿਲੋਂ, ਬੀਰ ਇੰਦਰ ਬਨਭੌਰੀ, ਐਡਵੋਕੇਟ ਗੁਰਸੇਵਕ ਸਿੰਘ ਰੋੜਕੀ, ਪਰਮਜੀਤ ਕੌਰ ਸ਼ੇਖੂਪੁਰ ਕਲਾਂ, ਹਰਭਜਨ ਸਿੰਘ ਖੇਮਕਰਨੀ ,ਮੰਗਤ ਕੁਲਜ਼ਿੰਦ,ਅਜੀਤ ਤੋਂ ਮਾਨਸਾ ਦਫਤਰ ਦੇ ਇੰਚਾਰਜ ਬਲਵਿੰਦਰ ਧਾਲੀਵਾਲ,ਸ਼ਾਇਰ ਬਕਵੰਤ ਭਾਟੀਆ,ਦਵਿੰਦਰ ਪਟਿਆਲਵੀ, ਹਰਿਆਣਾ ਤੋਂ ਡਾ ਅਸ਼ੋਕ ਭਾਟੀਆ ਆਦਿ ਹਾਜ਼ਰ ਸਨ।