31 ਅਕਤੂਬਰ ਤੱਕ ਕੰਮ ਮੁਕੰਮਲ ਕਰਨ ਦੇ ਦਿੱਤੇ ਆਦੇਸ਼
09 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਜ਼ਿਲ੍ਹੇ ਦੀਆਂ ਲਾਈਬ੍ਰੇਰੀਆਂ ਦਾ ਜਲਦ ਤੋਂ ਜਲਦ ਨਵੀਨੀਕਰਨ ਕਰਨਾ ਯਕੀਨੀ ਬਣਾਇਆ ਜਾਵੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਧੀਨ ਚੱਲ ਰਹੀਆਂ ਦੋ ਲਾਈਬ੍ਰੇਰੀਆਂ ਦੀ ਰਿਪੇਅਰ ਨੂੰ ਜਲਦ ਮੁਕੰਮਲ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਦੀਆਂ ਲਾਇਬ੍ਰੇਰੀਆਂ ਚ ਚੱਲ ਰਹੇ ਕੰਮ ਨੂੰ 31 ਅਕਤੂਬਰ 2024 ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ 31 ਪਿੰਡਾਂ (ਰਾਮਪੁਰਾ, ਪਿੱਥੋਂ, ਡਿੱਖ, ਚੋਟੀਆਂ, ਭਾਈ ਬਖਤੌਰ, ਕੋਟ ਭਾਰਾ, ਸੁੱਖਾ ਸਿੰਘ ਵਾਲਾ, ਗਾਟ ਵਾਲੀ, ਸੇਖਪੁਰਾ, ਕੌਰੇਆਣਾ, ਸੰਗਤ ਖੁਰਦ, ਮਾਹੀਨੰਗਲ, ਸੇਖੂ, ਬੱਲੂਆਣਾ, ਚੁੱਘੇ ਖੁਰਦ, ਨਰੂਆਣਾ, ਚੁੱਘੇ ਕਲਾ, ਕੁਟੀ ਕਿਸ਼ਨਪੁਰਾ, ਡੂੰਮਵਾਲੀ, ਆਕਲੀਆ ਜਲਾਲ, ਭੋਡੀਪੁਰਾ, ਸਿਰੀਏਵਾਲਾ, ਸੰਧੂ ਖੁਰਦ, ਸਿਧਾਣਾ, ਕੋਠੇ ਪਿਪਲੀ, ਤੁੰਗਵਾਲੀ, ਭੁੱਚੋ ਖੁਰਦ, ਨਾਥਪੁਰਾ, ਖੇਮੂਆਣਾ, ਕਿੱਲੀ ਨਿਹਾਲ ਸਿੰਘ, ਵਾਲਾ ਅਤੇ ਮਹਿਮਾ ਸਵਾਈ) ’ਚ ਬਣ ਰਹੀਆਂ ਨਵੀਆਂ ਲਾਈਬ੍ਰੇਰੀਆਂ ਦੇ ਕਾਰਜਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਲਾਇਬ੍ਰੇਰੀਆਂ ਦੇ ਨਿਰਮਾਣ/ਨਵੀਨੀਕਰਨ ਨੂੰ ਤਹਿ ਸਮੇਂ ਅਨੁਸਾਰ ਪੂਰਾ ਕਰਨਾ ਲਾਜਮੀ ਬਣਾਇਆ ਜਾਵੇ ਅਤੇ ਇੱਥੇ ਲੋੜੀਂਦਾ ਸਾਜੋ-ਸਮਾਨ ਆਦਿ ਵੀ ਮੁਹਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸਿਖਲਾਈ ਅਧੀਨ ਆਈਏਐਸ ਸ੍ਰੀ ਰਾਕੇਸ਼ ਕੁਮਾਰ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਆਰ.ਪੀ ਸਿੰਘ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਸ੍ਰੀ ਮਹੇਸ਼ ਗਰਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਗੁਰਪ੍ਰਤਾਪ ਸਿੰਘ ਗਿੱਲ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਤੋਂ ਇਲਾਵਾ ਹੋਰ ਸਬੰਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।