09 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਇਸਤਰੀ ਭਲਾਈ ਸਭਾ ਮਾਨਸਾ ਹੈਡਕੁਆਰਟਰ ਵੱਲੋਂ 7 ਅਕਤੂਬਰ 2024 ਦਿਨ ਐਤਵਾਰ ਨੂੰ ਇੱਕ ਗਰੀਬ ਤੇ ਲੋੜਵੰਦ ਪਰਿਵਾਰ ਦੀ ਲੜਕੀ ਜਿਸ ਨਾਮ ਮਨਪ੍ਰੀਤ ਕੌਰ ਦੀ ਵਿਆਹ ਕਰਵਾਈਆਂ ਗਈਆਂ ਸਭਾ ਵੱਲੋਂ ਲੜਕੀ ਨੂੰ ਲੋੜੀ ਦਾ ਸਮਾਨ ਜਿਸ ਵਿੱਚ ਬੈਡ, ਗੱਦੇ, ਪੇਟੀ,ਕੁਰਸੀਆਂ,ਮੇਜ਼ ਆਦਿ ਸਮਾਨ ਇਸ ਤੋਂ ਇਲਾਵਾ ਬਰਾਤੀਆਂ ਦੀ ਸੇਵਾ ਕੀਤੀ ਗਈ ਇਸ ਕੰਨਿਆਦਾਨ ਵਿੱਚ ਸੁਖਮਨੀ ਸੇਵਾ ਸੁਸਾਇਟੀ ਅਤੇ ਹੋਰ ਸਮਾਜ ਦੀ ਮੌਤਵਰ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਮਦਦ ਕੀਤੀ ਸ਼ਾਂਤੀ ਭਾਵਨ ਵੱਲੋਂ ਸ਼ਾਂਤੀ ਭਵਨ ਬਿਨਾਂ ਕਿਸੇ ਖਰਚੇ ਦੇ ਇਸ ਗਰੀਬ ਲੜਕੀ ਨੂੰ ਸੇਵਾ ਵਿੱਚ ਵਰਤਣ ਲਈ ਦਿੱਤਾ ਗਿਆ । ਅਸੀਂ ਆਪਣੀ ਇਸਤਰੀ ਭਲਾਈ ਸਭਾ ਵੱਲੋਂ ਸ਼ਾਂਤੀ ਭਵਨ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।ਕਿਉਂਕਿ ਉਹ ਸਮੇਂ ਸਿਰ ਇਸਤਰੀ ਭਲਾਈ ਸਭਾ ਨੂੰ ਸ਼ਾਂਤੀ ਭਵਨ ਵਿੱਚ ਹਰ ਇੱਕ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੰਦੇ ਹਨ ਸਾਰੇ ਹੀ ਸੁਸਾਇਟੀ ਦੇ ਮੈਂਬਰ ਬੜੇ ਹੀ ਨੇਕ ਅਤੇ ਚੰਗੇ ਸੁਭਾਅ ਦੇ ਮਾਲਕ ਹਨ ਸਭਾ ਦੇ ਪ੍ਰਧਾਨ ਮੈਡਮ ਪਰਮਿੰਦਰ ਕੌਰ ਜੀ ਦੀ ਅਗਵਾਈ ਵਿੱਚ ਸਾਰੀ ਟੀਮ ਨੇ ਜਿਸ ਵਿੱਚ ਸਰਪਰਸਤ ਵੀਨਾ ਅਗਰਵਾਲ ਚੈਅਰਪਰਸਨ ਸ਼ਰਨਜੀਤ ਕੌਰ ਖਜਾਨਚੀ ਸੁਖਵਿੰਦਰ ਕੌਰ ਜ਼ਿਲ੍ਹਾ ਜਰਨਲ ਸਕੱਤਰ ਇੰਦਰਜੀਤ ਕੌਰ ਮੈਂਬਰ ਬਲਵਿੰਦਰ ਕੌਰ ਅਤੇ ਸਭਾ ਦੇ ਕਨਵੀਨਰ ਸ੍ਰੀ ਰਾਜਕੁਮਾਰ ਜੀ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ ।ਸਾਰੇ ਹੀ ਭੈਣ ਭਰਾਵਾਂ ਦਾ ਸਭਾ ਵਲੋ ਧੰਨਵਾਦ ਕੀਤਾ ਜਾਂਦਾ ਹੈ । ਇਸਤਰੀ ਭਲਾਈ ਸਭਾ ਪੰਜਾਬ ਦੇ ਨੇ ਅੱਠ ਜ਼ਿਲਿਆਂ ਵਿੱਚ ਕੰਮ ਕਰ ਰਹੀ ਹੈ, ਅਤੇ ਹੁਣ ਸਭਾ ਵੱਲੋਂ ਹਰਿਆਣੇ ਦੇ ਵਿੱਚ ਵੀ ਬ੍ਰਾਂਚਾਂ ਖੋਲੀਆਂ ਜਾ ਰਹੀਆਂ ਹਨ। ਸਭਾ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਔਰਤਾਂ ਸਭਾ ਦੇ ਨਾਲ ਜੁੜ ਰਹੀਆਂ ਹਨ ।