23 ਸਤੰਬਰ (ਸੁਖਪਾਲ ਬੀਰ, ਗੁਰਜੀਤ ਭੁਟਾਲ) ਬੁਢਲਾਡਾ/ ਭੁਟਾਲ: ਕਾਦਰ ਦੀ ਇਸ ਕੁਦਰਤ ਵਿੱਚੋਂ ਹਰ ਇੱਕ ਨੇ ਜ਼ਰੂਰ ਇੱਕ ਦਿਨ ਰੁਖ਼ਸਤ ਹੋ ਜਾਣਾਂ ਹੈ ਰੋਜ਼ਾਨਾ ਅਣਗਿਣਤ ਵਿਅਕਤੀ ਜ਼ਨਮ ਲੈਂਦੇ ਹਨ ਜਾਣ ਵਾਲਿਆਂ ਦੀ ਵੀ ਕੋਈ ਗਿਣਤੀ ਨਹੀਂ ਹੈ ਜਿੰਨ੍ਹਾਂ ਦੀ ਮੌਤ ਸਹਿਜ ਸੁਭਾਅ ਹੋ ਜਾਂਦੀ ਹੈ ਕੁਦਰਤੀ ਮੌਤ ਆਖ ਕੇ ਦਿਲ ਖੜਾਇਆ ਜਾਂਦਾ ਹੈ ਜਿਹੜੇ ਸੱਜਣ ਅਣ ਆਈ ਮੌਤ ਦੇ ਪੰਜੇ ਵਿੱਚ ਫ਼ਸ ਜਾਣ ਉਹਨਾਂ ਦਾ ਵਿਛੋੜਾ ਅਸਹਿ ਅਤੇ ਦਰਦਮਈ ਹੋ ਨਿੱਬੜਦਾ ਹੈ ਅਜਿਹੇ ਹੀ ਹਰਮਨ ਪਿਆਰੇ ਖਿੜੇ ਚਿਹਰੇ ਦੇ ਮਾਲਕ ਸਰਦਾਰ ਭੂਰਾ ਸਿੰਘ ਸਨ ਖਿੜੇ ਮੱਥੇ ਵਾਲ਼ੇ ਇਸ ਸ਼ਖਸ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਸੰਨ 1963 ਨੂੰ ਪਿਤਾ ਕਿਰਪਾਲ ਸਿੰਘ ਮਾਤਾ ਸੁਰਜੀਤ ਕੌਰ ਦੀ ਭਾਗ ਭਰੀ ਕੁੱਖੋਂ ਹੋਇਆ ਮਾਂ ਨੇ ਆਪਣੇ ਇਸ ਪਲੇਠੇ ਪੁੱਤ ਦਾ ਪਾਲਣ ਪੋਸ਼ਣ ਦੁੱਧ ਮੱਖਣਾਂ ਨਾਲ ਕੀਤਾ ਸਿੱਟੇ ਵਜੋਂ ਭੂਰਾ ਸਿੰਘ ਤਕੜੇ ਜੁੱਸੇ ਦਾ ਮਾਲਕ ਬਣਿਆ ਸੱਤ ਜਮਾਤਾਂ ਪੜਕੇ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਨਾਲ਼ ਜੁੜ ਗਿਆ ਇਸ ਕੰਮ ਵਿੱਚ ਭੂਰੇ ਨੇ ਚੰਗੀ ਮਿਹਨਤ ਕੀਤੀ ਲੜਕੀ ਦਾ ਵਿਆਹ ਸ਼ਾਨੋ ਸ਼ੌਕਤ ਨਾਲ ਕੀਤਾ ਇਕਲੌਤੇ ਪੁੱਤਰ ਨੂੰ ਐੱਮ ਬੀ ਏ ਤੱਕ ਦੀ ਪੜ੍ਹਾਈ ਕਰਵਾਈ ਉਪਰੰਤ ਭੂਰਾ ਸਿੰਘ ਪਿੰਡ ਦੇ ਸਾਂਝੇ ਕੰਮਾਂ ਵਿੱਚ ਰੁਚੀ ਲੈਣ ਲੱਗੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਿੱਚ ਅੱਠ ਸਾਲ ਦੇ ਕਰੀਬ ਸਰਪ੍ਰਸਤੀ ਕੀਤੀ ਕਦੇ 10 ਰੁਪਏ ਦੀ ਹੇਰਾਫੇਰੀ ਦਾ ਦਾਗ਼ ਨਾ ਲਗਵਾਇਆ ਜੁਲਾਈ 2013 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪੰਚੀ ਦੀ ਚੋਣ ਲੜੀ ਸਖ਼ਤ ਮੁਕਾਬਲੇ ਵਿੱਚ 114 ਵੋਟਾਂ ਦੇ ਫਰਕ ਨਾਲ ਅਸਫਲ ਰਹੇ ਅਸਫ਼ਲ ਹੋਣ ਤੋਂ ਬਾਅਦ ਵੀ ਪਿੰਡ ਦੇ ਲੋਕਾਂ ਦੇ ਝਗੜੇ ਝੇੜੇ ਪਿੰਡ ਵਿੱਚ ਹੀ ਨਿਪਟਾਉਂਦੇ ਰਹੇ ਲੋਕਤੰਤਰੀ ਕਦਰਾਂ ਕੀਮਤਾਂ ਦੇ ਧਾਰਨੀ ਸਨ ਗੱਲ ਕਰਨ ਦਾ ਅੰਦਾਜ਼ ਦਾਰਸ਼ਨਿਕ ਢੰਗ ਦਾ ਸੀ ਪਿਛਲੇ ਚਾਰ ਕੁ ਸਾਲਾਂ ਤੋਂ ਪਰਿਵਾਰਿਕ ਝਗੜਾ ਚੱਲ ਰਿਹਾ ਸੀ ਇਸ ਇਕੱਲਤਾ ਨੂੰ ਦੂਰ ਕਰਨ ਲਈ ਕੁਝ ਵਪਾਰਿਕ ਕਿਸਮ ਦੇ ਪਸ਼ੂ ਪਾਲਣ ਦਾ ਧੰਦਾ ਕੀਤਾ ਇਸ ਕੰਮ ਵਿੱਚ ਮਨ ਬਹਿਲਾਉਂਦੇ ਰਹੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ 8 ਸਤੰਬਰ 2024 ਦੀ ਰਾਤ ਨੂੰ ਇਸ ਰੰਗਲੇ ਸੱਜਣ ਨੂੰ ਚਾਵਾਂ ਮਲ੍ਹਾਰਾਂ ਨਾਲ਼ ਪਾਲ਼ੇ ਪੁੱਤ ਅਤੇ ਬਾਕੀ ਪਰਿਵਾਰਿਕ ਜੀਆਂ ਨੇ ਸਾਜਿਸ਼ੀ ਢੰਗ ਨਾਲ ਬੇਰਹਿਮੀ ਤਰੀਕੇ ਮੌਤ ਦੇ ਘਾਟ ਉਤਾਰ ਦਿੱਤਾ।’ਫ਼ੇਰ ਸਾਥ ਨਾ ਦਿੰਦੇ ਸਾਏ ਲੋਕੋ ਜਦ ਅਪਣੇ ਹੋਣ ਪਰਾਏ ਲੋਕੋ।’ਇਸ ਦਰਦਮਈ ਮੌਤ ਦੀ ਖ਼ਬਰ ਸੁਣਕੇ ਇਲਾਕੇ ਅਤੇ ਪਿੰਡ ਨਿਵਾਸੀਆਂ ਦੀਆਂ ਅੱਖਾਂ ਹੰਝੂਆਂ ਨਾਲ਼ ਨਮ ਹੋਈਆਂ ਦਾਹ ਸੰਸਕਾਰ ਸਮੇਂ ਲੋਕਾਈ ਦਾ ਹੜ ਆਇਆ ਇਸ ਰੰਗਲੇ ਸੱਜਣ ਸਰਦਾਰ ਭੂਰਾ ਸਿੰਘ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਮਿਤੀ 24 ਸਤੰਬਰ 2024 ਨੂੰ 11 ਵਜ਼ੇ ਤੋਂ 1 ਵਜ਼ੇ ਤੱਕ ਸਥਾਨਕ ਗੁਰਦੁਆਰਾ ਸਿੰਘ ਸਭਾ ਪੱਤੀ ਕਾਜਲ ਪਿੰਡ ਭੁਟਾਲ ਕਲਾਂ ਜ਼ਿਲ੍ਹਾ ਸੰਗਰੂਰ ਵਿਖੇ ਪਾਇਆ ਜਾ ਰਿਹਾ ਹੈ” ਤੇਰੇ ਸ਼ਹਿਰ ਸੇ ਲੇਕਰ ਤੁਝ ਤਕ, ਸਾਰੀ ਕਹਾਨੀ ਯਾਦ ਹੈ ਆਜ ਭੀ ਤੂ ਮੁਝਕੋ•••••••••• ਮੂੰਹ ਜ਼ੁਬਾਨੀ ਯਾਦ ਹੈ। “