ਭੀਖੀ, 10 ਸਤੰਬਰ
ਸਬ ਡਵੀਜਨ ਭੀਖੀ ਵਿਖੇ ਜੁਆਇੰਟ ਫੋਰਮ ਪੰਜਾਬ ਤੇ ਬਿਜਲੀ ਮੁਲਾਜਮ ਏਕਤਾ ਮੰਚ ਵੱਲੋਂ ਦਿੱਤੇ ਸ਼ੰਘਰਸ਼ ਅਨੁਸਾਰ ਭਾਰੀ ਰੋਸ ਰੈਲੀ ਕੀਤੀ ਗਈ। ਰੈਲ਼ੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਮਿਤੀ 31-07-2024 ਨੂੰ ਬਿਜਲੀ ਬੋਰਡ ਮੈਨੇਜਮੈਂਟ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਜਥੇਬੰਦੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ 15 ਮੰਗਾਂ ਤੇ ਸਹਿਮਤੀ ਬਣੀ ਸੀ ਅਤੇ ਭਰੋਸਾ ਦਿਵਾਇਆ ਗਿਆ ਸੀ ਕਿ ਅਗਸਤ ਤੱਕ 15 ਮੰਗਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ।ਜਿਸ ਸਬੰਧੀ ਬੋਰਡ ਮੈਨੇਜਮੈਂਟ ਵੱਲੋਂ ਲਿਖਤੀ ਤੌਰ ਤੇ ਮੀਟਿੰਗ ਮਿਨਟਸ ਵੀ ਦਿੱਤੇ ਗਏ ਗਏ, ਪਰ ਕਿਸੇ ਵੀ ਮੰਨੀ ਹੋਈ ਮੰਗ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।ਜਿਸ ਕਾਰਨ ਮਜਬੂਰਨ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ।ਜਿਸ ਅਨੁਸਾਰ 10,11,12-09-2024 ਨੂੰ ਤਿੰਨ ਦਿਨ ਸਮੂਹਿਕ ਛੁੱਟੀ ਕਰਨ ਦਾ ਫੈਸਲਾ ਕੀਤਾ।ਇਸ ਸਮੇਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਕਰਮਜੀਤ ਸਿੰਘ ਖੀਵਾ। ਉੱਗਰ ਸਿੰਘ ਦਲੇਲ ਸਿੰਘ ਵਾਲਾ ।ਰਾਮ ਸਿੰਘ ਬੋੜਾਵਾਲ। ਗੁਰਪ੍ਰੀਤ ਸਿੰਘ ਬੋੜਾਵਾਲ। ਸੰਜੀਵ ਕੁਮਾਰ। ਨਰੋਤਮ ਸਿੰਘ ਧਲੇਵਾਂ ।ਕੁਲਦੀਪ ਸਿੰਘ ਬੱਪੀਆਣਾ। ਸੁਖਚਰਨ ਸਿੰਘ ਜੇ ਈ ।ਗੁਰਵਿੰਦਰ ਸਿੰਘ ਖੀਵਾ। ਨਾਜ਼ਰ ਸਿੰਘ ਭੀਖੀ ।ਇੰਜ. ਲੱਖਾ ਸਿੰਘ ਭੀਖੀ ਬਹਾਦਰ ਸਿੰਘ ਖੀਵਾ। ਕਸ਼ਮੀਰ ਸਿੰਘ ਖੀਵਾ। ਸੰਦੀਪ ਸਿੰਘ ਬੋੜਾਵਾਲ ਆਦਿ ਨੇ ਸੰਬੋਧਨ ਕੀਤਾ।