08 ਸਤੰਬਰ (ਗਗਨਦੀਪ ਸਿੰਘ) ਫ਼ਰੀਦਕੋਟ: ਸਾਹਿਤ, ਸਮਾਜ ਅਤੇ ਸਿੱਖਿਆ ਖੇਤਰ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਾਲੀ ਪ੍ਰਸਿੱਧ ਸੰਸਥਾ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ‘ਅਧਿਆਪਕ ਸਨਮਾਨ ਸਮਾਰੋਹ’ ਕਰਵਾਇਆ ਗਿਆ । ਇਸ ਸ਼ਾਨਦਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਿੱਖਿਆ ਵਿਦਵਾਨ ਡਾ. ਨਿਰਮਲ ਕੌਸ਼ਿਕ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਸੌਰਵ ਕੱਕੜ (ਕੈਮਫੋਰਡ ਇਮੀਗ੍ਰੇਸ਼ਨ ਸੈਂਟਰ, ਫ਼ਰੀਦਕੋਟ) ਨੇ ਸ਼ਿਰਕਤ ਕੀਤੀ । ਸਮਾਰੋਹ ਦੀ ਪ੍ਰਧਾਨਗੀ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਕੀਤੀ । ਸਭਾ ਦੇ ਜਨਰਲ ਸਕੱਤਰ ਜਸਵਿੰਦਰ ਜੱਸ ਨੇ ਸਭਾ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਅਧਿਆਪਨ ਸੇਵਾ ਦੇ ਨਾਲ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ 6 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸ਼੍ਰੀ ਮੋਹਿਤ ਸੇਠੀ (ਸਰਕਾਰੀ ਆਈ.ਟੀ.ਆਈ. ਫ਼ਰੀਦਕੋਟ), ਸ਼੍ਰੀਮਤੀ ਗੁਲਸ਼ਨ ਪ੍ਰਵੀਨ ਆਰੀਆ (ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੰਜੇ ਨਗਰ, ਫ਼ਰੀਦਕੋਟ), ਡਾ. ਜਗਦੀਪ ਇੰਦਰ ਕੌਰ (ਸਰਕਾਰੀ ਮਿਡਲ ਸਕੂਲ, ਦਾਨਾ ਰੋਮਾਣਾ, ਫ਼ਰੀਦਕੋਟ) ਸ਼੍ਰੀਮਤੀ ਸ਼ਵੇਤਾ ਮਨਚੰਦਾ (ਨਿਊ ਲਾਈਟ ਹਾਈ ਸਕੂਲ, ਫ਼ਰੀਦਕੋਟ) ਸ਼੍ਰੀਮਤੀ ਸਤਪਾਲ ਕੌਰ (ਵਿਸ਼ਵਕਰਮਾਂ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ) ਮਿਸ ਹਿਨਾ ਰਾਏ (ਦਿੱਲੀ ਇੰਟਰਨੈਸ਼ਨਲ ਸਕੂਲ, ਫ਼ਰੀਦਕੋਟ) ਦੇ ਨਾਮ ਸ਼ਾਮਿਲ ਹਨ । ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਸਭ ਮਹਿਮਾਨਾਂ ਅਤੇ ਸਨਮਾਨਿਤ ਅਧਿਆਪਕਾਂ ਨੂੰ ‘ਜੀ ਆਇਆਂ’ ਕਿਹਾ ਅਤੇ ‘ਅਧਿਆਪਕ ਦਿਵਸ’ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਸਭ ਨਾਲ ਸਾਂਝੀ ਕੀਤੀ । ਇਸ ਸਮਾਰੋਹ ਦੌਰਾਨ ਸਿੱਖਿਆ,ਅਧਿਆਪਕ ਅਤੇ ਸਮਾਜ ਬਾਰੇ ਵਿਚਾਰ ਚਰਚਾ ਕੀਤੀ ਗਈ । ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਸਭਾ ਵੱਲੋਂ ਕਰਵਾਏ ਗਏ ਇਸ ਉੱਤਮ ਉਪਰਾਲੇ ਦੀ ਤਾਰੀਫ਼ ਕਰਦਿਆਂ ਸਭਾ ਦੇ ਸਮੂਹ ਅਹੁਦੇਦਾਰਾਂ, ਮੈਬਰਾਂ ਅਤੇ ਸਨਮਾਨਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ, ਰਾਜ ਗਿੱਲ ਭਾਣਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਦੀਪ ਸਿੰਘ, ਸਹਾਇਕ ਖਜਾਨਚੀ ਸੁਖਵੀਰ ਬਾਬਾ, ਸਹਾਇਕ ਮੀਡੀਆ ਸਕੱਤਰ ਅਸ਼ੀਸ਼ ਕੁਮਾਰ ਨੇ ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਭਰਪੂਰ ਯੋਗਦਾਨ ਦਿੱਤਾ। ਅੰਤ ਵਿੱਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਭਾ ਵੱਲੋਂ ਕਰਵਾਏ ਗਏ ਇਸ ਸਮਾਰੋਹ ਦੀ ਇਲਾਕੇ ਭਰ ਵਿੱਚ ਚਰਚਾ ਹੋ ਰਹੀ ਹੈ ।