ਸਟੇਟ ਬੈਂਕ ਆਫ ਇੰਡੀਆ ਆਰ.ਬੀ. ਓ. -2 ਬਠਿੰਡਾ ਵੱਲੋਂ ਸੀ.ਐਸ.ਆਰ.ਸਕੀਮ ਤਹਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ (ਬਠਿੰਡਾ )ਦੀਆਂ ਮੁਢਲੀਆਂ ਜਰੂਰਤਾਂ ਨੂੰ ਪੂਰਾ ਕੀਤਾ ਗਿਆ।
ਬਠਿੰਡਾ, 04 ਸਤੰਬਰ (ਗਗਨਦੀਪ ਸਿੰਘ) ਕੋਟੜਾ ਕੌੜਾ: ਸਟੇਟ ਬੈਂਕ ਆਫ ਇੰਡੀਆ ਆਰ.ਬੀ. ਓ.- 2 ਦੇ ਮੈਨੇਜਰ ਮਾਨਵ ਸੰਸਾਧਨ ਅਤੇ ਪ੍ਰਸ਼ਾਸਨ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ ਵਿਖੇ ਵਿਜ਼ਿਟ ਕੀਤਾ ਗਿਆ। ਵਿਜ਼ਿਟ ਦੌਰਾਨ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਮੰਜੂ ਬਾਲਾ ਜੀ ਤੋਂ ਬੈਂਕ ਅਧਿਕਾਰੀਆਂ ਨੇ ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੁਝ ਮੁਢਲੀਆਂ ਜਰੂਰਤਾਂ ਦੀ ਘਾਟ ਬਾਰੇ ਜਾਣਿਆ ਅਤੇ ਉਨਾਂ ਨੂੰ ਸਮੇਂ ਸਿਰ ਪੂਰਾ ਵੀ ਕੀਤਾ। ਸਟੇਟ ਬੈਂਕ ਆਫ ਇੰਡੀਆ ਵੱਲੋਂ ਸਕੂਲ ਨੂੰ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਦੋ ਟਨ ਸਪਿਲਟ ਏਸੀ, 55 ਇੰਚ ਐਲਈਡੀ, ਇੱਕ ਪ੍ਰੋਜੈਕਟਰ ਸਮੇਤ ਸਕਰੀਨ, ਦੋ ਪ੍ਰਿੰਟਰ,ਪੰਜ ਕਲਾਸ ਰੂਮ ਟੇਬਲ,10 ਕੁਰਸੀਆਂ ਦੋ ਕੰਪਿਊਟਰ, ਦਸ ਛੱਤ ਵਾਲੇ ਪੱਖੇ, ਦੋ ਕਮਰੇ ਬਰਾਂਡਾ ਅਤੇ ਬਾਥਰੂਮ ਏਰੀਏ ਨੂੰ ਪਲਾਸਟਿਕ ਪੇਂਟ, ਲਗਭਗ 1800 ਵਰਗ ਫੁੱਟ ਏਰੀਏ ਵਿੱਚ ਟਾਈਲਾਂ ਦਾ ਫਰਸ਼ ਲਗਵਾਇਆ ਗਿਆ। ਹੁਣ ਐਸਬੀਆਈ ਬੈਂਕ ਦੇ ਸਹਿਯੋਗ ਸਦਕਾ ਸਕੂਲ ਦੇ ਸਾਰੇ ਹੀ ਕਲਾਸ ਰੂਮ ਸਮਾਰਟ ਬਣ ਗਏ ਹਨ। ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਮੰਜੂ ਬਾਲਾ ਜੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਹੁਣ ਬੱਚਿਆਂ ਨੂੰ ਪਹਿਲਾਂ ਨਾਲੋਂ ਵੀ ਵਧੀਆ ਸਿੱਖਿਆ ਕਰਵਾਈ ਮੁਹੱਈਆ ਕਰਵਾਈ ਜਾਵੇਗੀ। ਸ਼੍ਰੀਮਤੀ ਮੰਜੂ ਬਾਲਾ ਜੀ ਨੇ ਸਕੂਲ ਸਟਾਫ ਦੇ ਕੰਮਾਂ ਅਤੇ ਉਨਾਂ ਦੀ ਮਿਹਨਤ ਬਾਰੇ ਵੀ ਬੈਂਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਉਹਨਾਂ ਨੇ ਸਕੂਲ ਦੀਆਂ ਵੱਖ ਵੱਖ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ।ਬੈਂਕ ਅਧਿਕਾਰੀਆਂ ਵੱਲੋਂ ਸਮੁੱਚੇ ਸਟਾਫ ਦੀ
ਸ਼ਲਾਂਘਾ ਕੀਤੀ ਗਈ। ਬੈਂਕ ਅਧਿਕਾਰੀਆਂ ਦਾ ਸਨਮਾਨ ਅਤੇ ਧੰਨਵਾਦ ਕਰਨ ਲਈ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਉਹਨਾਂ ਦੇ ਸਕੂਲ ਪਹੁੰਚਣ ਤੇ ਭਾਰਤ ਸਕਾਊਟਸ ਐਂਡ ਗਾਈਡਜ਼ ਦੀ ਕੱਬ – ਬੁਲਬੁਲ ਯੂਨਿਟ ਦੀ ਬੈਂਡ ਟੀਮ, ਸਮੂਹ ਸਟਾਫ, ਐਸਐਮਸੀ ਕਮੇਟੀ ਅਤੇ ਕੱਬ ਮਾਸਟਰ ਸਰਦਾਰ ਗੁਰਪਿਆਰ ਸਿੰਘ ਦੀ ਅਗਵਾਈ ਵਿੱਚ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਵਿੱਚ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜੈਸਮੀਨ ਕੌਰ ਨੇ ਸੋਲੋ ਡਾਂਸ ਪੇਸ਼ ਕੀਤਾ। ਅੰਸ਼ਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀਸ਼ਰੀ ਪੇਸ਼ ਕੀਤੀ। ਇਹਨਾਂ ਬੱਚਿਆਂ ਦੀ ਬੈਂਕ ਅਧਿਕਾਰੀਆਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਸਕੂਲ ਅਧਿਆਪਕ ਸਰਦਾਰ ਰਘਬੀਰ ਸਿੰਘ ਜੀ ਨੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਪੇਸ਼ ਕਰਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ। ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਮੰਜੂ ਬਾਲਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਜੀ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਤੁਹਾਡੇ ਵੱਲੋਂ ਦਿੱਤੇ ਗਏ ਸਹਿਯੋਗ ਸਦਕਾ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਈ ਜਾਵੇਗੀ ਅਤੇ ਨਾਲ ਹੀ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਸਕੂਲ ਨੂੰ ਫੁੱਲ ਏਸੀ ਸਕੂਲ ਦਾ ਦਰਜਾ ਦਿੱਤਾ ਜਾਵੇਗਾ ਤਾਂ ਕਿ ਗਰਮੀਆਂ ਦੇ ਮੌਸਮ ਵਿੱਚ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੈਂਕ ਦੇ ਖੇਤਰੀ ਪ੍ਰਬੰਧਕ ਸ੍ਰੀ ਪ੍ਰਮੋਦ ਕੁਮਾਰ ਯਾਦਵ ਜੀ, ਮੈਨੇਜਰ ਸ੍ਰੀ ਮਹਿੰਦਰ ਪ੍ਰਤਾਪ ਜੀ ਅਤੇ ਡਿਪਟੀ ਮੈਨੇਜਰ ਸ੍ਰੀ ਪਾਲ ਕੁਮਾਰ ਜੀ ਨੇ ਇਸ ਨੇਕ ਉਪਰਾਲੇ ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੈਂਕ ਵੀ ਆਪਣਾ ਦਸਵੰਧ ਲੋੜਵੰਦ ਵਿਅਕਤੀਆਂ ਅਤੇ ਲੋੜਵੰਦ ਸੰਸਥਾਵਾਂ ਲਈ ਰਾਖਵਾਂ ਰੱਖਦੀ ਹੈ। ਇਹ ਦਸਵੰਧ ਇਸ ਸਕੂਲ ਨੂੰ ਦੇ ਕੇ ਉਹਨਾਂ ਮਾਣ ਮਹਿਸੂਸ ਕੀਤਾ। ਰਘਬੀਰ ਸਿੰਘ ਈਟੀਟੀ ਅਧਿਆਪਕ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਬਖੂਬੀ ਨਿਭਾਈ ਗਈ। ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟੜਾ ਕੌੜਾ ਦੇ ਲੈਕਚਰਾਰ ਮੈਡਮ ਕਮਲਜੀਤ ਕੌਰ, ਮੈਥ ਟੀਚਰ ਮੈਡਮ ਰੋਹਿਨਾ, ਸਰਪੰਚ ਸਰਦਾਰ ਸੁਖਪ੍ਰੀਤ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਚੇਅਰਮੈਨ,ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ,ਗੁਰਤੇਜ ਸਿੰਘ, ਸੁਖਦਰਸ਼ਨ ਕੌਰ,ਗੁਰਪ੍ਰੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ,ਨਜੀਰਾ ਬੇਗਮ, ਮਨਜੀਤ ਕੌਰ, ਮਾਸਟਰ ਜਸਵੀਰ ਸਿੰਘ, ਸਕੂਲ ਸਟਾਫ ਮੈਡਮ ਹਰਕੇਸ਼ ਕੌਰ , ਸ਼ਰਨਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ ਰਾਮਭਜਨ ਸਿੰਘ ਗੁਰਪਿਆਰ ਸਿੰਘ, ਰਘਬੀਰ ਸਿੰਘ, ਰਿਟਾਇਰਡ ਅਧਿਆਪਕਾ ਮੈਡਮ ਹਰਵਿੰਦਰ ਕੌਰ, ਦਰਸ਼ਨ ਸਿੰਘ ਮਿਸਤਰੀ, ਸਫਾਈ ਸੇਵਕਾ ਹਰਦਿਆਲ ਕੌਰ,ਮਿਡ ਡੇ ਮੀਲ ਵਰਕਰ ਆਦਿ ਹਾਜ਼ਰ ਸਨ।