29 ਅਗਸਤ (ਨਾਨਕ ਸਿੰਘ ਖੁਰਮੀ) ਮੋਗਾ: ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਮੁੱਖ ਦਫਤਰ ਫੋਰ ਮਾਡਲ ਟਾਊਨ ਨੇੜੇ ਟੀਵੀ ਟਾਵਰ ਬਠਿੰਡਾ ਦਾ 9ਵਾਂ ਸੂਬਾ ਇਜ਼ਲਾਸ ਸ਼ਹੀਦ ਨਛੱਤਰ ਸਿੰਘ ਯਾਦਗਰ ਹਾਲ ਮੋਗਾ ਵਿਖੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਕਾਮਯਾਬੀ ਨਾਲ ਸੰਪਨ ਹੋ ਗਿਆ। ਇਸ ਵਿੱਚ ਸੂਬਾ ਜਨਰਲ ਸਕੱਤਰ, ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਐਚ ਐਸ ਰਾਣੂ, ਸਰਪ੍ਰਸਤ ਸੁਰਜੀਤ ਸਿੰਘ, ਚੇਅਰਮੈਨ ਦਿਲਦਾਰ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਭੋਗਲ ਜੀ ਵੀ ਪ੍ਰਧਾਨਗੀ ਮੰਡਲ ਚ ਸ਼ਾਮਲ ਹੋਏ।ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਤੋਂ ਮੁਖ ਬੁਲਾਰੇ ਸੂਬਾ ਪ੍ਰੈਸ ਸੈਕਟਰੀ ਮਲਕੀਤ ਥਿੰਦ, ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ, ਰਘਵੀਰ ਚੰਦ ਸ਼ਰਮਾ ਸਤਪਾਲ ਰਿਸ਼ੀ ਮਾਨਸਾ ਮੀਤ ਪ੍ਰਧਾਨ ਨਛੱਤਰ ਸਿੰਘ ਤਰਨਤਾਰਨ, ਸੂਬਾ ਜੋਇਟ ਸਕੱਤਰ ਸੀ.ਆਰ ਸ਼ੰਕਰ, ਸੂਬਾ ਕਮੇਟੀ ਮੈਂਬਰ ਚਮਕੌਰ ਸਿੰਘ ਲੁਧਿਆਣਾ, ਅਵਤਾਰ ਸਿੰਘ , ਦਰਸ਼ਨ ਸਿੰਘ ਸੰਗਰੂਰ, ਹਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਪਲਜਿੰਦਰ ਸਿੰਘ ਮੋਹਾਲੀ, ਬਲਵੀਰ ਸਿੰਘ ਮੋਹਾਲੀ, ਅਰਜਿੰਦਰ ਸਿੰਘ ਕੋਹਾਲੀ ਅੰਮ੍ਰਿਤਸਰ, ਮਨਪ੍ਰੀਤ ਬਠਿੰਡਾ,ਡਾ ਅਨੰਦ ਵਾਲੀਆ ਪਟਿਆਲਾ, ਸ਼ਾਮਿਲ ਹੋਏ । ਐਮਪੀ ਏਪੀ ਦੇ ਲੇਡੀਜ ਵਿੰਗ ਵੱਲੋਂ ਸਰਬਜੀਤ ਕੌਰ ਭੱਟੀ, ਕੁਸਮ ਸ਼ਰਮਾ ਅਤੇ ਬਲਵਿੰਦਰ ਕੌਰ ਮੋਗਾ ਵੀ ਹਾਜਰ ਹੋਈਆਂ ਅਤੇ 18 ਜਿਲ੍ਹਿਆਂ ਤੋਂ ਲਗਭਗ 150 ਡੈਲੀਗੇਟ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਅਤੇ ਸੂਬਾ ਕਮੇਟੀ ਵੱਲੋਂ ਅਦਾ ਕੀਤੀ ਗਈ। ਇਹ ਇਜਲਾਸ ਸਾਬਕਾ ਜਨਰਲ ਸਕੱਤਰ ਤੇ ਉੱਗੀ ਸ਼ਖਸ਼ੀਅਤ ਮਰਹੂਮ ਕੁਲਵੰਤ ਰਾਏ ਜੀ ਪੰਡੋਰੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ । ਇਸ ਮੌਕੇ ਡਾਕਟਰ ਪੰਡੋਰੀ ਅਤੇ ਪਿਛਲੇ ਸਮੇਂ ਦੌਰਾਨ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਵੱਲੋਂ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਡੈਲੀਗੇਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਜਲਾਸ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇਜ਼ਲਾਸ ਪਿਛਲੀਆਂ ਘਾਟਾਂ ਕਮਜ਼ੋਰੀਆਂ ਅਤੇ ਨੁਕਸਾਂ ਨੂੰ ਦੂਰ ਕਰਦੇ ਹੋਏ ਆਪਸੀ ਏਕਤਾ ਨੂੰ ਮਜਬੂਤ ਕਰਨ ਅਤੇ ਜਥੇਬੰਦੀ ਨੂੰ ਤਕੜਾ ਕਰਨ ਦਾ ਅਹਿਮ ਉਪਰਾਲਾ ਹੁੰਦਾ ਹੈ। ਸੋ ਸਾਰੇ ਸਾਥੀਆਂ ਨੂੰ ਪੂਰੇ ਤਹੱਮਲ ਅਤੇ ਸੰਜੀਦਗੀ ਨਾਲ ਬਹਿਸ ਕਰਦੇ ਹੋਏ ਪਿਛਲੇ ਤਜਰਬੇ ਦਾ ਸਹੀ ਨਿਚੋੜ ਕੱਢਣਾ ਚਾਹੀਦਾ ਹੈ।ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਵੱਲੋਂ ਪਿਛਲੇ ਸਾਢੇ ਪੰਜ ਵਰ੍ਹਿਆਂ ਦੌਰਾਨ ਕੀਤੀ ਗਈ ਕਾਰਗੁਜ਼ਾਰੀ ਦੀ ਰਿਵਿਊ ਰਿਪੋਰਟ ਪੇਸ਼ ਕਰਦੇ ਹੋਏ ਜਿੱਥੇ ਪਿਛਲੇ ਸਮੇਂ ਅੰਦਰ ਕੀਤੀਆਂ ਗਈਆਂ ਸਰਗਰਮੀਆਂ ‘ਤੇ ਝਾਤ ਪੁਆਈ ਗਈ ਉੱਥੇ ਨਾਲ ਹੀ ਭਰਾਤਰੀ ਤਬਕਿਆਂ ਦੇ ਸੰਘਰਸ਼ਾਂ ਅੰਦਰ, ਖਾਸ ਕਰਕੇ ਮਹਾਨ ਕਿਸਾਨ ਅੰਦੋਲਨ ਦੌਰਾਨ ਸਾਡੀ ਜਥੇਬੰਦੀ ਵੱਲੋਂ ਪਾਏ ਗਏ ਭਰਪੂਰ ਯੋਗ ਦਾਨ ਦੀ ਤਸਵੀਰ ਪੇਸ਼ ਕੀਤੀ। ਰਿਪੋਰਟ ਉੱਪਰ ਸਮੂਹ ਡੈਲੀਗੇਟਾਂ ਵੱਲੋਂ ਭਰਵੀਂ ਵਿਚਾਰ ਚਰਚਾ ਕਰਕੇ ਇਸ ਨੂੰ ਪਾਸ ਕੀਤਾ ਗਿਆ। ਵਿੱਤ ਸਕੱਤਰ ਐਚ ਐਸ ਰਾਣੂ ਵੱਲੋਂ ਪਿਛਲੇ ਸਮੇਂ ਦੇ ਕੁੱਲ ਫੰਡ ਅਤੇ ਖਰਚ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਭਨਾਂ ਡੈਲੀਗੇਟਾਂ ਵੱਲੋਂ ਵਾਚਣ ਪੜਤਾਲਣ ਬਾਅਦ ਪਾਸ ਕੀਤਾ ਗਿਆ। ਸਰਪ੍ਰਤ ਡਾ਼ ਸੁਰਜੀਤ ਸਿੰਘ ਵੱਲੋਂ ਅੱਜ ਦੇ ਹਾਲਾਤਾਂ ਤੇ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਸਰਕਾਰ ਹੋਰਨਾਂ ਸੰਘਰਸ਼ਸ਼ੀਲ ਲੋਕਾਂ ਦੇ ਮਸਲਿਆਂ ਵਾਂਗ ਸਾਡੀ ਰਜਿਸਟ੍ਰੇਸ਼ਨ ਦੇ ਮਸਲੇ ਸੰਬੰਧੀ ਕੁਝ ਕਰਨ ਨੂੰ ਤਿਆਰ ਨਹੀਂ। ਤਾਂ ਅਜਿਹੀ ਹਾਲਤ ਵਿੱਚ ਆਪਣੇ ਰੁਜ਼ਗਾਰ ਦੀ ਰਾਖੀ ਲਈ ਅਤੇ ਰਜਿਸਟ੍ਰੇਸ਼ਨ ਦਾ ਹੱਕ ਮਨਵਾਉਣ ਲਈ ਤਕੜਾ ਸੰਘਰਸ਼ ਲੜਨ ਦੀ ਵੱਡੀ ਜਰੂਰਤ ਹੈ। ਸੋ ਇਸ ਲਈ ਜਥੇਬੰਦੀ ਦੀ ਏਕਤਾ ਨੂੰ ਮਜਬੂਤ ਕਰਨ ਅਤੇ ਸੰਘਰਸ਼ਾਂ ਲਈ ਤਿਆਰ ਹੋਣ ਦੀ ਲੋੜ ਹੈ । ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਮਿਹਨਤਕਸ਼ ਲੋਕਾਂ ਨੂੰ ਨਾਲ ਲੈਕੇ ਚਲਣਾ ਤੇ ਸੈਕਿੰਡ ਲੀਡਰਸ਼ਿਪ ਤਿਆਰ ਕਰਨਾ ਦੀ ਸਖਤ ਜਰੂਰਤ ਹੈ। ਸਾਂਝੇ ਮਸਲਿਆਂ ਉੱਤੇ ਲੜੇ ਜਾ ਰਹੇ ਸਾਂਝੇ ਸੰਘਰਸ਼ਾਂ ਅੰਦਰ ਹੀ ਸਾਡੇ ਮਸਲੇ ਦਾ ਹੱਲ ਛੁਪਿਆ ਹੋਇਆ ਹੈ। ਇਜ਼ਲਾਸ ਵੱਲੋਂ ਪਾਏ ਗਏ ਮਤਿਆਂ ਵਿੱਚ ਕਲਕੱਤਾ ਵਿਖੇ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ ਸਖਤ ਨਿਖੇਧੀ ਕਰਦੇ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ। ਲੋਕ ਪੱਖੀ ਉੱਘੀ ਲੇਖਕਾ ਸ੍ਰੀਮਤੀ ਅਰੁਨਦਤੀ ਰਾਇ ਅਤੇ ਰਿਟਾਇਰਡ ਪ੍ਰੋਫੈਸਰ ਸ਼ੇਖ ਹੁਸੈਨ ਖਿਲਾਫ ਕਾਲੇ ਕਨੂੰਨਾ ਤਹਿਤ ਮੁਕੱਦਮਾ ਚਲਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ। ਐਨਐਮਸੀ ਬਿੱਲ ਵਿੱਚ ਸੋਧ ਕਰਕੇ ਤਜਰਬੇਕਾਰ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੀ ਟਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦਿੱਤੀ ਜਾਵੇ ਅਤੇ ਹੋਰ ਅਨੇਕਾਂ ਬੁੱਧੀਜੀਵੀਆਂ ਤੇ ਲੇਖਕਾਂ ਆਦਿ ਦੀਆਂ ਕਾਲੇ ਕਾਨੂੰਨਾਂ ਤਹਿਤ ਕੀਤੀਆਂ ਗ੍ਰਫਤਾਰੀਆਂ ਅਤੇ ਜੇਲ ਬੰਦੀਆਂ ਦੀ ਨਿਖੇਧੀ ਕੀਤੀ । ਅੰਤ ਵਿੱਚ ਲੀਡਰਸ਼ਿਪ ਦੀ ਨਵੇਂ ਸਿਰਿਓ ਚੋਣ ਕੀਤੀ ਗਈ ਜਿਸ ਵਿੱਚ ਧੰਨਾ ਮੱਲ ਗੋਇਲ ਜੀ ਤੀਜੀ ਵਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚੁਣੇ ਗਏ, ਗੁਰਮੇਲ ਸਿੰਘ ਮਾਛੀਕੇ ਜਨਰਲ ਸਕੱਤਰ, ਡਾਕਟਰ ਰਾਕੇਸ਼ ਮਹਿਤਾ ਖਜਾਨਚੀ, ਸੁਰਜੀਤ ਸਿੰਘ ਲੁਧਿਆਣਾ ਸਰਪ੍ਰਸਤ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ, ਚੇਅਰਮੈਨ ਡਾ ਐਚ ਐਸ ਰਾਣੂ, ਲੀਗਲ ਅਡਵਈਜ਼ਰ ਜਸਵਿੰਦਰ ਸਿੰਘ ਭੋਗਲ,ਪ੍ਰੈੱਸ ਸਕੱਤਰ ਚਮਕੌਰ ਸਿੰਘ, ਮੀਤ ਪ੍ਰਧਾਨ ਗੁਲਜੀਤ ਸਿੰਘ ਰਾਏਕੋਟ , ਮੀਤ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ, ਸਹਾਇਕ ਕੈਸ਼ੀਅਰ ਤਾਰਾ ਚੰਦ ਭਾਵਾ ਮਾਨਸਾ, ਸੂਬਾ ਸਲਾਹਕਾਰ ਮਲਕੀਤ ਥਿੰਦ ਫਿਰੋਜ਼ਪੁਰ , ਸਹਾਇਕ ਚੇਅਰਮੈਨ ਪਲਜਿੰਦਰ ਸਿੰਘ ,ਮੀਤ ਪ੍ਰਧਾਨ ਦਿਲਦਾਰ ਸਿੰਘ ਨਵਾਂ ਸ਼ਹਿਰ, ਮੀਤ ਪ੍ਰਧਾਨ ਗੁਰਦੀਪ ਸਿੰਘ ਘੁੱਦਾ, ਪੰਕਜ ਅਗਰਵਾਲ ਸੀਨੀਅਰ ਵਾਇਸ ਪ੍ਰਧਾਨ ਸੀ ਆਰ ਸ਼ੰਕਰ, ਜੋਇੰਟ ਸੈਕਟਰੀ ਸੁਖਚੈਨ ਸਿੰਘ ਬੋਪਾ ਰਾਏ, ਰਣਜੀਤ ਸਿੰਘ ਸੋਹੀ ਜੋਇੰਟ ਪ੍ਰੈੱਸ ਸੈਕਟਰੀ ਸਤਬੀਰ ਸਿੰਘ ਮਿਰਜੇ ਕੇ ਸਹਾਇਕ ਸਲਾਹਕਾਰ ਧਰਮਪਾਲ ਔੜ ਅਤੇ ਰਵਿੰਦਰ ਸ਼ਰਮਾ ਆਦਿ ਅਹੁਦੇਦਾਰ ਚੁਣੇ ਗਏ ਅਤੇ ਅਗਜੈਕਟਿਵ ਕਮੇਟੀ ਮੈਂਬਰ ਅਵਤਾਰ ਸਿੰਘ ਸ਼ਾਹਪੁਰ ਰਾਕੇਸ ਬਸੀ ਟਹਿਲ ਸਿੰਘ ਮੁਖਤਾਰ ਸਿੰਘ ਚੇਤਨਪੁਰਾ ਸਤਨਾਮ ਸਿੰਘ ਪ੍ਰਤਾਪ ਸਿੰਘ ਸੋਢੀ ਅਤੇ ਤਿਲਕ ਰਾਜ ਕੰਬੋਜ ਅਸ਼ੋਕ ਕੁਮਾਰ ਅਤੇ ਕੇਸਰ ਖਾਨ ਚੁਣੇ ਗਏ । ਜਥੇਬੰਦੀ ਵੱਲੋਂ ਮਰਹੂਮ ਆਗੂ ਕੁਲਵੰਤ ਰਾਏ ਪੰਡੋਰੀ ਜੀ ਦੀ ਧਰਮ ਸੁਪਤਨੀ ਸ਼੍ਰੀਮਤੀ ਅੰਗੂਰੀ ਦੇਵੀ ਨੂੰ ਸਨਮਾਨਿਤ ਕੀਤਾ ਗਿਆ। ਕੀਤੇ ਗਏ ਚੰਗੇ ਪ੍ਰਬੰਧਾਂ ਲਈ ਜਿਲਾ ਪ੍ਰਧਾਨ ਮੋਗਾ ਜਸਵੀਰ ਸਿੰਘ ਸਹਿਗਲ ,ਸਕੱਤਰ ਰਜਿੰਦਰ ਸਿੰਘ, ਸ਼ਹਿਰੀ ਪ੍ਰਧਾਨ ਡਾਕਟਰ ਦਰਸ਼ਨ ਲਾਲ , ਸਤਿਨਾਮ ਸਿੰਘ ਅਤੇ ਡਾਕਟਰ ਸਵਰਨ ਸਿੰਘ ਅਤੇ ਅਵਤਾਰ ਸਿੰਘ ਜੀ ਦੀ ਟੀਮ ਦਾ ਧੰਨਵਾਦ ਕੀਤਾ ਗਿਆ । ਲੇਡੀਜ਼ ਵਿੰਗ ਦੇ ਸਰਬਜੀਤ ਕੌਰ ਭੱਟੀ ਬਠਿੰਡਾ ਅਤੇ ਮੋਗਾ ਦੇ ਕੁਸਮ ਸ਼ਰਮਾ ਅਤੇ ਬਲਵਿੰਦਰ ਕੌਰ ਸ਼ਾਮਿਲ ਹੋਏ। ਸਟੇਜ ਸਟੇਜ ਦੀ ਜਿੰਮੇਵਾਰੀ ਬਲਦੇਵ ਸਿੰਘ ਮੋਗਾ ਤਾਰਾ ਚੰਦ ਭਾਵਾ ਅਤੇ ਜਿਲਾ ਬਠਿੰਡਾ ਦੇ ਪ੍ਰਧਾਨ ਜਗਤਾਰ ਸਿੰਘ ਫੂਲ ਨੇ ਬਾਖੂਬੀ ਨਿਭਾਈ । ਸੂਬਾ ਕਮੇਟੀ ਵੱਲੋਂ ਇਜ਼ਲਾਸ ਵਿੱਚ ਪਹੁੰਚੇ ਸਮੂਹ ਡੈਲੀਗੇਟ ਦਰਸ਼ਕ ਅਤੇ ਵਲੰਟੀਅਰ ਸਾਥੀਆਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ।