ਭੀਖੀ, 28 ਅਗੱਸਤ (ਬਹਾਦਰ ਖ਼ਾਨ):ਬੀਤੇ ਦਿਨੀਂ ਸੀ.ਆਈ.ਏ ਸਟਾਫ਼ ਮਾਨਸਾ ਵੱਲੋਂ ਥਾਣੇਦਾਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਹਮੀਰਗੜ੍ਹ ਢੈਪਈ ਨੇੜੇ ਵਹੀਕਲ ਦੀ ਚੈਕਿੰਗ ਮੌਕੇ ਇੱਕ ਹਰਿਆਣਾ ਨੰਬਰ ਕਾਰ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ 600 ਗ੍ਰਾਮ ਸੁਲਫਾ ਬਰਾਮਦ ਹੋਇਆ ਤੇ ਕਾਰਵਾਈ ਕਰਦਿਆ 4 ਕਾਰ ਸਵਾਰਾਂ ਤੇ ਆਬਾਕਾਰੀ ਐਕਟ ਤਹਿਤ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਵਿੱਚ ਭੀਖੀ ਦੇ ਨੌਜ਼ਵਾਨ ਪੰਕਜ਼ ਕੁਮਾਰ, ਅਰਸ਼ਪ੍ਰੀਤ ਸਿੰਘ, ਨਵੀਨ ਕੁਮਾਰ ਅਤੇ ਮੁਨੀਸ਼ ਕੁਮਾਰ ਤੇ ਮੁਕੱਦਮਾ ਦਰਜ਼ ਕੀਤਾ ਹੈ।