ਅਖੌਤੀ ਸਾਧਾ ਨੇ ਧਰਮ ਨੂੰ ਬਣਾਈਆ ਡਰ ਦਾ ਹਊਆ
ਭੀਖੀ, 28 ਅਗੱਸਤ (ਬਹਾਦਰ ਖ਼ਾਨ):ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਵਿਖੇ ਪ੍ਰਸਿੱਧ ਸਨਾਤਕ ਪ੍ਰਚਾਰਕ ਸਵਾਮੀ ਗਿਆਨਏਸ਼ਵਰ ਕਮਲ ਨੇ ਕਿਹਾ ਕਿ ਸਮੱਰਪਨ ਅਤੇ ਪ੍ਰੇਮ ਜਿੱਥੇ ਭਗਤੀ ਦਾ ਰਾਹ ਖੋਲਦੇ ਹਨ ਉੱਥੇ ਪ੍ਰੇਮ ਹੀ ਈਸ਼ਵਰ ਨੂੰ ਪਾਉਣ ਦਾ ਸੋਖਾ ਸਾਧਨ ਹੈ। ਉਨ੍ਹਾ ਚਿੰਤਾ ਜ਼ਾਹਿਰ ਕਰਦਿਆ ਕਿਹਾ ਕਿ ਕੁਝ ਅਖ਼ੋਤੀ ਸਾਧਾ ਅਤੇ ਧਰਮ ਪ੍ਰਚਾਰਕਾ ਵੱਲੋਂ ਆਪਣੇ ਨਿੱਜੀ ਸੁਆਰਥ ਕਰਕੇ ਧਰਮ ਨੂੰ ਕਮਾਈ ਦਾ ਸਾਧਨ ਬਣਾਕੇ ਲੋਕਾ ਨੂੰ ਭਰਮ ਭੁਲੇਖੇ ਅਤੇ ਅਜਿਹੀਆਂ ਪ੍ਰਸਥਿਤੀਆ ਦਰਸਾਈਆ ਜਾ ਰਹੀਆ ਹਨ ਜਿੰਨਾ ਦਾ ਕੋਈ ਵਜੂਦ ਹੀ ਨਹੀ। ਉਨ੍ਹਾਂ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਖਾਲੀ ਹੱਥ ਆਏ ਹਾ ਅਤੇ ਖਾਲੀ ਹੱਥ ਹੀ ਜਾਣਾ ਹੈ ਪ੍ਰੰਤੂ ਇਸ ਦਰਮਿਆਨ ਦਾ ਜੋ ਸਮਾ ਮਨੁੱਖ ਨੇ ਭੋਤਿਕੀ ਯੁੱਗ ਵਿੱਚ ਜਿਉਣਾ ਹੈ ਉਹ ਅਤਿ ਮਹੱਤਵਪੂਰਨ ਹੈ ਇਸ ਸਮੇ ਨੂੰ ਮਨੁੱਖੀ ਕਲਿਆਣ, ਮਾਨਵਤਾ ਦੀ ਭਲਾਈ, ਉੱਚ ਆਚਰਨ ਅਤੇ ਸਮਾਜਿਕ ਸੇਵਾ ਲਈ ਕਿਸ ਰੂਪ ਵਿੱਚ ਸਮੱਰਪਨ ਕਰਨਾ ਹੈ ਸਮਝਣਾ ਪਵੇਗਾ। ਉਨ੍ਹਾਂ ਇਕੱਤਰ ਸੰਗਤ ਨੂੰ ਕਿਹਾ ਕਿ ਸਨਾਤਨ ਧਰਮ ਵਿਗਿਆਨ ਅਧਾਰਤ ਧਰਮ ਹੈ ਅਤੇ ਉਹ ਕਿਸੇ ਭਰਮ ਭੁਲੇਖੇ ਪੈਣ ਦੀ ਜਗ੍ਹਾਂ ਭਗਤੀ ਦਾ ਰਾਹ ਅਪਨਾ ਕੇ ਸੁੱਖਮਈ ਜੀਵਨ ਬਤੀਤ ਕਰਨ, ਡੇਰਾਵਾਦੀਆ ਅਤੇ ਅਖ਼ੋਤੀ ਸੰਤਾ ਤੋਂ ਦੂਰ ਰਹਿਣ। ਇਸ ਮੋਕੇ ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ, ਸਾਬਕਾ ਸਰਪੰਚ ਗੁਰਤੇਜ਼ ਸਿੰਘ ਸਮਾਉਂ ਤੋਂ ਇਲਾਵਾ ਪੰਤਵੰਤੇ ਮੋਜੂਦ ਸਨ।
ਫੋਟੋ ਕੈਪਸਨ:ਪ੍ਰਵਚਨ ਦੌਰਾਨ ਸਵਾਮੀ ਗਿਆਨਏਸ਼ਵਰ ਕਮਲ।
ਪ੍ਰੇਮ ਹੀ ਖੋਲਦਾ ਭਗਤੀ ਦਾ ਰਾਹ-ਸਵਾਮੀ ਗਿਆਨਏਸ਼ਵਰ ਕਮਲ
Leave a comment