24 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ 68ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹੇਵਾਰ ਮੁਕਾਬਲਿਆਂ ਵਿੱਚੋਂ ਮਾਨਸਾ ਜ਼ਿਲ੍ਹੇ ਦੇ ਹੈਂਡਬਾਲ ਅਤੇ ਵਾਲੀਬਾਲ ਦੇ ਮੁਕਾਬਲੇ ਰੈਨੇਸਾਂ ਸਕੂਲ ਮਾਨਸਾ ਵਿੱਚ ਕਰਵਾਏ ਗਏ।ਇਸ ਤੋਂ ਬਿਨਾਂ ਵੱਖ-ਵੱਖ ਖੇਡਾਂ ਦੇ ਮੁਕਾਬਲੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦੌਰਾਨ ਮਾਨਸਾ ਜ਼ਿਲ੍ਹੇ ਦੇ ਸਾਰੇ ਜ਼ੋਨਾਂ ਦੀਆਂ ਟੀਮਾਂ ਨੇ ਬੜੇ ਉਤਸ਼ਾਹ ਅਤੇ ਹੌਂਸਲੇ ਨਾਲ ਭਾਗ ਲਿਆ।ਜੋਗਾ ਜ਼ੋਨ ਵੱਲੋਂ ਖੇਡਦਿਆਂ ਹੋਇਆਂ ਰੈਨੇਸਾਂ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਰੈਨੇਸਾਂ ਸਕੂਲ ਦੇ ਕੁੱਲ 288 ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।ਇਨ੍ਹਾਂ ਵਿੱਚੋਂ 214 ਬੱਚਿਆਂ ਨੇ ਤਗਮੇ ਪ੍ਰਾਪਤ ਕੀਤੇ ਤੇ 74 ਬੱਚਿਆਂ ਨੇ ਸਿਰਫ਼ ਭਾਗ ਲਿਆ। ਬੱਚਿਆਂ ਅਤੇ ਕੋਚ ਸਾਹਿਬਾਨਾਂ ਦੀ ਅਣਥੱਕ ਮਿਹਨਤ ਸਦਕਾ ਵਾਲੀਬਾਲ ਵਿੱਚੋਂ ਲੜਕਿਆਂ ਨੇ 15 ਸੋਨ ਤਗਮੇ ਅਤੇ ਲੜਕੀਆਂ ਨੇ 5 ਚਾਂਦੀ ਤਗਮੇ,2 ਕਾਂਸੀ ਤਗਮੇ, ਬੈਡਮਿੰਟਨ ਵਿੱਚੋਂ ਕੁੜੀਆਂ ਵੱਲੋਂ 1 ਚਾਂਦੀ ਤਗਮਾ, ਬਾਸਕਿਟਬਾਲ ਵਿੱਚੋਂ ਲੜਕਿਆਂ ਨੇ 9 ਕਾਂਸੀ ਤਗਮੇ, ਬਾਕਸਿੰਗ ਵਿੱਚੋਂ 1 ਚਾਂਦੀ ਤਗਮਾ ,ਤਲਵਾਰਬਾਜੀ ਵਿੱਚੋਂ ਲੜਕਿਆਂ ਨੇ 1 ਸੋਨ ਤਗਮਾ ਅਤੇ 1 ਚਾਂਦੀ ਤਗਮਾ ,ਤੀਰਅੰਦਾਜ਼ੀ ਵਿੱਚੋਂ ਲੜਕਿਆਂ ਨੇ 4 ਸੋਨ ਤਗਮੇ, ਹੈਂਡਬਾਲ ਵਿੱਚੋਂ ਲੜਕੀਆਂ ਨੇ 16 ਚਾਂਦੀ ਤਗਮੇ ਅਤੇ ਲੜਕਿਆਂ ਨੇ 30 ਚਾਂਦੀ ਤਗਮੇ ਅਤੇ 16 ਕਾਂਸੀ ਤਗਮੇ, ਸਪੈਕਟਰਾ ਵਿੱਚੋਂ ਮੁੰਡਿਆਂ ਨੇ 39 ਸੋਨ ਤਗਮੇ ਅਤੇ ਕੁੜੀਆਂ ਨੇ 13 ਸੋਨ ਤਗਮੇ ਅਤੇ 1 ਕਾਂਸੀ ਤਗਮਾ ਹਾਸਿਲ ਕੀਤਾ। ਕੁਸ਼ਤੀਆਂ ਵਿੱਚੋਂ ਲੜਕੀਆਂ ਨੇ 1 ਸੋਨ ਤਗਮਾ,1 ਚਾਂਦੀ ਤਗਮਾ ਅਤੇ 1 ਕਾਂਸੀ ਤਗਮਾ ਅਤੇ ਕੁੜੀਆਂ ਨੇ 1 ਚਾਂਦੀ ਤਗਮਾ ਹਾਸਲ ਕੀਤਾ। ਸ਼ੂਟਿੰਗ ਵਿੱਚੋਂ ਕੁੜੀਆਂ ਨੇ 3 ਸੋਨ ਤਗਮੇ,1 ਚਾਂਦੀ ਤਗਮਾ ਅਤੇ 1 ਕਾਂਸੀ ਤਗਮਾ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਰਵਿੰਦਰ ਵੋਹਰਾ ਜੀ ਨੇ ਇਸ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਰੈਨੇਸਾਂ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਬਹੁਤ ਤਰਜ਼ੀਹ ਦਿੰਦਾ ਹੈ ਤਾਂ ਕਿ ਬੱਚੇ ਸਰੀਰ ਤੌਰ ‘ਤੇ ਤੰਦਰੁਸਤ ਵੀ ਰਹਿਣ ਅਤੇ ਖੇਡਾਂ ਵਿੱਚ ਖੂਬ ਤਰੱਕੀ ਕਰਨ।ਇਸ ਲਈ ਉਹਨਾਂ ਨੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿਉਂਕਿ ਚੰਗੇ ਖਿਡਾਰੀ ਤਰਾਸ਼ਣ ਵਿੱਚ ਮਾਪੇ ਸਕੂਲ ਦਾ ਬਹੁਤ ਸਹਿਯੋਗ ਦਿੰਦੇ ਹਨ। ਅਕਾਦਮਿਕ ਡਾਇਰੈਕਟਰ ਰਾਕੇਸ਼ ਕੁਮਾਰ ਜੀ ਨੇ ਕੋਚ ਸਾਹਿਬਾਨਾਂ,ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਖੁਸ਼ੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀ ਮਿਹਨਤ ਲਈ ਅਤੇ ਅੱਗੇ ਵਧਣ ਦੇ ਵੱਖ-ਵੱਖ ਮੌਕੇ ਦੇਣ ਲਈ ਹੋਰ ਵੀ ਯਤਨ ਕਰਾਂਗੇ ਤਾਂ ਕਿ ਬੱਚੇ ਸਰੀਰਕ ਤੌਰ ‘ਤੇ ਤੰਦਰੁਸਤ ਵੀ ਰਹਿਣ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਤਰੱਕੀ ਕਰਨ।ਸਕੂਲ ਦੇ ਚੇਅਰਮੈਨ ਡਾ: ਅਵਤਾਰ ਸਿੰਘ ਜੀ ਨੇ ਇਸ ਜਿੱਤ ਦੀ ਖੁਸ਼ੀ ਜਾਹਿਰ ਕਰਦਿਆਂ ਹੋਇਆਂ ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਹਰ ਸੰਭਵ ਯਤਨ ਕਰਾਂਗੇ ਜਿਸ ਨਾਲ ਬੱਚੇ ਦਾ ਬਹੁਪੱਖੀ ਵਿਕਾਸ ਹੋਵੇ ਅਤੇ ਬੱਚੇ ਹਰ ਪੱਖ ਵਿੱਚ ਖ਼ੂਬ ਤਰੱਕੀ ਕਰਨ।ਇਸ ਜਿੱਤ ਨਾਲ ਬੱਚਿਆਂ ਨੇ ਸਕੂਲ,ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।