21 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਬਠਿੰਡਾ ਪੁਲਿਸ ਵੱਲੋ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ. ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਐਸ.ਪੀ.ਐਸ ਪਰਮਾਰ ਵਧੀਕ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਸ੍ਰੀ ਅਮਨੀਤ ਕੌਂਡਲ ਆਈ.ਪੀ.ਐਸ ਐਸ.ਐਸ.ਪੀ ਬਠਿੰਡਾ, ਸ੍ਰੀ ਨਰਿੰਦਰ ਸਿੰਘ PPS ਐੱਸ.ਪੀ ਸਿਟੀ ਅਤੇ ਸ੍ਰੀ ਹਰਬੰਸ ਸਿੰਘ PPS ਸਿਟੀ-1 ਬਠਿੰਡਾ ਦੀ ਅਗਵਾਈ ਵਿੱਚ ਲੁੱਟਖੋ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਪਰਸ ਮੋਬਾਈਲ ਫੋਨ ਅਤੇ ਬਾਰਦਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ।
ਮਿਤੀ 20/08/2024 ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਗਸਤ ਨਾਕਾਬੰਦੀ ਦੇ ਸਬੰਧ ਵਿੱਚ fire ਬ੍ਰਿਗੇਡ ਚੌਕ ਬਠਿੰਡਾ ਹਾਜਰ ਸੀ ਤਾਂ ਇਤਲਾਹ ਮਿਲੀ ਕਿ ਮਿਤੀ 19/08/2024 ਨੂੰ ਵਕਤ ਕਰੀਬ 11:30 ਵਜੇ ਪਰ ਰਿਲਾਇਸ ਪੁਆਇੰਟ ਤੋਂ ਛੁੱਟੀ ਹੋਣ ਤੋਂ ਇੱਕ ਔਰਤ ਘਰ ਨੂੰ ਵਾਪਸ ਜਾ ਰਹੀ ਸੀ ਕਿ ਐਮ.ਐਚ ਆਰ ਸਕੂਲ ਵਾਲੀ ਗਲੀ ਨਵੀ ਬਸਤੀ ਬਠਿੰਡਾ ਦੇ ਵਿਚੋਂ 02 ਬਾਈਕ ਸਵਾਰ ਮੋਨੇ ਲੜਕੇ ਉਸ ਦੇ ਪਿੱਛੇ ਦੀ ਆਏ ਅਤੇ ਅਚਾਨਕ ਝੱਪਟ ਮਾਰ ਕੇ ਉਸ ਦੇ ਮੋਢੇ ਪਾਇਆ ਪਰਸ ਪਰ ਲਿਆ ਜਿਸ ਕਰਕੇ ਉਹ ਡਿੱਗ ਪਈ। ਜੋ ਉਕਤ ਪੁਰਸ ਵਿੱਚ ਉਸਦਾ ਮੋਬਾਇਲ ਫੋਨ ਅਤੇ ਪਰਸ ਵਿਚ ਉਸਦਾ ਆਧਾਰ ਕਾਰਡ ਪੇਨ ਕਾਰਡ.ਪੀ.ਐਨ.ਬੀ. ਬੈਂਕ ਦਾ ਏ.ਟੀ.ਐਮ. ਰਿਲਾਇਸ ਸਟੋਰ ਦਾ ਆਈ ਕਾਰਡ ਅਤੇ 500-600 ਰੁਪਏ ਸੀ ਖੋਹ ਕੇ ਲੇ ਗਏ ਜਿਹਨਾ ਖਿਲਾਫ ਮੁਕੱਦਮਾ ਨੰਬਰ 103 ਮਿਤੀ 21/8/2024 ਅ/ਧ 304(2) 3(5) BNS ਥਾਣਾ ਕੋਤਵਾਲੀ ਦਰਜ ਰਜਿਸਟਰ ਕੀਤਾ ਗਿਆ ਸੀ । ਦੇਸ਼ੀਆਂ ਦੀ ਭਾਲ ਲਈ ਸੀ.ਆਈ.ਏ ਸਟਾਫ-2, ਥਾਣਾ ਕੋਤਵਾਲੀ ਦੀਆਂ ਟੀਮਾਂ ਗਠਿਤ ਕਰਕੇ ਤਫਤੀਸ ਅਮਲ ਵਿੱਚ ਲਿਆਦੀ। ਮੁਕਦਮਾ ਦਰਜ ਹੋਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀਆਂ ਦੀ ਪਛਾਣ ਨੂਰਪ੍ਰੀਤ ਸਿੰਘ ਉਰਵ ਨੂਰਾ ਪੁੱਤਰ ਸੁਖਮੰਦਰ ਸਿੰਘ ਵਾਸੀ ਗਲੀ ਨੰਬਰ 14 ਨੇੜੇ ਚੰਡੀਗੜ ਰੋਡ ਜੋਗੀ ਨਗਰ ਬਠਿੰਡਾ ਅਤੇ ਦੂਸਰੇ ਦਾ ਨਾਮ ਪ੍ਰੇਮ ਕੁਮਾਰ ਉਰ: ਸੂਟਰ ਪੁੱਤਰ ਨਾ ਮਾਲੂਮ ਵਾਸੀ ਦਿਲੋਂ ਕਲੋਨੀ ਬਠਿੰਡਾ ਵਜੇ ਹੋਈ। ਦੋਸ਼ੀਆਨ ਪਾਸੋਂ ਖੋਹ ਕੀਤਾ ਪਰਸ, ਮੋਬਾਇਲ ਫੋਨ ਰੈਡਮੀ ਨੋਟ 11 ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਸਪਲੈਂਡਰ ਨੰਬਰੀ PB 04-R-2679 ਬ੍ਰਾਮਦ ਕਰਵਾਇਆ ਜਾ ਚੁੱਕਾ ਹੈ। ਉਕਤ ਦੋਸ਼ੀਆਂਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।