20 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਮਾਨਸਾ ਜਿਲਾ ਰੂਰਲ ਯੂਥ ਕਲੱਬਜ ਅਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਅਲਿਮਕੇ ਦੁਆਰਾ 5 ਲੋੜਵੰਦ ਦਿਵਿਆਂਗਜਨਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ, ਅਤੇ ਹੋਰ ਸਹਾਇਕ ਉਪਕਰਨ ਦਫਤਰ ਮਾਨਸਾ ਵਿਖੇ ਵੰਡੇ ਗਏ। ਇਸ ਮੋਕੇ ਮੈਡਮ ਲਵਲੀਨ ਵੜਿੰਗ ਜੀ ਵੱਲੋ ਕੈਂਪ ਦਾ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਕੈਂਪ ਦਾ ਮੁੱਖ ਮਕਸਦ ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਜੋ ਉਹਨਾਂ ਦੀ ਦਿਵਿਆਂਗਤਾ ਸਮਾਜ ਦੇ ਕਿਸੇ ਵੀ ਖੇਤਰ ਵਿੱਚ ਰੁਕਾਵਟ ਨਾ ਬਣ ਸਕੇ।ਉਨਾ ਕਿਹਾ ਰਜਿੰਦਰ ਵਰਮਾ ਪ੍ਰਧਾਨ ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਦੇ ਯਤਨ ਸਦਕਾ ਅਨੇਕਾ ਦਿਵਿਆਂਗਜਨਾ ਨੂੰ ਮੋਟਰਟਰਾਈਸਾਈਕਲ ਵੀਲ ਚੇਅਰ ਕੰਨਾ ਵਾਲੀ ਮਸੀ਼ਨਾ ਫੋਹੜੀਆ ਹੋਰ ਉਪਕਰਨ ਦਿੱਤੇ ਵੜਿੰਗ ਨੇ ਇਹ ਵੀ ਕਿਹਾ ਕਿ ਦਿਵਿਆਂਗਜਨਾ ਨੂੰ ਜਿਲਾ ਸਮਾਜਿਕ ਸੁਰੱਖਿਆ ਵਿਭਾਗ ਨਾਲ ਮਿਲਾਉਣ ਵਿੱਚ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਰਜਿੰਦਰ ਕੁਮਾਰ ਹਮੇਸਾ਼ ਹੀ ਅੱਗੇ ਰਿਹਾ । ਇਸ ਤੋਂ ਇਲਾਵਾਂ ਵਿਭਾਗ ਦੇ ਕਰਮਚਾਰੀ ਸ੍ਰੀ ਮਨਦੀਪ ਸਿੰਘ, ਸ੍ਰੀ ਮੋਹਿਤ ਗਰਗ, ਸ੍ਰੀ ਰਾਜਿੰਦਰ ਕੁਮਾਰ, ਮਿਸ ਪੂਨਮ, ਆਦਿ ਵੀ ਸ਼ਾਮਿਲ ਰਹੇ।