ਭੀਖੀ, 14_Agust
ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਜੋ ਕਿ ਡਾਇਰੈਕਟਰ ਡਾ.ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਹੈ,ਵਿਖੇ“78ਵਾਂ ਆਜ਼ਾਦੀ ਦਿਵਸ” ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਰੰਗਾ ਰੰਗ ਪੋ੍ਰਗਰਾਮਾਂ ਵਿੱਚ ਹਿੱਸਾ ਲਿਆ।ਜਿਵੇਂ ਕਿ ਦੇਸ਼ ਭਗਤੀ ਤੇ ਆਧਾਰਿਤ ਗੀਤ, ਕੋਰੀਓਗ੍ਰਾਫੀ ਅਤੇ ਡਾਂਸ ਆਦਿ।ਇਸ ਤੋਂ ਇਲਾਵਾ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆ ਵਿੱਚ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਨਰਸਰੀ ਤੋਂ ਯੂ.ਕੇ.ਜੀ ਅਤੇ ਛੇਵੀਂ ਤੋ ਅੱਠਵੀਂ ਦੇ ਬੱਚਿਆਂ ਨੇ ਡਾਂਸ ਵਿੱਚ ਹਿੱਸਾ ਲਿਆ, ਪਹਿਲੀ ਅਤੇ ਦੂਸਰੀ ਜਮਾਤ ਨੇ ਤਿਰੰਗਾਂ ਝੰਡਾ, ਤੀਸਰੀ ਜਮਾਤ ਨੇ ਰਾਸ਼ਟਰੀ ਚਿੰਨ੍ਹ, ਚੌਥੀ ਜਮਾਤ ਦੇ ਵਿਦਿਆਰਥੀਆ ਨੇ ਤਿੰਨ ਰੰਗਾਂ ਦਾ ਖਾਣਾ ਅਤੇ ਫਰੂਟ,ਪੰਜਵੀਂ ਜਮਾਤ ਨੇ ਰੰਗ ਬਿਰੰਗੇ ਕਾਗਜ਼ ਦੀ ਮਦਦ ਨਾਲ ਹੈਂਡ ਬੈਂਡ, ਨੌਵੀਂ ਜਮਾਤ ਨੇ ਭਾਰਤ ਦੇ ਅਦਭੁਤ ਦ੍ਰਿਸ਼ ਅਤੇ ਗਿਆਰ੍ਹਵੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਦੇਸ਼ ਭਗਤਾਂ ਦੇ ਪੋਰਟਰੇਟ ਬਣਾਏ।ਸਕੂਲ ਦੇ ਪਿ੍ਰੰਸੀਪਲ ਮੈਡਮ ਸੰਦੀਪ ਕੌਰ ਨੇ ਬੱਚਿਆਂ ਨੂੰ ਪ੍ਰੋਗਰਾਮ ਵਿੱਚ ਭਾਗ ਲੈਣ ਤੇੇ ਹੌਸਲਾ ਅਫਜ਼ਾਈ ਕੀਤੀ ਅਤੇ ਬੱਚਿਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਇਸ ਪੌ੍ਰਗਰਾਮ ਦੀ ਸ਼ਿਰਕਤ ਕੀਤੀ।ਇਸ ਮੌਕੇ ਸਮੂਹ ਸਟਾਫ ਮੈਬਰਾਂ ਨੇ ਅਹਿਮ ਭੂਮਿਕਾ ਨਿਭਾਈ।