ਸੂਬਾਈ ਮੀਟਿੰਗ ਡਿਜੀਟਲ ਸਿਸਟਮ ਲਾਗੂ ਕਰਨ ਦਾ ਮਤਾ ਪਾਸ
ਮਹਿਲ ਕਲਾਂ 12 ਅਗਸਤ (ਪੱਤਰ ਪ੍ਰੇਰਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਦੀ ਪ੍ਰਧਾਨਗੀ ਹੇਠ ਗੋਲਡਨ ਕਲੋਨੀ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਡਾ. ਬਲਕਾਰ ਸਿੰਘ ਪਟਿਆਲਾ ਸੂਬਾ ਸਰਪ੍ਰਸਤ,ਡਾ. ਜਗਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ ਸੂਬਾ ਐਡਵਾਈਜਰ,ਡਾ ਸਤਨਾਮ ਸਿੰਘ ਦਿਓ ਤਰਨ ਤਾਰਨ ਸੂਬਾ ਐਕਟਿੰਗ ਪ੍ਰਧਾਨ,ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ ਸੂਬਾ ਪ੍ਰਧਾਨ,ਡਾ ਰਣਜੀਤ ਸਿੰਘ ਰਾਣਾ ਤਰਨਤਾਰਨ ਸੂਬਾ ਜਨਰਲ ਸਕੱਤਰ,ਡਾ ਧਰਮਪਾਲ ਸਿੰਘ ਸੰਗਰੂਰ ਸੂਬਾ ਵਿੱਤ ਸਕੱਤਰ,ਡਾ ਦੀਦਾਰ ਸਿੰਘ ਸਟੇਟ ਔਰਗੇਨਾਈਜ਼ਰ ਸਕੱਤਰ ਸ੍ਰੀ ਮੁਕਤਸਰ ਸਾਹਿਬ,ਡਾ ਮਿੱਠੂ ਮੁਹੰਮਦ ਮਹਿਲ ਕਲਾਂ ਬਰਨਾਲਾ ਸੂਬਾ ਮੀਡੀਆ ਇੰਚਾਰਜ ਪੰਜਾਬ,ਡਾ ਜਗਦੇਵ ਸਿੰਘ ਚਹਿਲ ਫਰੀਦਕੋਟ ਸੂਬਾ ਲੀਗਲ ਐਡਵਾਈਜ਼ਰ,ਡਾ ਸੁਖਚਰਨ ਸਿੰਘ ਬਰਾੜ ਸੂਬਾ ਜੁਆਇੰਟ ਸਕੱਤਰ ਬਠਿੰਡਾ,ਡਾਕਟਰ ਗੁਰਮੁੱਖ ਸਿੰਘ ਮੋਹਾਲੀ ਸੂਬਾ ਵਾਈਸ ਚੇਅਰਮੈਨ,ਡਾਕਟਰ ਰਜੇਸ਼ ਸ਼ਰਮਾ ਰਾਜੂ ਲੁਧਿਆਣਾ ਸੂਬਾ ਪ੍ਰੈਸ ਸੈਕਟਰੀ,ਡਾਕਟਰ ਜਸਬੀਰ ਸਿੰਘ ਮਾਨਸਾ ਸੂਬਾ ਮੀਤ ਪ੍ਰਧਾਨ,ਡਾਕਟਰ ਸਰਬਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਸੂਬਾ ਮੀਤ ਪ੍ਰਧਾਨ,ਡਾਕਟਰ ਉਤਮ ਸਿੰਘ ਮਲੇਰ ਕੋਟਲਾ ਸੂਬਾ ਮੀਤ ਪ੍ਰਧਾਨ,ਡਾਕਟਰ ਮਲਕੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਸੂਬਾ ਮੀਤ ਪ੍ਰਧਾਨ,ਡਾਕਟਰ ਅੰਗਰੇਜ਼ ਸਿੰਘ ਅਬੋਹਰ ਫਾਜ਼ਿਲਕਾ ਸੂਬਾ ਮੀਤ ਪ੍ਰਧਾਨ,ਡਾਕਟਰ ਨਵਜੋਤ ਸਿੰਘ ਮੋਹਾਲੀ ਸੂਬਾ ਮੀਤ ਪ੍ਰਧਾਨ,ਡਾਕਟਰ ਕੁਲਬੀਰ ਸਿੰਘ ਮੋਹਾਲੀ ਸੂਬਾ ਕਮੇਟੀ ਮੈਂਬਰ,ਡਾਕਟਰ ਬਲਜੀਤ ਸਿੰਘ ਛਾਪਾ ਤਰਨ ਤਾਰਨ ਸੂਬਾ ਕਮੇਟੀ ਮੈਂਬਰ,ਡਾਕਟਰ ਪਰਮੇਸ਼ਰ ਸਿੰਘ ਬਰਨਾਲਾ ਸੂਬਾ ਕਮੇਟੀ ਮੈਂਬਰ,ਡਾਕਟਰ ਉਸਮਾਨ ਮਾਲੇਰ ਕੋਟਲਾ ਸੂਬਾ ਕਮੇਟੀ ਮੈਂਬਰ,ਡਾਕਟਰ ਪਰਮਜੀਤ ਸਿੰਘ ਮੋਗਾ ਸੂਬਾ ਕਮੇਟੀ ਮੈਂਬਰ, ਡਾਕਟਰ ਬਲਜਿੰਦਰ ਸਿੰਘ ਅੰਮ੍ਰਿਤਸਰ, ਡਾਕਟਰ ਬਲਵਿੰਦਰ ਸਿੰਘ ਤੇ ਡਾਕਟਰ ਬਲਜਿੰਦਰ ਸਿੰਘ ਬਠਿੰਡਾ ਆਦਿ ਆਗੂ ਹਾਜ਼ਰ ਹੋਏ। ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਜਿਲਿਆਂ ਦੇ ਸੂਬਾ ਆਗੂਆਂ ਨੇ ਆਪੋ ਆਪਣੇ ਜਿਲਿਆਂ ਦੀ ਰਿਪੋਰਟ ਪੇਸ਼ ਕੀਤੀ।ਜਿਸ ਤੇ ਭਰਵੀਂ ਬਹਿਸ ਕੀਤੀ ਗਈ।
ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਜਥੇਬੰਦੀ ਦੇ ਹਿਸਾਬ ਕਿਤਾਬ ਨੂੰ ਆਨਲਾਈਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਥੇਬੰਦੀ ਦੇ ਹਰੇਕ ਮੈਂਬਰ ਨੂੰ ਡਿਜੀਟਲ ਆਈਕਾਰਡ, ਡਿਜੀਟਲ ਲੋਗੋ, ਡਿਜੀਟਲ ਸਰਟੀਫਿਕੇਟ, ਡਿਜੀਟਲ ਸਾਈਨ ਬੋਰਡ ਜਿੱਤੇ ਜਾ ਰਹੇ ਹਨ ਤਾਂ ਕਿ ਜਥੇਬੰਦੀ ਦੇ ਕਿਸੇ ਵੀ ਮੈਂਬਰ ਦੇ ਪਰਸਨਲ ਡਾਕੂਮੈਂਟ ਦੀ ਦੁਰਵਰਤੋਂ ਨਾ ਹੋ ਸਕੇ। ਉਹਨਾਂ ਹੋਰ ਕਿਹਾ ਕਿ ਡਿਜੀਟਲ ਸਿਸਟਮ ਦੇ ਲਾਗੂ ਹੋਣ ਨਾਲ ਐਸੋਸੀਏਸ਼ਨ ਦੇ ਹਰ ਮੈਂਬਰ ਦੀ ਪੰਜਾਬ ਵਿੱਚ ਵੱਖਰੀ ਪਹਿਚਾਣ ਬਣੇਗੀ।