11 ਅਗਸਤ (ਗਗਨਦੀਪ ਸਿੰਘ) ਕੋਟਕਪੂਰਾ: ਮਿਤੀ 10/8/2024 ਨੂੰ (ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ) ਦੀ ਕੋਟਕਪੂਰਾ ਵਿਖੇ ਮੇਨ ਮੇਨ ਆਹੁਦੇਦਾਰਾਂ ਦੀ ਮੀਟਿੰਗ ਰੱਖੀ ਗਈ ਜਿਸ ਦੇ ਵੱਖ ਵੱਖ ਪੰਜਾਬ ਦੇ ਮਸਲਿਆਂ ਤੇ ਚਰਚਾ ਹੋਈ ਜਿਸ ਮੀਟਿੰਗ ਦੀ ਅਗਵਾਈ ਗੁਰਮੇਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਫਰੀਦਕੋਟ ਅਤੇ ਅਮਰੀਕ ਸਿੰਘ ਭੁੱਲਰ ਮੀਤ ਪ੍ਰਧਾਨ ਪੰਜਾਬ , ਹਰਪਾਲ ਸਿੰਘ ਸਰਪ੍ਰਸਤ ਦੀ ਅਗਵਾਈ ਹੇਠ ਹੋਈ ਇਸ ਮੌਕੇ ਪੰਜਾਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਰਾਂ ਅਤੇ ਸਰਪ੍ਰਸਤ ਜਸਵੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਦੇ ਮਸਲੇ ਜਿਵੇਂ ਕਿ ਨਸ਼ਿਆਂ ਦਾ ਹੜ ਪੰਜਾਬ ਦੇ ਪਾਣੀ ਦਾ ਮਸਲਾ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਤੇ ਵਿਚਾਰ ਹੋਈ ਆਉਣ ਵਾਲੇ ਸਮੇਂ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਦੀ ਗੱਲ ਹੋਈ ਪੰਜਾਬ ਦੇ ਵਿੱਚ ਚੱਲ ਰਹੇ ਬੁੱਢੇ ਨਾਲੇ ਦੇ ਮਸਲੇ ਤੇ ਹਰ ਕਦਮ ਨਾਲ ਖੜਨ ਦਾ ਫੈਸਲਾ ਕੀਤਾ ਇਸ ਮੌਕੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਚ ਮੀਟਿੰਗਾਂ ਦਾ ਦੌਰ ਤੇਜ਼ ਕੀਤਾ ਜਾਵੇ ਗਾ ਇਸ ਮੌਕੇ ਤੇ ਅਮਜ਼ਦ ਖ਼ਾਨ ਸਰਪ੍ਰਸਤ, ਰਣਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਤਰਸੇਮ ਸਿੰਘ ਮੁੱਖ ਬੁਲਾਰਾ, ਜਗਸੀਰ ਸਿੰਘ ਜਰਨਲ ਸਕੱਤਰ, ਬਿੱਟੂ ਕੋਟਕਪੂਰਾ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ,ਤੀਰਥ ਸਿੰਘ ਇਕਾਈ ਪ੍ਰਧਾਨ, ਲਖਵੀਰ ਸਿੰਘ,ਸੰਦੀਪ ਸਿੰਘ ਸ਼ਹਿਰੀ ਪ੍ਰਧਾਨ ਕੋਟਕਪੂਰਾ, ਬਹਾਦਰ ਸਿੰਘ, ਨੰਬਰਦਾਰ, ਲਖਵੀਰ ਸਿੰਘ, ਸੋਨੂੰ,ਸੋਨਾ ਕੋਟਕਪੂਰਾ