ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਅਧਾਰਿਤ
11 ਅਗਸਤ ( ਸੋਨੂੰ ਕਟਾਰੀਆ ) ਬੁਢਲਾਡਾ: ਹਰ ਸਾਲ ਦੀ ਤਰ੍ਹਾਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 15 ਵਾਂ ਪੁਸਤਕ ਵਿੱਦਿਅਕ ਮੁਕਾਬਲੇ 25 ਅਗਸਤ ਦਿਨ ਐਤਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਪਿੰਡਾਂ ਸ਼ਹਿਰਾਂ ਦੇ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਅਧਾਰਿਤ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਸਾਹਿਬ ਡਾਕਟਰ ਬੀ.ਆਰ, ਅੰਬੇਡਕਰ ਨੌਜਵਾਨ ਸਭਾ ਦੇ ਪ੍ਰਧਾਨ ਸੋਨੂੰ ਸਿੰਘ ਕਟਾਰੀਆ ਅਤੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ 25 ਅਗਸਤ ਦਿਨ ਐਤਵਾਰ ਨੂੰ ਨੂੰ ਸਵੇਰੇ 10 ਵਜੇ ਤੋਂ 11 ਵਜ਼ੇ ਤੱਕ ਕਰਵਾਏ ਜਾਣਗੇ। ਜਿੰਨਾ ਵਿੱਚ ਪਹਿਲਾ ਵਰਗ ਛੇਂਵੀ ਤੋਂ ਬਾਰਵੀਂ ਤੱਕ ਦੂਜਾ ਵਰਗ ਬਾਰਵੀਂ ਤੋਂ ਬੀ ਏ ਤੱਕ ਜਿਸ ਵਿੱਚ ਪਹਿਲਾ ਇਨਾਮ 50000, ਦੂਜਾ 20000, ਤੀਜਾ ਇਨਾਮ 10000 ਦਿੱਤਾ ਜਾਵੇਗਾ।
ਪਹਿਲਾ ਵਰਗ, ਦੂਜਾ ਵਰਗ ਅਤੇ ਤੀਜਾ ਵਰਗ ਦੇ ਜੇਤੂ ਬੱਚਿਆਂ ਨੂੰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।ਇਸ ਮੌਕੇ ਪ੍ਰਬੁੱਧ ਭਾਰਤ ਫਾਊਂਡੇਸਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਹਾਂ ਵਰਗਾਂ ਦੀ ਸਾਂਝੀ ਮੈਰਿਟ ਵਿੱਚੋਂ ਪਹਿਲੇ 250 ਪ੍ਰਤੀਯੋਗੀਆਂ ਨੂੰ 1000 – 1000 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਗੁਰਧਿਆਨ ਕਟਾਰੀਆ,ਅਮਨ ਬੋਹਾ, ਸੈਂਟਰ ਇੰਚਾਰਜ਼ ਪੂਰਨ ਸਿੰਘ, ਮਾਸਟਰ ਪ੍ਰੀਤਮ ਸਿੰਘ, ਬਬਲੀ ਸਿੰਘ ਬਰੇਟਾ,ਸੁਰਜੀਤ ਸਿੰਘ, ਦਲਵਾਰਾ ਸਿੰਘ, ਮਾਸਟਰ ਨਰਸ਼ੀ ਸਿੰਘ,ਮਾਸਟਰ ਗੁਰਮੇਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।