ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਭੇਜਿਆ ਗਿਆ ਮੰਗ ਪੱਤਰ*
09 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅਧਿਆਪਕਾਂ ਦੀਆਂ ਜ਼ਾਇਜ ਅਤੇ ਹੱਕੀ ਮੰਗਾਂ ਸੰਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਮਾਨਸਾ ਵੱਲੋਂ ਬਾਲ ਭਵਨ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਧਰਨੇ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ ਸ) ਮਾਨਸਾ ਸ਼੍ਰੀਮਤੀ ਭੁਪਿੰਦਰ ਕੌਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਮੰਗ-ਪੱਤਰ ਦਿੱਤਾ ਗਿਆ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਨਰਿੰਦਰ ਸਿੰਘ ਮਾਖਾ ਅਤੇ ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਤੇ ਵਿਭਾਗੀ ਅਫਸਰਸ਼ਾਹੀ ਕੰਮ ਕਰਨ ਤੋਂ ਟਾਲਾ ਵੱਟ ਰਹੀ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਈਟੀਟੀ ਤੋਂ ਮਾਸਟਰ ਕੇਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ, ਮਾਸਟਰ ਕੇਡਰ ਤੋਂ ਹੈਡ ਮਾਸਟਰ, ਈਟੀਟੀ ਤੋਂ ਐਚਟੀ, ਐਚਟੀ ਤੋਂ ਸੀਐਚਟੀ, ਸੀਐਚਟੀ ਤੋਂ ਬੀਪੀਓ, ਤੇ ਬੀਪੀਓ ਤੋਂ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾਂ ਕਰਵਾਉਣ ਸਬੰਧੀ, ਪੀ.ਐੱਫ.ਐੱਮ.ਐੱਸ. ਤੋਂ ਚੁੱਕੀਆਂ ਸਾਰੀਆਂ ਗਰਾਂਟਾਂ ਤੁਰੰਤ ਵਾਪਸ ਕਰਵਾਉਣ ਦੇ ਲਈ, ਸਪੈਸ਼ਲ ਕਾਡਰ ਅਧਿਆਪਕ ਜੋ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਲਈ, 6635, 4161, 2392, 5694 ਸਮੇਤ ਸਾਰੀਆਂ ਨਵੀਆਂ ਭਰਤੀਆਂ ਨੂੰ ਬਦਲੀ ਵਿੱਚ ਇੱਕ ਮੌਕਾ ਦਿਵਾਉਣ ਦੇ ਲਈ, 15-01-15 ਦਾ ਪ੍ਰੋਬੇਸ਼ੱਨ ਦਾ ਪੱਤਰ ਰੱਦ ਕਰਾਉਣ ਦੇ ਲਈ, 17-07-2020 ਤੋਂ ਬਾਅਦ ਭਰਤੀ ਅਧਿਆਪਕਾਂ ਦੇ ਕੇਂਦਰੀ ਸਕੇਲ ਰੱਦ ਕਰਵਾਉਣ ਦੇ ਲਈ, ਪੁਰਾਣੀ ਪੈਨਸ਼ਨ ਦਾ ਐਲਾਨ ਕਰਕੇ ਲਾਗੂ ਕਰਨ ਤੋਂ ਭੱਜੀ ਸਰਕਾਰ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ, ਪੇਂਡੂ ਭੱਤਾ, ਡੀਏ ਸਮੇਤ ਬੰਦ ਕੀਤੇ ਭੱਤਿਆਂ ਦੀ ਬਹਾਲੀ ਦੇ ਲਈ , ਕੰਪਿਊਟਰ ਦਾ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਾਉਣ ਦੇ ਲਈ, 8886 ਦੇ ਮੁੱਖ ਅਧਿਆਪਕ ਦੀ ਸਨਿਓਰਟੀ ਵੀ ਐੱਸ.ਐੱਸ.ਏ/ਰਮਸਾ ਅਧਿਆਪਕਾਂ ਵਾਂਗ ਬਣਵਾਉਣ, ਐਸਐਸਏ ਹੈਡਮਾਸਟਰ ਨੂੰ ਰੈਗੂਲਰ ਕਰਨ, ਰਮਸਾ ਅਧੀਨ ਭਰਤੀ 68 ਲੈਬ ਅਡੈੰਟਿਡ ਨੂੰ ਰੈਗੂਲਰ ਕਰਵਾਉਣ, ਰਹਿੰਦੇ 120 ਵਲੰਟੀਅਰ ਨੂੰ ਰੈਗੂਲਰ ਕਰਵਾਉਣ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੇ ਦਫਤਰਾਂ ਵਿੱਚ ਕਲਰਕਾਂ ਦੀਆਂ ਦੋ ਅਸਾਮੀਆਂ ਕਰਨ ਸਬੰਧੀ ਦੀਆਂ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਭਰ ਅੰਦਰ ਵੱਡੇ ਪੱਧਰ ‘ਤੇ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਸਮੇਂ ਆਗੂ ਸਤੀਸ਼ ਕੁਮਾਰ ਅਤੇ ਲਖਵਿੰਦਰ ਮਾਨ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ 4 ਸਤੰਬਰ ਨੂੰ ਵਿੱਦਿਆ ਭਵਨ ਮੋਹਾਲੀ ਦੇ ਸਾਹਮਣੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ
ਇਸ ਮੌਕੇ ਦਰਸ਼ਨ ਜਟਾਣਾ, ਸਹਿਦੇਵ ਸਿੰਘ,ਸੁਖਵਿੰਦਰ ਸਿੰਘ, ਇਕਬਾਲ ਸਿੰਘ, ਜਗਜੀਤ ਸਿੰਘ, ਦਰਸ਼ਨ ਅਲੀਸ਼ੇਰ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ,ਮੇਜਰ ਸਿੰਘ ਦੂਲੋਵਾਲ, ਪ੍ਰਭੂ ਰਾਮ,ਹਰਦੀਪ ਸਿੰਘ ਰੋੜੀ, ਸੁਖਜਿੰਦਰ ਅਗਰੋਈਆ, ਰਾਵਿੰਦਰ ਕਾਂਸਲ, ਪ੍ਰਗਟ ਸਿੰਘ ਰਿਉਂਦ, ਕ੍ਰਿਸ਼ਨ ਸਿੰਘ ਚੌਹਾਨ, ਮਨਪ੍ਰੀਤ ਖੈਰਾ ਕਲਾਂ, ਕ੍ਰਿਸ਼ਨ ਕੁਮਾਰ,ਦਵਿੰਦਰ ਸ਼ਰਮਾ,ਗੁਰਸਿੰਦਰ ਸਿੰਘ, ਜਗਜੀਵਨਜੋਤ ਸਿੰਘ,ਜਗਰਾਜ ਸਿੰਘ, ਰਣਜੀਤ ਸਿੰਘ,ਪਰਲਾਦ ਪ੍ਰਸਾਦ, ਹਰਿੰਦਰ ਕੁਮਾਰ, ਅਜੀਤ ਕੁਮਾਰ, ਗੁਰਵਿੰਦਰ ਮਾਖਾ,ਅਮਰੀਕ ਮਾਖਾ, ਗੁਰਵਿੰਦਰ ਸਿੰਘ ਤਲਵੰਡੀ ਅਤੇ ਲਖਵਿੰਦਰ ਮਾਖਾ ਹਾਜ਼ਰ ਸਨ।