01 ਅਗਸਤ (ਗਗਨਦੀਪ ਸਿੰਘ) ਬਰਨਾਲਾ: ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਵੱਲੋਂ ਸ੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੈੱਡ ਕਰਾਸ ਭਵਨ ਵਿਖੇ ਫਸਟ ਏਡ ਟ੍ਰੇਨਿੰਗ ਸਬੰਧੀ ਮਿਤੀ 22/07/2024 ਤੋਂ 31/07/2024 ਤੱਕ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਰੈੱਡ ਕਰਾਸ ਸ.ਸਰਵਨ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਵਿੱਚ 30 ਸਿਖਿਆਰਥੀਆਂ ਨੇ ਭਾਗ ਲਿਆ।
ਇਸ ਟ੍ਰੇਨਿੰਗ ਕੈਂਪ ਵਿੱਚ ਫਸਟ ਏਡ ਦੇ ਮੁੱਢਲੇ ਉਦੇਸ਼, ਸੀ.ਪੀ.ਆਰ, ਲਹੂ ਦੇ ਵਹਿਣ ਨੂੰ ਰੋਕਣ, ਬੇਹੋਸ਼ੀ, ਗਰਮੀ ਜਾ ਲੂ ਲੱਗਣ, ਹੱਡੀਆਂ ਦੇ ਟੁੱਟਣ ਸਬੰਧੀ, ਜਹਿਰੀਲੇ ਜੀਵ ਜੰਤੂਆ ਦੇ ਡੰਗਣ, ਫੱਟੜਾਂ ਅਤੇ ਮਰੀਜਾਂ ਨੂੰ ਸਹੀ ਤਰੀਕੇ ਨਾਲ ਫਸਟ ਏਡ ਦੇਣ ਦੀ ਟ੍ਰੇਨਿੰਗ ਫਸਟ ਏਡ ਲੈਕਚਰਾਰ ਸ਼੍ਰੀ ਅਸ਼ੀਸ਼ ਪਾਲ ਦੁਆਰਾ ਦਿੱਤੀ ਗਈ।
ਇਸ ਟ੍ਰੇਨਿੰਗ ਉਪਰੰਤ ਕੱਲ ਨੈਸ਼ਨਲ ਹੈੱਡ ਕੁਆਟਰ ਦਿੱਲੀ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਐਗਜਾਮੀਨਰ ਵੱਲੋਂ ਟੈਸਟ ਲਿਆ ਗਿਆ, ਜਿਸਦਾ ਕੁੱਝ ਦਿਨਾਂ ਤੱਕ ਰਿਜਲਟ ਆ ਜਾਵੇਗਾ ਅਤੇ ਸਬੰਧਤ ਸਿਖਿਆਰਥੀਆਂ ਨੂੰ ਆਨਲਾਇਨ ਸਰਟੀਫਿਕੇਟ ਪ੍ਰਾਪਤ ਹੋ ਜਾਣਗੇ।
ਸਕੱਤਰ ਰੈੱਡ ਕਰਾਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਇਸ ਜ਼ਿਲ੍ਹੇ ਪਾਸ ਕੋਈ ਟਰੇਂਡ ਲੈਕਚਰਾਰ ਨਾ ਹੋਣ ਕਾਰਨ ਬਾਹਰਲੇ ਜ਼ਿਲ੍ਹਿਆਂ ਤੋ ਲੈਕਚਰਾਰ ਲਏ ਜਾਂਦੇ ਸਨ, ਪ੍ਰੰਤੂ ਹੁਣ ਇਹ ਸਮੱਸਿਆ ਨਹੀ ਰਹੀ। ਇਸ ਲਈ ਉਹਨਾਂ ਚਾਹਵਾਨ ਨੋਜਵਾਨਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਰਜਿਸ਼ਟਰੇਸ਼ਨ ਕਰਵਾਈ ਜਾਵੇ।
ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ
Highlights
- #barnalanews
Leave a comment