31 ਜੁਲਾਈ (ਗਗਨਦੀਪ ਸਿੰਘ) ਬਠਿੰਡਾ: ਨਰਮਾ ਪੱਟੀ ਦੇ ਕਿਸਾਨਾਂ ਲਈ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਕੇਂਦਰੀ ਨਰਮਾ ਖੋਜ ਸੰਸਥਾਂ ਸਿਰਸਾ ਵਲੋਂ ਲਗਾਏ ਜਾ ਰਹੇ ਨਰਮੇ ਦੀ ਕਾਸ਼ਤ ਲਈ ਸਿਖਲਾਈ ਕੈਂਪਾਂ ਦੀ ਲੜੀ ਤਹਿਤ ਸਥਾਨਕ ਖੇਤਰੀ ਖੋਜ ਕੇਂਦਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਲੋਂ ਪਿੰਡ ਮਹਿਤਾ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਐਂਟੋਮੋਲਿਜਸਟ ਖੇਤਰੀ ਖੋਜ ਕੇਂਦਰ ਡਾ ਜਸਜਿੰਦਰ ਕੌਰ ਨੇ ਕਿਸਾਨਾਂ ਨੂੰ ਜੀ ਆਇਆਂ ਆਖਦਿਆ ਫਸਲ ਚ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਨਰਮੇ ਉੱਪਰ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਪੀ.ਏ.ਯੂ. ਲੁਧਿਆਣਾ ਵਲੋਂ ਸਿਫਾਰਿਸ਼ ਕੀਤੀ ਕਲਾਸਟੋ 200 ਗ੍ਰਾਮ ਜਾਂ ਸਫੀਂਨਾ 400 ਮਿਲੀਲਿਟਰ ਜਾਂ ਉਸ਼ੀਨ 60 ਗ੍ਰਾਮ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਹੀ ਵਰਤਣ ਦੀ ਸਲਾਹ ਦਿੱਤੀ। ਇਸ ਦੌਰਾਨ ਵਿਗਿਆਨੀ ਕੇਂਦਰੀ ਨਰਮਾ ਖੋਜ ਡਾ ਅਮਨਪ੍ਰੀਤ ਸਿੰਘ ਸੰਸਥਾਂ ਸਿਰਸਾ ਨੇ ਨਰਮੇ ਦੀ ਸੁਚੱਜੀ ਕਾਸ਼ਤ ਲਈ ਪਾਣੀ ਤੇ ਖਾਦਾਂ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਇਸ ਦੌਰਾਨ ਐਂਟੋਮੋਲਿਜਸਟ ਖੇਤਰੀ ਖੋਜ ਕੇਂਦਰ ਡਾ. ਜਸਰੀਤ ਕੌਰ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਉਪਰ ਹੋਣ ਵਾਲੇ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਦੀ ਰੋਕਥਾਮ ਬਾਰੇ ਰੋਜਾਨਾ ਸਰਵੇਖਣ ਕਰਨ ਦੇ ਨਾਲ-ਨਾਲ ਲੋੜ ਸਮੇਂ ਸਪਲੈਟ ਅਤੇ ਪੀ.ਬੀ. ਨਾਟ ਆਦਿ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਪੌਦਾ ਰੋਗ ਵਿਗਿਆਨੀ ਡਾ ਰੁਪੇਸ਼ ਅਰੋੜਾ ਨੇ ਕਿਸਾਨਾਂ ਨੂੰ ਨਰਮੇ ’ਤੇ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ।
ਖੇਤੀਬਾੜੀ ਵਿਕਾਸ ਅਫਸਰ ਬਲਾਕ ਸੰਗਤ ਡਾ. ਭਰਪੂਰ ਸਿੰਘ ਨੇ ਕਿਸਾਨਾਂ ਨੂੰ ਲੋੜ ਅਨੁਸਾਰ ਨਰਮੇ ਦੀ ਫਸਲ ਨੂੰ ਪਾਣੀ ਲਾਉਣ ਤੇ ਸਪਰੇਅ ਰਾਹੀ ਖੁਰਾਕੀ ਤੱਤਾਂ ਦੀ ਪੂਰਤੀ ਕਰਨ ਲਈ ਕਿਸਾਨਾਂ ਨੂੰ ਦੱਸਿਆ। ਉਨ੍ਹਾਂ ਕੈਪ ਚ ਹਾਜਰ ਕਿਸਾਨਾਂ ਦਾ ਧੰਨਵਾਦ ਕਰਦਿਆਂ ਖੇਤੀ ਨੂੰ ਕਾਮਯਾਬ ਕਰਨ ਲਈ ਖੇਤੀ ਮਹਿਕਮੇ ਨਾਲ ਤਾਲਮੇਲ ਚ ਰਹਿਣਦੀ ਅਪੀਲ ਕੀਤੀ।
ਇਸ ਮੌਕੇ ਏਐਸਆਈ ਸੰਗਤ ਸ਼ਿਵ ਪ੍ਰਸਾਦ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਪਿੰਡ ਮਹਿਤਾ ਦੇ ਕਿਸਾਨ ਵੱਡੀ ਗਿਣਤੀ ਚ ਹਾਜ਼ਰ ਸਨ।