29 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਹੈਪਾਟਾਇਟਸ ਦਿਵਸ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ‘ਚ ਵਿਸ਼ਵ ਸਿਹਤ ਸੰਸਥਾ ਵੱਲੋਂ ਵਿਸ਼ਾ “ ਇਟਸ ਟਾਇਮ ਫਾਰ ਐਕਸਨ” ਤਹਿਤ ਮਨਾਇਆ ਜਾ ਰਿਹਾ ਹੈ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਸਿਵਲ ਸ਼ਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਵੱਲੋਂ ਜਾਗਰੂਕਤਾ ਪੋਸਟਰ ਜਾਰੀ ਕਰਨ ਸਮੇਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਹੈਪਾਟਾਇਟਸ ਤੋਂ ਬਚਾਅ ਲਈ ਸਾਨੂੰ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ ਤਾਂ ਜੋ ਸਮੇਂ ਸਿਰ ਇਸ ਦਾ ਪਤਾ ਲਗਾ ਕੇ ਇਲਾਜ ਕਰਵਾਇਆ ਜਾ ਸਕੇ। ਹੈਪਾਟਾਇਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ ।ਸਮੇਂ ਸਿਰ ਇਲਾਜ ਨਾਂ ਕਰਵਾਉਣ ਤੇ ਬਹੁਤ ਖ਼ਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪਰਵੇਸ ਕੁਮਾਰ ਨੇ ਦੱਸਿਆ ਕਿ ਹੈਪਾਟਾਇਟਸ ਦਾ ਟੈਸਟ ਸਰਜਰੀ ਤੋਂ ਪਹਿਲਾਂ, ਦੰਦਾਂ ਦੇ ਇਲਾਜ ਸਮੇਂ , ਮੌਕੇ ਤੇ ਖ਼ੂਨ-ਦਾਨ ਮੌਕੇ ਜ਼ਰੂਰ ਕਰਵਾਉਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਉੱਚ ਜੋਖਿਮ ਵਾਲੇ ਮਰੀਜਾਂ,ਟੈਟੂ ਖੁਦਵਾਉਣ ਵਾਲੇ,ਗਰਭਵਤੀ ਔਰਤਾਂ ਤੇ ਹੈਲਥ ਕੇਅਰ ਵਰਕਰ ਨੂੰ ਇਹ ਟੈਸਟ ਜ਼ਰੂਰ ਕਰਵਾਉਣ ਚਾਹੀਦਾ ਹੈ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ ਕੁਮਾਰ ਨੇ ਦੱਸਿਆ ਕਿ ਹੈਪਾਟਾਇਟਸ ਏ ਤੇ ਈ ਦੂਸ਼ਿਤ ਪਾਣੀ ਪੀਣ , ਗਲੇ ਸੜੇ ਫਲ ਖਾਣ , ਮੱਖੀਆਂ ਦੁਆਰਾਂ ਦੂਸ਼ਿਤ ਫਲ ਜਾਂ ਖਾਣਾ ਖਾਣ ਨਾਲ ਜਾਂ ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਫੈਲਦਾ ਹੈ ਤੇ ਇਸਦੇ ਲੱਛਣ ਹਲਕਾ ਬੁਖ਼ਾਰ ਤੇ ਮਾਸਪੇਸ਼ੀਆਂ ਵਿੱਚ ਦਰਦ ਹੋਣ ਨਾਲ , ਭੁੱਖ ਨਾ ਲਗਣਾ ਤੇ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਗੂੜ੍ਹਾ ਪੀਲ਼ਾ ਹੋਣਾ , ਕਮਜ਼ੋਰੀ ਮਹਿਸੂਸ ਕਰਨਾ ਤੇ ਜਿਗਰ ਖ਼ਰਾਬ ਹੋਣਾ ਆਦਿ ਹੋ ਸਕਦੇ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ,ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਹੈਪਾਟਾਇਟਸ ਬੀ ਤੇ ਸੀ ( ਕਾਲਾ ਪੀਲੀਆ) ਬਹੁਤ ਗੰਭੀਰ ਹੈ ਇਸਦੇ ਫੈਲਣ ਦੇ ਕਾਰਨ ਨਸ਼ਿਆਂ ਦੇ ਟੀਕੇ ਜਾਂ ਇਸਤੇਮਾਲ ਕਰਨ ਨਾਲ, ਦੂਸ਼ਿਤ ਖੂਨ ਚੜਾਉਣ ਨਾਲ , ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ,ਗ੍ਰਸਤ ਮਰੀਜਾਂ ਦੇ ਖੂਨ ਦੇ ਸੰਪਰਕ ਵਿੱਚ ਆਉਣ ਨਾਲ , ਟੂਥ ਬਰਸ਼ ਤੇ ਰੇਜਰ ਆਪਸ ਵਿੱਚ ਸਾਂਝੇ ਕਰਨ ਨਾਲ, ਗ੍ਰਸਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ , ਸਰੀਰ ਉੱਤੇ ਟੈਟੂ ਬਣਵਾਉਣ ਨਾਲ, ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਨੂੰ ਹੋ ਸਕਦੇ ਹਨ । ਉਹਨਾਂ ਦੱਸਿਆ ਕਿ ਹੈਪਾਟਾਇਟਸ ਬੀ ਤੇ ਸੀ ( ਕਾਲਾ ਪੀਲੀਆ) ਦੇ ਲੱਛਣ ਬੁਖ਼ਾਰ ਤੇ ਕਮਜ਼ੋਰੀ ਮਹਿਸੂਸ ਕਰਨਾ , ਭੁੱਖ ਨਾ ਲੱਗਣਾ ਤੇ ਪਿਸ਼ਾਬ ਦਾ ਪੀਲ਼ਾ ਪਨ , ਜਿਗਰ ਦਾ ਕੈਂਸਰ ਹੋਣਾ ਆਦਿ ਹੋ ਸਕਦੇ ਹਨ ।
ਸਾਰੇ ਜ਼ਿਲ੍ਹਾ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੈਪਾਟਾਇਟਸ ਸੀ ਦੀ ਜਾਂਚ ਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਨਵ ਜਨਮੇ ਬੱਚੇ ਨੂੰ ਹੈਪਾਟਾਇਟਸ ਦੀ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ।ਇਸ ਸਮੇਂ ਸਿਹਤ ਕਰਮਚਾਰੀ ਮਾਨ, ਗੁਰਪ੍ਰੀਤ ਸਿੰਘ,ਗੁਰਸੇਵਕ ਸਿੰਘ ਅਤੇ ਗੁਲਾਬ ਸਿੰਘ ਹਾਜਰ ਸਨ ।