ਸਾਰੀਆਂ ਮੁਸਲਿਮ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਪਹਿਲ ਕਦਮੀ
ਮਹਿਲ ਕਲਾਂ 17 ਜੁਲਾਈ (ਪੱਤਰ ਪ੍ਰੇਰਕ)
ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਸਲਿਮ ਟਾਈਗਰ ਫੋਰਸ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਚੇਅਰਮੈਨ ਅਦਨਾਨ ਅਲੀ ਖਾਨ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਪੰਜਾਬ ਦੇ ਲਗਭਗ 13,850 ਪਿੰਡਾਂ ਵਿੱਚ ਵਸਦੇ ਮੁਸਲਿਮ ਸਮਾਜ ਨੂੰ ਪੇਸ਼ ਆ ਰਹੀਆਂ ਸਮਾਜਿਕ, ਆਰਥਿਕ, ਵਿੱਦਿਅਕ ਅਤੇ ਰਾਜਨੀਤਕ ਦਿੱਕਤਾਂ, ਦੁਸ਼ਵਾਰੀਆਂ, ਪ੍ਰੇਸ਼ਾਨੀਆਂ ਅਤੇ ਮੁਸ਼ਕਿਲਾਂ ਨੂੰ ਆਪਸ ਵਿੱਚ ਸਾਂਝੀਆਂ ਕਰਨ ਅਤੇ ਮਿਲਕੇ ਉਹਨਾਂ ਦਾ ਹੱਲ ਲੱਭਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਹਾਜ਼ਰ ਸੂਬਾਈ ਆਗੂਆਂ ਵਿੱਚ ਪਟਿਆਲਾ ਤੋਂ ਅਦਨਾਨ ਅਲੀ ਖਾਨ ਸੂਬਾ ਚੇਅਰਮੈਨ,ਸੁਧਾਰ ਤੋਂ ਮੈਡਮ ਸਬੀਨਾ ਬੇਗਮ ਸੂਬਾ ਚੇਅਰਪਰਸਨ ,ਧੂਰੀ ਤੋਂ ਰਿਆਜ਼ ਖਾਨ ਸੂਬਾ ਵਾਇਸ ਚੇਅਰਮੈਨ,ਇਰਫਾਨ ਖਾਨ ਮਲੇਰਕੋਟਲਾ ਸੂਬਾ ਜਰਨਲ ਸੈਕਟਰੀ, ਸੂਬਾ ਪ੍ਰੈਸ ਮੀਡੀਆ ਇੰਚਾਰਜ ਪੰਜਾਬ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ,ਬਰਨਾਲਾ ਤੋਂ ਇਕਬਾਲਦੀਨ ਕੈਸ਼ੀਅਰ, ਹਾਮਿਦ ਖਾਨ ਮੁੱਖ ਬਲਾਰਾ, ਆਦਿ ਸੂਬਾਈ ਆਗੂਆਂ ਨੇ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਬਠਿੰਡਾ ਤੱਕ ਮੁਸਲਿਮ ਟਾਈਗਰ ਫੋਰਸ ਵੱਲੋਂ ਮਾਰਚ ਕੀਤਾ ਜਾਵੇਗਾ। ਸਾਰੀਆਂ ਮੁਸਲਿਮ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਮੁਸਲਿਮ ਟਾਈਗਰ ਫੋਰਸ ਵੱਲੋਂ ਪਹਿਲ ਕਦਮੀ ਕੀਤੀ ਜਾਵੇਗੀ। ਦੂਸਰੇ ਮਤੇ ਰਾਹੀਂ ਪੰਜਾਬ ਵਕਫ ਬੋਰਡ ਨੂੰ ਐਸਜੀਪੀਸੀ ਦੀ ਤਰਜ ਤੇ ਲਾਗੂ ਕਰਨ ਦੀ ਮੰਗ ਕੀਤੀ ਗਈ। ਮੁਸਲਿਮ ਭਾਈਚਾਰੇ ਲਈ ਰਿਜਰਵੇਸ਼ਨ ਦੀ ਮੰਗ ਕੀਤੀ ਗਈ।
ਇਸ ਸਮੇਂ ਵੱਖ-ਵੱਖ ਜਿਲਿਆਂ ਅਤੇ ਹਲਕਾ ਚੇਅਰਮੈਨ, ਹੰਸਾ ਖਾਨ ਬਰਨਾਲਾ,ਹਾਜੀ ਮੁਹੰਮਦ ਮੁਰਸਲੀਨ ਵਾਈਸ ਚੇਅਰਮੈਨ ਜ਼ਿਲਾ ਲੁਧਿਆਣਾ,ਜਾਬੇਦ ਅਖਤਰ ਚੇਅਰਮੈਨ ਹਲਕਾ ਮਲੇਰਕੋਟਲਾ, ਲਿਆਕਤ ਅਲੀ ਖਾਨ ਚੇਅਰਮੈਨ ਹਲਕਾ ਅਮਰਗੜ੍ਹ ,ਇਕਬਾਲ ਮੁਹੰਮਦ ਚੇਅਰਮੈਨ ਹਲਕਾ ਰਾਏਕੋਟ , ਮੁਹੰਮਦ ਸਲੀਮ ਗੰਡੂਆਂ ਚੇਅਰਮੈਨ ਫਤਿਹਗੜ੍ਹ ਸਾਹਿਬ, ਮੁਹੰਮਦ ਰਫੀ ਚੇਅਰਮੈਨ ਹਲਕਾ ਧੂਰੀ,ਸੁਖਵਿੰਦਰ ਖਾਂ ਚੇਅਰਮੈਨ ਹਲਕਾ ਭਦੌੜ, ਹਲਕਾ ਮਹਿਲ ਕਲਾਂ ਦੇ ਚੇਅਰਮੈਨ ਰੇਸ਼ਮ ਖਾਨ, ਮੁਹੰਮਦ ਉਬੈਸ ਮਲੇਰਕੋਟਲਾ, ਮੁਹੰਮਦ ਆਦਿਲ ਰਾਏਕੋਟ,ਸਲੀਮ ਮੁਹੰਮਦ ਮੰਡੇਰ ਕਲਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਮੁਸਲਿਮ ਟਾਈਗਰ ਫੋਰਸ ਦੇ ਨੁਮਾਇੰਦੇ ਹਾਜ਼ਰ ਸਨ।