ਝੁਨੀਰ, 16 ਜੁਲਾਈ
ਸਤਿਕਾਰਯੋਗ ਨਿਰਮਲ ਸਿੰਘ ਬਰਨ ਅਤੇ ਉਨ੍ਹਾਂ ਦੀ ਧਰਮ ਪਤਨੀ ਵੱਲੋ ਆਪਣੇ ਸਪੁੱਤਰ ਜਸਕਰਨ ਸਿੰਘ ਬਰਨ ਦੇ ਜਨਮ ਦਿਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਰਨ (ਮਾਨਸਾ) ਵਿਖੇ ਪੌਦਾ ਲਗਾਇਆ ਅਤੇ ਪਿੰਡ ਦੇ ਹਰ ਨਾਗਰਿਕ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਜਨਮ ਦਿਨ ਦੀ ਖੁਸ਼ੀ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।ਇਸ ਮੌਕੇ ਸੈਂਟਰ ਮੁੱਖ ਅਧਿਆਪਕ ਸ਼੍ਰੀਮਤੀ ਮੀਨਾ ਕੁਮਾਰੀ ਜੀ, ਸਕੂਲ ਮੁੱਖੀ ਜਗਸੀਰ ਸਿੰਘ ਆਦਮਕੇ, ਸ਼੍ਰੀਮਤੀ ਸੰਦੀਪ ਕੌਰ ਬਰਨ ਅਧਿਆਪਕਾ, ਮਿਡ ਡੇ ਮੀਲ ਕੁੱਕ ਅਤੇ ਵਿਦਿਆਰਥੀਆਂ ਹਾਜ਼ਰ ਸਨ।