ਲੱਖ ਹੁੰਦੇ ਹੋਣਗੇ ਅੰਬਾਨੀਆਂ ਅੰਡਾਨੀਆਂ ਦੇ ਚਰਚੇ ਜੋ ਸਤਿਕਾਰ ਅਤੇ ਪਿਆਰ ਰਤਨ ਟਾਟਾ ਜੀ ਨੇ ਕਮਾਇਆ ਹੈ, ਅੰਬਾਨੀ ਅੰਡਾਨੀ ਵਰਗੇ ਇੰਨਾ ਦੇ ਨੇੜੇ ਤੇੜੇ ਵੀ ਨਹੀਂ ।।
ਰਤਨ ਟਾਟਾ ਜੀ ਨੇ ਦੇਸ਼ ਵਿਦੇਸ਼ ਦੇ ਸਕੂਲਾਂ, ਹਸਪਤਾਲਾਂ, ਅਨਾਥ ਆਸ਼ਰਮਾਂ ਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ 75 ਖਰਬ ਤੋਂ ਵੱਧ ਦਾ ਡੋਨੇਸ਼ਨ ਦਾਨ ਕੀਤਾ ਹੈ ।। ਇੰਨੀ ਤਾਂ ਅੰਬਾਨੀ ਦੀ ਕੁੱਲ ਸਪੰਤੀ ਨਹੀਂ ਜਿੰਨਾ ਰਤਨ ਟਾਟਾ ਨੇ ਦਾਨ ਕਰ ਦਿੱਤਾ ਹੈ ।।
ਇਸ ਇਨਸਾਨ ਦੀ ਮਹਾਨਤਾ ਹੈ ਕ ਇੰਨਾ ਦਾਨ ਕਰਕੇ ਵੀ ਇਹਨਾ ਨੇ ਕਦੀ Show off ਨਹੀਂ ਕੀਤਾ ।। ਹਮੇਸ਼ਾ Down to Earth ਸੁਭਾਅ ਦੇ ਮਾਲਿਕ ਰਤਨ ਟਾਟਾ ਮੀਡੀਆ ਤੋਂ ਵੀ ਅਕਸਰ ਦੂਰ ਹੀ ਰਹੇ ਹਨ ।।
ਇੱਕ ਰਿਪੋਰਟ ਮੁਤਾਬਿਕ ਜੇ ਇਹ ਆਪਣੀ ਕਮਾਈ ਦਾ 75% ਹਿੱਸਾ ਦਾਨ ਨਾ ਕਰਦੇ ਤਾਂ ਇਹ ਸਿਰਫ਼ ਇੰਡੀਆ ਦੇ ਹੀ ਨਹੀਂ, Elon Musk ਤੋਂ ਬਾਅਦ ਦੂਜੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੁੰਦੇ ।।
ਇੱਕ ਪਾਸੇ ਤਾਂ ਉਹ ਲੋਕ ਹਨ ਜਿੰਨਾ ਕੋਲ ਜਿੰਨਾ ਜਿਆਦਾ ਪੈਸਾ ਆਉਂਦਾ ਹੈ, ਓਹਨਾ ਦੀ ਪੈਸੇ ਪ੍ਰਤੀ ਭੁੱਖ ਓਨੀ ਹੀ ਜਿਆਦਾ ਵੱਧਦੀ ਜਾਂਦੀ ਹੈ, ਤੇ ਇੱਕ ਪਾਸੇ ਰਤਨ ਟਾਟਾ ਜੀ ਵਰਗੇ ਦਾਨੀ ਲੋਕ ਵੀ ਹਨ, ਜੋਂ ਖਰਬਾਂ ਰੁਪਏ ਕਮਾ ਕੇ ਵੀ ਪੈਸੇ ਦਾ ਮੋਹ ਨਹੀਂ ਰੱਖਦੇ, ਦਾਨ ਕਰ ਦਿੰਦੇ ਹਨ ।।
ਸੱਚਮੁੱਚ ਸਿਰ ਝੁਕਦਾ ਹੈ ਐਸੇ ਮਹਾਨ ਲੋਕਾ ਅੱਗੇ❤️❤️🙏