ਬੁੱਧ ਵਚਨ
ਪ੍ਰੇਮ ਤੇ ਧਰਮ
ਧਰਮ ਤੇ ਪ੍ਰੇਮ ਦਾ ਰਿਸ਼ਤਾ ਕੀ ਹੈ। ਪ੍ਰੇਮ ਪਹਿਲਾਂ ਹੁੰਦਾ ਹੈ ਕਿ ਧਰਮ? ਇਹ ਬੜਾ ਕਠਿਨ ਸਵਾਲ ਹੈ ਜੇ ਨਾ ਸਮਝਿਆ ਜਾਵੇ। ਧਰਮ ਕੋਈ ਵੱਖਰਾ ਨਹੀਂ ਪ੍ਰੇਮ ਤੋਂ, ਇਹ ਦੋਵੇਂ ਇੱਕ ਦੂਜੇ ਦੇ ਨਾਲ ਨਾਲ ਰਹਿੰਦੇ ਹਨ। ਇਹ ਉਹਨਾਂ ਨੂੰ ਹੀ ਦਿਖਦੇ ਹਨ, ਜਿਹਨਾਂ ਦੇ ਮਨ ਅੰਦਰ ਵਪਾਰ ਨਹੀਂ ਹੁੰਦਾ। ਵਪਾਰੀ ਬੰਦਾ ਪ੍ਰੇਮ ਨਹੀਂ ਕਰ ਸਕਦਾ। ਕਿਉਂਕਿ ਵਪਾਰ ਦੇ ਧੰਦੇ ਵਿੱਚ ਪ੍ਰੇਮ ਤੇ ਧਰਮ ਦਾ ਕੋਈ ਸਥਾਨ ਨਹੀਂ। ਬਾਹਰੀ ਤੌਰ ਉੱਤੇ ਵਪਾਰੀ ਬੜਾ ਧਰਮੀ ਹੋਣ ਦਾ ਦਾਅਵਾ ਕਰਦਾ ਹੈ। ਉਹ ਧਰਮ ਈਮਾਨ ਦੀਆਂ ਸਹੁੰ ਖਾਂਦਾ ਹੈ। ਲੋਕ ਵਿਖਾਵੇ ਲਈ ਪੂਜਾ ਪਾਠ ਧੂਫ਼ ਬੱਤੀ ਕਰਦਾ ਹੈ। ਆਪੋ ਆਪਣੇ ਧਾਰਮਿਕ ਸਥਾਨ ਉੱਤੇ ਜਾਂਦਾ ਹੈ। ਨੱਕ ਰਗੜਦਾ ਹੈ। ਦਾਨ ਦੀ ਪਰਚੀ ਕਟਵਾਉਂਦਾ ਹੈ। ਮੂੰਹ ਵਿੱਚ ਕੁੱਝ ਗਨਾਗਾਉਂਦਾ ਹੈ। ਉਹ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਨਹੀਂ ਲੋਕਾਂ ਨੂੰ ਭਰੋਸਾ ਵੀ ਦਵਾਉਂਦਾ ਹੈ। ਜਦੋਂ ਉਹ ਇਹ ਕੁੱਝ ਕਰਦਾ ਹੈ ਤਾਂ ਉਸਦੇ ਅੰਦਰੋਂ ਪ੍ਰੇਮ ਉਂਡ ਜਾਂਦਾ ਹੈ। ਉਸਦੀ ਥਾਂ ਉੱਤੇ ਹੰਕਾਰ ਆ ਜਾਂਦਾ ਹੈ। ਪ੍ਰੇਮ ਦਾ ਦੂਜਾ ਪਾਸਾ ਹੀ ਹੰਕਾਰ ਹੈ ਵਪਾਰ ਹੈ। ਵਪਾਰੀ ਬੰਦੇ ਅੰਦਰ ਪ੍ਰੇਮ ਪਿਆਰ ਤੋਂ ਬਿਨਾਂ ਹੋਰ ਬਹੁਤ ਕੁੱਝ ਆ ਜਾਂਦਾ ਹੈ। ਮੋਹ, ਮਾਇਆ, ਕਾਮ, ਕ੍ਰੋਧ ਤੇ ਲੋਭ ਆ ਜਾਂਦਾ ਹੈ। ਜਿਸ ਦੇ ਤਨ ਦੇ ਦੁਆਲੇ ਐਨਾ ਕੁੱਝ ਲਟਕਦਾ ਹੋਵੇਗਾ ਉਥੇ ਪ੍ਰੇਮ ਲਈ ਕੋਈ ਥਾਂ ਨਹੀਂ ਹੁੰਦੀ। ਉਹ ਉਸ ਤਨ ਦੇ ਵਿਚੋਂ ਉਡ ਜਾਂਦਾ ਹੈ। ਜਿਥੋਂ ਪ੍ਰੇਮ ਉੱਡ ਗਿਆ ਉਥੇ ਧਰਮ ਨਹੀਂ ਰਹਿ ਸਕਦਾ। ਧਰਮ ਮਰਿਆਦਾ ਹੁੰਦੀ ਹੈ, ਕੋਈ ਰੀਤ ਨਿਭਾਉਣ ਲਈ। ਧਰਮ ਬਿਨਾ ਮੋਹ ਪਿਆਰ ਤੇ ਸਤਿਕਾਰ ਦੇ ਨਿਭਾਇਆ ਨਹੀਂ ਜਾ ਸਕਦਾ। ਹੁਣ ਅਧਰਮੀ ਲੋਕ ਧਰਮ ਦੇ ਰਖਵਾਲੇ ਬਣ ਗਏ ਹਨ। ਧਰਮ ਨੂੰ ਮੰਨਣ ਵਾਲੇ ਧਾਰਮਿਕ ਹੋ ਕੇ ਸੰਪਰਦਾਇ ਬਣ ਗਏ ਹਨ। ਉਹਨਾਂ ਦੇ ਵਿਚੋਂ ਪ੍ਰੇਮ ਤੇ ਧਰਮ ਗਾਇਬ ਹੋ ਗਿਆ ਹੈ।
ਅਸਲ ਦੇ ਵਿੱਚ ਧਰਮ ਦੇ ਨਾਲੋਂ ਪ੍ਰੇਮ ਬਲਵਾਨ ਹੁੰਦਾ ਹੈ। ਪਰ ਧਰਮ ਦੇ ਪੁਜਾਰੀਆਂ ਦਾ ਭਾਰ ਵੱਧ ਹੁੰਦਾ ਹੈ ਇਸੇ ਕਰਕੇ ਉਹ ਆਪਣੇ ਆਪ ਨੂੰ ਵੱਡੇ ਧਰਮੀ ਅਖਵਾਉਣ ਵਾਲੇ ਲੋਕ ਹਨ। ਜਿਵੇਂ ਰੇਟ ਤੇ ਵੇਟ ਵਧਿਆ ਘਟਦਾ ਨਹੀਂ। ਉਸੇ ਤਰ੍ਹਾਂ ਹੰਕਾਰ ਵਧਿਆ ਘਟਦਾ ਨਹੀਂ। ਵਪਾਰੀ ਬੰਦਾ ਘਾਟੇ ਦਾ ਸੌਦਾ ਨਹੀਂ ਕਰਦਾ। ਕਿਉਂਕਿ ਉਸਨੇ ਮੁਨਾਫ਼ੇ ਲਈ ਵਪਾਰ ਕਰਨ ਦੇ ਤਰੀਕੇ ਬਦਲ ਲਏ ਹਨ। ਜਿਹੜੇ ਲੋਕ ਗਿਰਗਿਟ ਵਾਂਗੂ ਰੰਗ ਬਦਲਦੇ ਹਨ, ਉਹਨਾਂ ਉਪਰ ਭਰੋਸਾ ਕਰਨਾ ਮੂਰਖਤਾ ਹੈ, ਅਸੀਂ ਦਹਾਕਿਆਂ ਤੋਂ ਮੂਰਖਤਾ ਕਰ ਰਹੇ ਹਾਂ । ਪਰ ਆਪਣੇ ਆਪ ਨੂੰ ਮੂਰਖ ਨਹੀਂ ਮੰਨਦੇ। ਆਪਣੇ ਆਪ ਨੂੰ ਅਸੀਂ ਮੂਰਖ ਨਾ ਵੀ ਮੰਨੀਏ ਪਰ ਦੁਨੀਆਂ ਸਾਨੂੰ ਮੂਰਖ ਸਮਝਦੀ ਹੈ। ਕੋਈ ਗੱਲ ਸਮਝਣ ਲਈ ਪ੍ਰੇਮ ਤੇ ਪ੍ਰੇਰਨਾ ਦਾ ਹੋਣਾ ਜ਼ਰੂਰੀ ਹੈ।
ਹੋਰ ਜ਼ਰੂਰਤਾਂ ਨਾਲੋਂ ਪ੍ਰੇਮ ਜ਼ਰੂਰੀ ਹੈ। ਤੁੜਾਈ ਕਿਸੇ ਨੂੰ ਪ੍ਰੇਮ ਕਰੋਗੇ ਤਾਂ ਧਰਮ ਦੀ ਪਰਿਭਾਸ਼ਾ ਸਮਝ ਆ ਜਾਵੇਗੀ। ਇਸ ਰਹੱਸ ਨੂੰ ਸੁਲਝਾਉਣ ਲਈ ਰਜਨੀਸ਼ ਓਸ਼ੋ ਦੀ ਇਹ ਕਥਾ ਸ੍ਰਵਨ ਕਰ ਲਵੋ।
ਬੁੱਧ ਸਿੰਘ ਨੀਲੋਂ
++++++++
ਓਸ਼ੋ
ਸੰਤ ਅਗਸਤੀਨ ਤੋਂ ਕਿਸੇ ਨੇ ਪੁੱਛਿਆ,ਕਿ ਮੈਨੂੰ ਸੰਖੇਪ ਵਿੱਚ ਦੱਸ ਦਿੳ। ਸਾਰ ਕੀ ਹੈ ਧਰਮ ਦਾ ? ਪਾਪਾਂ ਤੋਂ ਕਿਵੇਂ ਬਚਾਂ, ਅਤੇ ਪਾਪ ਤਾਂ ਅਨੇਕ ਹਨ ਤੇ ਜੀਵਨ ਨਿੱਕਾ ਹੈ। ਉਸ ਆਦਮੀ ਨੇ ਠੀਕ ਗੱਲ ਪੁੱਛੀ। ਉਸ ਨੇ ਕਿਹਾ ਕਿ ਜੀਵਨ ਬਹੁਤ ਛੋਟਾ ਹੈ,ਪਾਪ ਅਨੇਕ ਹਨ। ਅਤੇ ਇੱਕ ਇੱਕ ਨੂੰ ਜੇਕਰ ਛੱਡਦਾ ਰਿਹਾ ਤਾਂ ਮੈਨੂੰ ਭਰੋਸਾ ਨਹੀਂ ਕਿ ਛੁੱਟ ਸਕਾਂਗੇ। ਜੀਵਨ ਨਿੱਕਾ ਹੈ, ਭੁੱਲ ਜਾਏਗਾ। ਤਾਂ ਮੈਨੂੰ ਕੋਈ ਕੁੰਜੀ ਅਜਿਹੀ ਦੇ ਦਿਉ ਕਿ ਇੱਕ ਨਾਲ ਸਭ ਖੁੱਲ੍ਹ ਜਾਵੇ
ਤਾਂ ਸੰਤ ਅਗਸਤੀਨ ਨੇ ਕਿਹਾ ਫਿਰ ਜੇ ਇੱਕ ਹੀ ਕੁੰਜੀ ਚਾਹੀਦੀ ਹੈ ਤਾਂ ਉਹ ਹੈ ਪ੍ਰੇਮ । ਤੁਸੀਂ ਪ੍ਰੇਮ ਕਰੋ, ਬਾਕੀ ਦੀ ਚਿੰਤਾ ਛੱਡ ਦਿਉ। ਕਿਉਂਕਿ ਜਿਸ ਨੇ ਪ੍ਰੇਮ ਕੀਤਾ ਉਸ ਕੋਲ਼ੋਂ ਪਾਪ ਹੋ ਹੀ ਨਹੀਂ ਸਕੇਗਾ। ਇਸ ਲਈ ਪ੍ਰੇਮ ਮਾਸਟਰ ਕੀਅ (master key) ਹੈ। ਸਾਰੇ ਜੰਦਰੇ ਖੁੱਲ੍ਹ ਜਾਂਦੇ ਹਨ ।
ਤੁਸੀਂ ਚੋਰੀ ਕਰ ਸਕਦੇ ਹੋ, ਕਿਉਂਕਿ ਤੁਸੀਂ ਜਿਸ ਦੀ ਚੋਰੀ ਕਰ ਰਹੇ, ਹੋਸ਼ ਲਈ ਤੁਹਾਡੇ ਮਨ ਚ ਕੋਈ ਪ੍ਰੇਮ ਨਹੀਂ ਹੈ। ਤੁਸੀਂ ਹੱਤਿਆ ਕਰ ਸਕਦੇ ਹੋ, ਧੋਖਾ ਦੇ ਸਕਦੇ ਹੋ, ਬੇਈਮਾਨੀ ਕਰ ਸਕਦੇ ਹੋ, ਸਿਰਫ ਇਸ ਲਈ ਕਿ ਪ੍ਰੇਮ ਦੀ ਕਮੀ ਹੈ। ਸਾਰੇ ਪਾਪ ਪ੍ਰੇਮ ਦੀ ਗ਼ੈਰ ਮੌਜੂਦਗੀ ਵਿੱਚ ਪੈਦਾ ਹੁੰਦੇ ਹਨ। ਜਿਵੇਂ ਪ੍ਰਕਾਸ਼ ਨਾ ਹੋਵੇ ਤਾਂ ਹਨੇਰੇ ਘਰ ਵਿੱਚ ਚੋਰ ਲੁਟੇਰਾ, ਸੱਪ ਤੇ ਬਿੱਛੂ ਸਾਰਿਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਮੱਕੜੀਆਂ ਜਾਲ਼ੇ ਬੁਣ ਲੈਂਦੀਆਂ ਹਨ। ਸੱਪ ਆਪਣੇ ਘਰ ਬਣਾ ਲੈਂਦੇ ਹਨ। ਚਮਗਿੱਦੜ ਨਿਵਾਸ ਬਣਾ ਲੈਂਦੇ ਹਨ। ਰੌਸ਼ਨੀਆਂ ਜਾਵੇ ਤਾਂ ਹੌਲੀ ਹੌਲੀ ਸਾਰੇ ਵਿਦਾ ਹੋਣ ਲੱਗਦੇ ਹਨ।
ਪ੍ਰੇਮ ਰੌਸ਼ਨੀ ਹੈ। ਪ੍ਰੇਮ ਹੀ ਪਰਮਾਤਮਾ ਹੈ…
ਸ਼ਬਦ ਪ੍ਰੇਮ ਜਾਨਣ ਨਾਲ ਕੁੱਝ ਨਹੀ ਹੋਵੇਗਾ। ਜਿਵੇਂ ‘ਜਲ’ ਸ਼ਬਦ ਨਾਲ ਪਿਆਸ ਨਹੀਂ ਬੁੱਝਦੀ। ਪ੍ਰੇਮ ਤਾਂ ਇੱਕ ਅੱਗ ਹੈ ਅਤੇ ਜਿਵੇਂ ਸੋਨਾ ਨਿੱਖਰ ਜਾਂਦਾ ਹੈ, ਅੱਗ ਵਿੱਚੋਂ ਲੰਘ ਕੇ, ਉਹ ਹੀ ਬਚਦਾ ਹੈ ਜੋ ਸ਼ੁੱਧ ਹੈ।ਜਿਹੜਾ ਕੂੜਾ ਹੈ, ਉਹ ਸੜ ਜਾਂਦਾ ਹੈ।
ਇਸੇ ਤਰ੍ਹਾਂ ਪ੍ਰੇਮ ਦੀ ਅੱਗ ਵਿੱਚੋਂ ਲੰਘ ਕੇ ਤੁਹਾਡੇ ਚੋਂ ਜੋ ਵਿਅਰਥ ਹੈ ਉਹ ਸੜ ਜਾਂਦਾ ਹੈ…!
ਓਸ਼ੋ..
੧ਓ ਸਤਿਨਾਮ ਵਿੱਚੋਂ…
ਬਾਬਾਣੀਆਂ ਕਹਾਣੀਆਂ ਦੇ ਧੰਨਵਾਦ ਸਹਿਤ