ਨਫ਼ਰਤ ਤੇ ਜਹਾਲਤ
1981 ਵਿੱਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦਾ ਕਤਲ ਹੋਇਆ ਤਾਂ ਉਸਦੇ ਕਾਤਲ ਨੂੰ ਪੁੱਛਿਆ ਗਿਆ। ਕਿ ਤੂੰ ਇਹ ਕਤਲ ਕਿਉਂ ਕੀਤਾ?
ਇਸਲਾਮਿਕ ਜਿਹਾਦ ਜਥੇਬੰਦੀ ਨਾਲ ਸਬੰਧਿਤ ਉਸਦੇ ਕਾਤਲ ਦਾ ਜਵਾਬ ਸੀ, “ਕਿਉਂਕਿ ਉਹ ਸੈਕੂਲਰ ਸੀ।” ਜੱਜ ਨੇ ਸਵਾਲ ਕੀਤਾ, “ਸੈਕੂਲਰ ਹੋਣਾ ਕੀ ਹੁੰਦਾ ਹੈ ?” “ਮੈਨੂੰ ਪਤਾ ਨਹੀਂ”, ਕਾਤਲ ਦਾ ਉੱਤਰ ਸੀ।
ਜਿਸ ਆਦਮੀ ਨੇ ਮਿਸਰੀ ਲੇਖਕ ਨਾਗੁਇਬ ਮਹਿਫੂਜ਼ ਨੂੰ
ਛੁਰਾ ਮਾਰਨ ਦੀ ਕੋਸ਼ਿਸ਼ ਕੀਤੀ ਉਸ ਨੂੰ ਜੱਜ ਨੇ ਪੁੱਛਿਆ ਸੀ, “ਤੁਸੀਂ ਮਿਸਟਰ ਨਾਗੁਇਬ ਦੇ ਛੁਰਾ ਕਿਉਂ ਮਾਰਿਆ ? ” “ਕਿਉਂਕਿ ਉਸ ਨੇ ਧਰਮ ਵਿਰੋਧੀ ਨਾਵਲ ‘ਗੈਬਾਲਵੀ ਦੇ ਬੱਚੇ’ ਲਿਖਿਆ ਸੀ” ਦਹਿਸ਼ਤਗਰਦ ਦਾ ਜਵਾਬ ਸੀ।
ਜੱਜ ਨੇ ਅੱਗੇ ਪੁੱਛਿਆ, “ਤੁਸੀਂ ਨਾਵਲ ਪੜ੍ਹਿਆ ਹੈ ? ” ਅਪਰਾਧੀ ਦਾ ਉੱਤਰ ਸੀ, “ਨਹੀਂ”।
**
ਜੱਜ ਨੇ ਇੱਕ ਹੋਰ ਮਿਸਰੀ ਲੇਖਕ ਫਰਾਗ ਫਾਉਦਾ ਦੇ ਹਤਿਆਰੇ ਨੂੰ ਪੁੱਛਿਆ, “ਤੂੰ ਫਰਾਗ ਫਾਉਦਾ ਨੂੰ ਕਿਉਂ ਮਾਰਿਆ ?” ? ”
ਕਾਤਲ ਦਾ ਉੱਤਰ ਸੀ “ਕਿਉਂਕਿ ਉਹ ਧਾਰਮਿਕ ਵਿਸ਼ਵਾਸੀ ਨਹੀਂ ਸੀ।”
ਜੱਜ ਨੇ ਜਾਣਨਾ ਚਾਹਿਆ, “ਤੈਨੂੰ ਕਿਥੋਂ ਪਤਾ ਚੱਲਿਆ ਕਿ ਉਹ ਧਾਰਮਿਕ ਵਿਸ਼ਵਾਸੀ ਨਹੀਂ ਹੈ?”
“ਉਸ ਦੀਆਂ ਕਿਤਾਬਾਂ ਪੜ੍ਹ ਕੇ ਸਾਰਾ ਕੁਝ ਸਾਫ ਹੋ ਜਾਂਦਾ ਹੈ।”
“ਕਿਹੜੀ ਕਿਤਾਬ ਵਿਚੋਂ ਤੈਨੂੰ ਉਸ ਦੇ ਧਾਰਮਿਕ ਅਵਿਸ਼ਵਾਸੀ ਹੋਣ ਦਾ ਸਬੂਤ ਮਿਲਿਆ?”
ਕਾਤਲ ਮੰਨ ਗਿਆ, “ਮੈਨੂੰ ਕਿਤਾਬ ਦੇ ਨਾਂ ਦਾ ਨਹੀਂ ਪਤਾ। ਮੈਂ ਇਸ ਨੂੰ ਨਹੀਂ ਪੜ੍ਹਿਆ ਸੀ।”
ਜੱਜ ਨੇ ਹੈਰਾਨੀ ਪ੍ਰਗਟ ਕੀਤੀ, “ਤੂੰ ਇਸ ਨੂੰ ਪੜ੍ਹਿਆ ਕਿਉਂ ਨਹੀਂ?”
ਕਾਤਲ ਦਾ ਜਵਾਬ ਸੀ, “ਮੈਂ ਪੜ੍ਹਨਾ ਲਿਖਣਾ ਜਾਣਦਾ ਹੀ ਨਹੀਂ।”
ਇਨ੍ਹਾਂ ਤਿੰਨਾਂ ਉਦਾਹਰਣਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਨਫ਼ਰਤ ਕਦੇ ਵੀ ਗਿਆਨ ਰਾਹੀਂ ਨਹੀਂ ਫੈਲਦੀ। ਨਫ਼ਰਤ ਜਹਾਲਤ ਰਾਹੀਂ ਹੀ ਫੈਲਦੀ ਹੈ। ਸਮਾਜ ਜਹਾਲਤ ਦਾ ਇਸ ਤਰ੍ਹਾਂ ਮੁੱਲ ਚੁਕਾਉਂਦਾ ਹੈ। ਲੋਕਾਂ ਨੂੰ ਜਾਹਲ ਬਣਾ ਕੇ ਰੱਖਣ ਦਾ ਮੁੱਲ। (ਰੀਅਲ ਅਫਰੀਕਨ ਬੁੱਕਸ ‘ਚੋਂ)
ਪੇਸ਼ਕਸ਼: ਕੁਲਜੀਤ ਡੰਗਰ ਖੇੜਾ