– ਸੀ.ਏ. ਸੁਨੀਲ ਗੁਪਤਾ ਨੇ ਵਧਾਈ ਪੀ.ਸੀ.ਏ. ਦੀ ਸ਼ਾਨ : ਸ਼੍ਰੀ ਅਮਰਜੀਤ ਮਹਿਤਾ
09 ਜੁਲਾਈ (ਰਾਜਦੀਪ ਜੋਸ਼ੀ) ਬਠਿੰਡਾ: ਪਾਰਲੀਮੈਂਟ ਦੇ ਇੱਕ ਐਕਟ ਦੁਆਰਾ ਸਥਾਪਿਤ, ਦਿ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ) ਦੀ ਸੰਸਥਾ, ਨਾਰਦਨ ਇੰਡੀਆ ਰਿਜ਼ਨਲ ਕੌਂਸਲ (ਐਨ.ਆਈ.ਆਰ.ਸੀ) ਦੁਆਰਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਸੀ.ਏ. ਸੁਨੀਲ ਗੁਪਤਾ ਨੂੰ ਯਸ਼ਸਵੀ ਸੀ.ਏਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਕਤ ਵੱਡਾ ਸਨਮਾਨ ਹਾਸਲ ਕਰਨ ‘ਤੇ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਨੂੰ ਵਧਾਈ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਸਨਮਾਨ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਾਂ ਰੌਸ਼ਨ ਹੋਇਆ ਹੈ। ਉਨ੍ਹਾਂ ਨੇ ਇਸ ਸਨਮਾਨ ਲਈ ‘ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ’ ਦੀ ਸੰਸਥਾ, ਨਾਰਦਨ ਇੰਡੀਆ ਰਿਜ਼ਨਲ ਕੌਂਸਲ ਦੇ ਚੇਅਰਮੈਨ ਸੀ.ਏ. ਅਭਿਨਵ ਅਗਰਵਾਲ ਅਤੇ ਸਕੱਤਰ ਸੀ.ਏ. ਨਵਿਆ ਮਲਹੋਤਰਾ ਸਮੇਤ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਸਥਾ ਦੀ ਸਥਾਪਨਾ ਭਾਰਤ ਦੀ ਸੰਸਦ ਦੇ ਐਕਟ ਰਾਹੀਂ ਕੀਤੀ ਗਈ ਹੈ, ਜਿਸ ਵੱਲੋਂ ਇਸ ਦੇ 76ਵੇਂ ਸਥਾਪਨਾ ਦਿਵਸ ਮੌਕੇ 29 ਜੂਨ ਨੂੰ ਇੰਦਰਾ ਗਾਂਧੀ ਸਟੇਡੀਅਮ ਨਵੀਂ ਦਿੱਲੀ ਵਿਖੇ ਯਸ਼ੋਤਸਵ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੀ.ਏ. ਸੁਨੀਲ ਗੁਪਤਾ ਨੂੰ ਯਸ਼ਸਵੀ ਸੀ.ਏਜ਼ ਦਾ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਏ. ਸੁਨੀਲ ਗੁਪਤਾ ਰਾਜ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ ਅਤੇ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚਾਰਟਰਡ ਅਕਾਊਂਟੈਂਟਸ ਦੀ ਪ੍ਰਸਿੱਧ ਸੰਸਥਾ ਨਾਰਦਰਨ ਇੰਡੀਆ ਰੀਜਨਲ ਕੌਂਸਲ (ਐਨ.ਆਈ.ਆਰ.ਸੀ.) ਆਪਣੇ ਕੈਰੀਅਰ ਅਤੇ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਚਾਰਟਰਡ ਅਕਾਊਂਟੈਂਟਸ ਨੂੰ ਉਪਰੋਕਤ ਸਨਮਾਨ ਦਿੰਦੀ ਹੈ ਅਤੇ ਉਪਰੋਕਤ ਐਵਾਰਡ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਸੀ.ਏ. ਸੁਨੀਲ ਗੁਪਤਾ ਨੂੰ ਦਿੱਤਾ ਗਿਆ। ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਵਜੋਂ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਇਹ ਐਵਾਰਡ ਪ੍ਰਾਪਤ ਕਰਨਾ ਆਪਣੇ ਨੇ ਆਪ ਵਿੱਚ ਇੱਕ ਮਿਸਾਲ ਹੈ ਅਤੇ ਇਸ ਨਾਲ ਦੂਜੇ ਚਾਰਟਰਡ ਅਕਾਊਂਟੈਂਟਸ ਵੀ ਪ੍ਰਭਾਵਿਤ ਹੋਣਗੇ, ਜੋ ਸਮਰਪਣ ਦੀ ਭਾਵਨਾ ਨਾਲ ਸਮਾਜ ਵਿੱਚ ਕੰਮ ਕਰਨਗੇ।