ਸੁਪਨਿਆਂ ਤੋਂ ਮੈਂ ਦੂਰ ਨਾ ਹੁੰਦਾ,
ਜੇਕਰ ਮੈਂ ਮਜ਼ਦੂਰ ਨਾ ਹੁੰਦਾ।
ਜੇ ਸਰਕਾਰਾਂ ਚੰਗੀਆਂ ਹੁੰਦੀਆਂ,
ਫਾਹੇ ਲਈ ਮਜ਼ਬੂਰ ਨਾ ਹੁੰਦਾ।
ਜੇ ਨਾ ਹੱਕੀਂ ਡਾਕਾ ਪੈਂਦਾ,
ਫ਼ਿਰ ਦਿਲ ਚਕਨਾ ਚੂਰ ਨਾ ਹੁੰਦਾ।
ਮਸ਼ੀਨਾਂ ਜੇਕਰ ਨਾ ਹੁੰਦੀਆਂ ਤਾਂ,
“ਗਗਨ” ਇੰਨਾ ਗਰੂਰ ਨਾ ਹੁੰਦਾ।
ਗਗਨ ਫੂਲ ✍️
ਸੰਪ: 75289-03512
(ਲੇਖਕ ਤੇ ਸਮਾਜ ਸੇਵਕ, ਪੱਤਰਕਾਰ)
“ਜੇਕਰ ਮੈਂ ਮਜ਼ਦੂਰ ਨਾ ਹੁੰਦਾ”
1 Comment
ਬਹੁਤ ਸੋਹਣੀ ਗੱਲ