ਭੀਖੀ, 23 ਜੂਨ
ਲਿਬਰੇਸ਼ਨ ਆਗੂ ਕਾ. ਹਰਭਗਵਾਨ ਭੀਖੀ ਨੇ ਆਪਣੇ ਪਿਤਾ ਦੀ ਛੇਵੀਂ ਬਰਸੀ ਮੌਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ ਲਈ ਦਰਜਨ ਦੇ ਕਰੀਬ ਕਿਤਾਬਾਂ ਭੇਂਟ ਕੀਤੀਆਂ।ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫੌਜੀ ਨੇ ਕਿਹਾ ਕਿ ਸਾਨੂੰ ਅਜਿਹੇ ਮੌਕਿਆਂ ‘ਤੇ ਕਿਤਾਬਾਂ ਭੇਂਟ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਾ. ਹਰਭਗਵਾਨ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਨਵਯੁਗ ਸਾਹਿਤ ਕਲਾ ਮੰਚ ਦੇ ਸਰਪ੍ਰਸਤ ਇੰਜ. ਲੱਖਾ ਸਿੰਘ, ਡੀ.ਪੀ. ਜਿੰਦਲ, ਸਕੱਤਰ ਅਮਰੀਕ ਭੀਖੀ, ਪ੍ਰੈੱਸ ਸਕੱਤਰ ਗੁਰਿੰਦਰ ਔਲਖ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ- ਲਾਇਬਰੇਰੀ ਲਈ ਕਿਤਾਬਾਂ ਭੇਂਟ ਕਰਦੇ ਹਰਭਗਵਾਨ ਭੀਖੀ ਨਾਲ ਮੰਚ ਅਹੁਦੇਦਾਰ।