21 ਮਈ (ਸੁਖਪਾਲ ਸਿੰਘ ਬੀਰ) ਬੁਢਲਾਡਾ: ਅਹਿਮਦਪੁਰ ਕਾਤਲ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਸੀਟੀ ਥਾਣਾ ਬੁਢਲਾਡਾ ਦੇ ਗੇਟ ਅੱਗੇ ਧਰਨਾ 34ਵੇ ਦਿਨ ਵੀ ਜਾਰੀ ਰਿਹਾ ਕੱਲ੍ਹ ਪੁਲਿਸ ਮੁਖੀ ਐਸ ਐਸ ਪੀ ਨਾਨਕ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਐਸ ਐਸ ਪੀ ਨਾਨਕ ਨੇ ਵਿਸ਼ਵਾਸ ਦਿਵਾਇਆ ਕਿ ਤਿੰਨ ਦਿਨ ਦੇ ਅੰਦਰ ਅੰਦਰ ਕਾਤਲਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ ਪਿਛਲੇ ਦਿਨਾਂ ਵਿਚ ਉਲੀਕੀਆਂ ਸ਼ਹਿਰ ਅੰਦਰ ਮਾਰਚ ਕਰਨ ਦਾ ਪ੍ਰੋਗਰਾਮ ਲਈ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਨੌਜਵਾਨ ਬੀਬੀਆਂ ਸ਼ਹਿਰ ਵਾਸੀ ਸ਼ਹਿਰ ਦੀ ਅੰਦਰਲੀ ਅਨਾਜ ਮੰਡੀ ਵਿੱਚ ਇੱਕਠੇ ਹੋ ਕੇ ਰੈਲੀ ਕੀਤੀ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਅੰਦਰ ਰੋਸ਼ ਮਾਰਚ ਕਰਨ ਤੋਂ ਬਾਅਦ ਧਰਨੇ ਵਾਲੀ ਥਾਂ ਤੇ ਆ ਕੇ ਸਮਾਪਤ ਕੀਤਾ ਐਸ ਐਸ ਪੀ ਮਾਨਸਾ ਦੇ ਕਹਿਣ ਤੇ ਧਰਨਾ ਪੰਜ ਦਿਨਾਂ ਲਈ ਸੀਮਤ ਕਰ ਦਿੱਤਾ ਹੈ ਜੇਕਰ ਫੇਰ ਵੀ ਮਾਸਲਾ ਹੱਲ ਨਾ ਹੋਇਆ ਤਾਂ ਅਗਲਾ ਐਕਸ਼ਨ ਤਿਖਾ ਹੋਵੇਗਾ ਇਸ ਸਮੇਂ ਜੋਗਿੰਦਰ ਸਿੰਘ ਦਿਆਲਪੁਰਾ ਜਰਨੈਲ ਸਿੰਘ ਟਾਹਲੀਆਂ ਮੇਜਰ ਸਿੰਘ ਗੋਬਿੰਦਪੁਰਾ ਹੰਸ ਰਾਜ ਜਗਮੇਲ ਸਿੰਘ ਤੇਜ ਰਾਮ ਜੱਗਾ ਸਿੰਘ ਬਲਵੀਰ ਸਿੰਘ ਅਹਿਮਦਪੁਰ ਨੇ ਵੀ ਸੰਬੋਧਨ ਕੀਤਾ