ਉਨ੍ਹਾਂ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਰਾਜ ਸੱਤਾ ਉਤੇ ਕਾਬਜ ਹੋਈਏ – ਬੋੜਾਵਾਲ, ਕਟਾਰੀਆ
6 ਮਈ (ਸੋਨੂੰ ਕਟਾਰੀਆ) ਮਾਨਸਾ: ਬਾਮਸੇਫ ਡੀ ਐਸ ਫੋਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ, ਗਰੀਬਾਂ ਦੇ ਮਸੀਹਾ, ਯੁੱਗ ਪਲਟਾਊ ਜੋਧੇ, ਇੱਜ਼ਤ- ਅਣਖ ਦੀ ਲੜਾਈ ਲੜਨ ਲਈ ਸਮਾਜ ਨੂੰ ਤਿਆਰ ਕਰਨ ਵਾਲੇ ਬਾਬਾ ਸਾਹਿਬ ਜੀ ਦਾ ਨਾਮ ਬੱਚੇ ਬੱਚੇ ਦੀ ਜ਼ੁਬਾਨ ਤੇ ਲਿਆਉਣ ਵਾਲੇ ਰਹਿਬਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜੇ ਦੀਆਂ ਸਮੂਹ ਦੇਸ਼ ਵਿਦੇਸ਼ ਵਿੱਚ
ਵਸਦੇ ਬਹੁਜਨ ਸਮਾਜ ਦੇ ਮੂਲਨਿਵਾਸੀ ਲੋਕਾਂ ਨੂੰ ਵਧਾਈ ਦਿੰਦਿਆ ਲੋਕ ਸਭਾ ਬਠਿੰਡਾ ਤੋ ਬਹੁਜਨ ਸਮਾਜ ਪਾਰਟੀ ਦੇ ਉਮੀਵਾਰ ਲਖਵੀਰ ਸਿੰਘ ਨਿੱਕਾ ਨੇ ਬੁਢਲਾਡਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਆਪਣੇ ਇਰਾਦੇ ਨੂੰ ਮਜਬੂਤ ਬਣਾਈਏ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਗੱਲ ਮੰਨ ਕੇ ਰਾਜ ਭਾਗ ਦੇ ਮਾਲਕ ਬਣੀਏ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ ਇਹ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ
ਦੇ ਜਨਮ ਦਿਨ ਮਨਾਉਣ ਦਾ ਸਹੀ ਫੈਸਲਾ ਹੋਵੇਗਾ ਕਿ ਉਨ੍ਹਾਂ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਰਾਜ ਸੱਤਾ ਉਤੇ ਕਾਬਜ ਹੋਈਏ ਰਾਜ ਭਾਗ ਦੇ ਮਾਲਕ ਬਣੀਏ, ਆਪਣੀ ਕਿਸਮਤ ਆਪ ਬਣਾਓ ਹਾਥੀ ਵਾਲਾ ਬਟਨ ਦਬਾਓ, ਬਾਬਾ ਸਾਹਿਬ ਜੀ ਦਾ ਸੰਵਿਧਾਨ ਬਚਾਓ। ਬਹੁਜਨ ਸਮਾਜ ਦੀ ਗੱਲ ਕਰਨ ਵਾਲੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਨੂੰ ਰਾਜ ਸੱਤਾ ਦੇ ਕੇ ਦੇਸ਼ ਬਚਾਓ ਸੰਵਿਧਾਨ ਬਚਾਓ। ਇਸ ਮੌਕੇ ਉਨ੍ਹਾਂ ਦੇ ਨਾਲ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਜ਼ਿਲ੍ਹਾ ਇੰਚਾਰਜ ਮਾਨਸਾ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ, ਗੁਰਧਿਆਨ ਸਿੰਘ ਕਟਾਰੀਆ ਜ਼ਿਲ੍ਹਾ ਕੈਸ਼ੀਅਰ, ਸੂਬਾ ਸੱਕਤਰ ਰਾਜਿੰਦਰ ਭੀਖੀ, ਤੇਜਾ ਸਿੰਘ ਬਰੇਟਾ ਹਲਕਾ ਇੰਚਾਰਜ,ਸੁਚੰਦ ਬੁਢਲਾਡਾ, ਮੱਖਣ ਟੇਲਰ,ਸੋਨੂੰ ਕਟਾਰੀਆ ਬੁਢਲਾਡਾ, ਸ਼ੇਰ ਸਿੰਘ ਸ਼ੇਰ,ਕੁੰਢਾ ਸਿੰਘ, ਸੱਤਪਾਲ ਕੋਕੀ, ਭਿੰਦਰ ਸਿੰਘ, ਮਿਸਤਰੀ ਰਾਜਿੰਦਰ ਸਿੰਘ, ਅਵਤਾਰ ਕਟਾਰੀਆ, ਬਲਵੀਰ ਸਿੰਘ, ਬਾਵਾ ਸਿੰਘ ਕੁਲਰੀਆ, ਜਸਵਿੰਦਰ ਜੱਸਾ ਆਦਿ ਹਾਜ਼ਰ ਸਨ।