26 ਅਪ੍ਰੈਲ (ਸੁਖਪਾਲ ਸਿੰਘ ਬੀਰ) ਬੁਢਲਾਡਾ: ਅਹਿਮਦਪੁਰ ਕਾਤਲ ਕਾਂਡ ਦੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਸੀਟੀ ਥਾਣਾ ਬੁਢਲਾਡਾ ਦੇ ਗੇਟ ਅੱਗੇ ਧਰਨਾ ਗਿਆਰਵੇਂ ਦਿਨ ਵੀ ਜਾਰੀ ਰਿਹਾ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਅਹਿਮਦਪੁਰ ਵਿਖੇ ਅੱਜ ਤੋਂ ਚਾਰ ਮਹੀਨੇ ਪਹਿਲਾਂ ਹੋਏ ਦੂਰੇ ਕਾਤਲ ਕਾਂਡ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਪਿਆ ਹੈ ਮਾਨਸਾ ਐਸ ਐਸ ਪੀ ਨੇ 3 ਮਈ ਨੂੰ ਅਹਿਮਦਪੁਰ ਵਿਖੇ ਮਸਲੇ ਨੂੰ ਹੱਲ ਕਰਨ ਲਈ ਆਉਣ ਹੈ ਜੇਕਰ ਮਸਲਾ ਹੱਲ ਨਾ ਕੀਤਾ ਤਾਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇ ਗਾ ਇਸ ਸਮੇਂ ਜਰਨੈਲ ਸਿੰਘ ਟਾਹਲੀਆਂ ਗੁਰਵਿੰਦਰ ਸਿੰਘ ਚੱਕ ਭਾਈ ਕੇ ਜੁਗਰਾਜ ਸਿੰਘ ਕੁਲਾਣਾ ਤੇਜ਼ ਰਾਮ ਬੀ ਕੇ ਯੂ ਧਨੇਰ ਜਗਰਾਜ ਸਿੰਘ ਵੀਰਵਲ ਸਿੰਘ ਬੀ ਕੇ ਯੂ ਬੂਟਾ ਬੁਰਜਗਿੱਲ ਭੂਰਾ ਸਿੰਘ ਕਰਮ ਸਿੰਘ ਅਹਿਮਦਪੁਰ ਨੇ ਸੰਬੋਧਨ ਕੀਤਾ