20 ਅਪ੍ਰੈਲ (ਕਰਨ ਭੀਖੀ) ਭੀਖੀ: ਸਥਾਨਿਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ,ਸੀਨੀ.ਸੈਕੰ. ਭੀਖੀ ਵਿਖੇ ਪਿਛਲੇ ਸਾਲ ਦੇ ਨਤੀਜੇ ਵਿੱਚ ਬਾਹਰਵੀਂ ਕਲਾਸ ਵਿੱਚ ਪ੍ਰਭਜੋਤ ਰਾਣੀ ਪੁੱਤਰੀ ਹਰਕੇਸ਼ ਕੁਮਾਰ ਅਤੇ ਦਸਵੀਂ ਕਲਾਸ ਵਿੱਚੋਂ ਸੇਜਲ ਗੁਪਤਾ ਪੁੱਤਰੀ ਨੀਰਜ ਗੁਪਤਾ ਨੂੰ ਪਹਿਲੇ ਦਰਜੇ ਤੇ ਰਹਿਣ ਕਰਕੇ ਸਕੂਲ ਮੈਨੇਜਮੈਂਟ ਕਮੇਟੀ ਸਰਪ੍ਰਸ਼ਤ ਸ. ਸੇਵਾ ਸਿੰਘ (ਰਿਟਾ.ਨਾਇਬ ਤਹਿਸੀਲਦਾਰ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ 2500/- ਨਗਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ। ਇਹ ਰਾਸ਼ੀ ਅਤੇ ਸਨਮਾਨ ਚਿੰਨ ਸਕੂਲ ਮੈਨੇਜਮੈਂਟ ਕਮੇਟੀ ਪ੍ਰਬੰਧਕ ਅਮਿੰ੍ਰਤਲਾਲ ਅਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾਖ਼ਪਿਤਾ ਨੂੰ ਭੇਟ ਕੀਤੀ ਗਈ ਅਤੇ ਨਾਲ ਹੀ ਇਸ ਸਾਲ ਦਸਵੀ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਜਿਸ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।