17 ਅਪ੍ਰੈਲ (ਕਰਨ ਭੀਖੀ) ਮਾਨਸਾ: ਸਥਾਨਕ ਸਕੂਲ ਸ਼੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਵਿੱਖੇ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੇ ਹੀ ਜੋਸ਼ ਨਾਲ ਮਨਾਇਆ ਗਿਆ । ਸਵੇਰ ਦੀ ਸਭਾ ਵਿੱਚ ਸਰਸਵਤੀ ਵੰਧਨਾ ਅਤੇ ਪੂਜਨ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪੀ.ਟੀ. ਐਸੋਸੀਏਸ਼ਨ ਦੇ ਕੋ-ਕਨਵੀਨਰ ਡਾ. ਧਰਮਪਾਲ ਅਤੇ ਮੈਂਬਰ ਮਾਸਟਰ ਸੋਮਨਾਥ ਸ਼ਰਮਾ ਵੀ ਹਾਜਿਰ ਰਹੇ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਇਸ ਤਿਉਹਾਰ ਦੇ ਧਾਰਮਿਕ, ਸਮਾਜਿਕ ਅਤੇ ਇਤਿਹਾਸਕ ਮਹੱਤਵ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਹੋਏ ਬੱਚਿਆਂ, ਉਹਨਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਸ਼੍ਰੀ ਦੁਰਗਾ ਅਸ਼ਟਮੀ ਅਤੇ ਸ਼੍ਰੀ ਰਾਮ ਨੌਮੀ ਦੇ ਤਿਉਹਾਰ ਦੀਆਂ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ।