17 ਅਪ੍ਰੈਲ (ਨਾਨਕ ਸਿੰਘ ਖੁਰਮੀ) ਦੇਸ ਪੰਜਾਬ ਬਿਊਰੋ: ਅੱਜ ਸੀਨੀਅਰ ਹਿੰਦੂ ਨੇਤਾ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਰਾਸਟਰੀ ਪ੍ਰਮੁੱਖ ਅਮਨ ਗਰਗ ਸੂਲਰ ਨੇ ਕੁਝ ਦਿਨ ਪਹਿਲਾ ਵਿਸ਼ਵ ਹਿੰਦੂ ਪਰਿਸ਼ਦ ਦੇ ਨੰਗਲ ਯੂਨਿਟ ਦੇ ਪ੍ਰਧਾਨ ਮਰਹੂਮ ਵਿਕਾਸ ਪ੍ਰਭਾਕਰ ਦੀ ਦਿਨ ਦਿਹਾੜੇ ਉਸਦੀ ਦੁਕਾਨ ਵਿੱਚ ਵੜਕੇ ਕਤਲ ਕਰਨ ਦੀ ਵਾਰਦਾਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਕਤਲ ਪਾਕਿਸਤਾਨ,ਪੁਰਤਗਾਲ ਸਮੇਤ ਹੋਰ ਵਿਦੇਸ਼ੀ ਅੱਤਵਾਦੀ ਜਥੇਬੰਦੀਆਂ ਦੇ ਸੰਚਾਲਕਾਂ ਵਲੋਂ ਕਰਵਾਇਆ ਗਿਆ ਹੈ।
ਗਰਗ ਨੇ ਕਿਹਾ ਕਿ ਪੰਜਾਬ ਵਿੱਚ ਨਿੱਤ ਹੋ ਰਹੇ ਹਿੰਦੂ ਲੀਡਰਾਂ ਦੇ ਕਤਲ ਦਾ ਮਸਲਾ ਤੂਲ ਫੜਦਾ ਜਾ ਰਿਹਾ ਹੈ ਵਿਕਾਸ ਬੱਗੇ ਦੇ ਕਤਲ ਨੇ ਸਾਰੇ ਪੰਜਾਬ ਦਾ ਮਾਹੌਲ ਗ਼ਮਗੀਨ ਕਰ ਕੇ ਰੱਖ ਦਿੱਤਾ ਹੈ ਜਿਸ ਨੇ ਪੰਜਾਬ ਦੀ ਅਮਨ ਸ਼ਾਂਤੀ ਉੱਤੇ ਬੁਹਤ ਵੱਡਾ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਵਿਦੇਸ਼ਾਂ ਵਿੱਚ ਬੈਠ ਕੇ ਨਸ਼ਲੀ ਤੇ ਦਹਿਸ਼ਤਵਾਦੀ ਜਥੇਬੰਦੀਆਂ ਲਗਾਤਾਰ ਪੰਜਾਬ ਵਿੱਚ ਹਿੰਦੂਆਂ ਦੇ ਕਤਲ ਕਰਵਾ ਰਹੀਆਂ ਹਨ ਤਾਂ ਜੋਂ ਹਿੰਦੂ ਪੰਜਾਬ ਛੱਡਣ ਲਈ ਮਜ਼ਬੂਰ ਹੋ ਜਾਣ, ਪਰੰਤੂ ਨਸ਼ਲੀ ਦਹਿਸ਼ਤੀ ਮਾਡਿਊਲ ਦੇ ਹੈਂਡਲਰਾਂ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਕਿ ਪੰਜਾਬ ਦੇ ਹਿੰਦੂ ਡਰਨ ਵਾਲੇ ਨਹੀ ਹਨ ਅਸੀਂ ਅਜਿਹੀਆਂ ਅਤਵਾਦਿਕ ਕਾਰਵਾਈਆਂ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ, ਹਰ ਇਕ ਹਿੰਦੂ ਵੀਰ ਦਾ ਕਤਲ ਅੱਤਵਾਦੀਆਂ ਦੇ ਖ਼ਾਤਮੇ ਵਾਲੇ ਰਾਹ ਵੱਲ ਵੱਧਦਾ ਕਦਮ ਹੈ ਗਰਗ ਨੇ ਕਿਹਾ ਕਿ ਪ੍ਰਭਾਕਰ ਤੇ ਹੋਇਆ ਵਾਰ ਇਸ ਦੇ ਸੰਚਾਲਕਾਂ ਲਈ ਘਾਤਕ ਸਿੱਧ ਹੋਵੇਗਾ।
ਗਰਗ ਸੂਲਰ ਨੇ ਭਾਰਤ ਸਰਕਾਰ ਨੂੰ ਅਪੀਲ ਕਰਕੇ ਮੰਗ ਕੀਤੀ ਕਿ ਜਿਹੜੀਆਂ ਵੀ ਖਾੜਕੂ ਜਥੇਬੰਦੀਆਂ ਨੇ ਇਹ ਕਤਲ ਕਰਵਾਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵੜਕੇ ਖ਼ਤਮ ਕੀਤਾ ਜਾਵੇ ਤਾਂ ਜੋਂ ਭਾਰਤ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਉੱਤੇ ਹਮਲਾ ਕਰਨ ਵਾਲੇ ਦਾ ਦੁਨੀਆ ਚੋ ਨਾਮੋ ਨਿਸ਼ਾਨ ਮਿੱਟ ਜਾਏ, ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਤਲ ਕੋਈ ਨਿੱਜੀ ਕਰਨਾਂ ਕਰਕੇ ਨਹੀ ਹੋਇਆ ਸਗੋਂ ਅੱਤਵਾਦੀਆਂ ਵਲੋਂ ਦਹਿਸ਼ਤ ਤੇ ਡਰ ਫੈਲਾਉਣ ਲਈ ਕੀਤਾ ਗਿਆ ਕਤਲ ਹੈ ਇਸ ਲਈ ਵਿਕਾਸ ਪ੍ਰਭਾਕਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪਰਿਵਾਰ ਨੂੰ ਇੱਕ ਕਰੋੜ ਰੁਪਿਆ ਅਤੇ ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।
ਇਸ ਮੌਕੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ, ਜਨਰਲ ਸਕੱਤਰ ਨਾਨਕ ਸਿੰਘ ਖੁਰਮੀ, ਚੇਅਰਪਰਸਨ ਸੀਮਾਂ ਭਾਰਗਵ, ਪ੍ਰਧਾਨ ਸਰਦੂਲਗੜ ਰੇਖਾ ਅਰੋੜਾ, ਅਨਮੋਲ ਸਿੰਘ, ਹਰਨਾਮ ਸਿੰਘ, ਬਲਵਿੰਦਰ ਸਿੰਘ ਅਤੇ ਰਾਹੁਲ ਵਰਮਾ ਮੌਜੂਦ ਰਹੇ।
ਪੰਜਾਬ ਵਿੱਚ ਨਿੱਤ ਹੋ ਰਹੇ ਹਿੰਦੂ ਲੀਡਰਾਂ ਦੇ ਕਤਲ ਦਾ ਮਸਲਾ ਤੂਲ ਫੜਦਾ ਜਾ ਰਿਹਾ ਹੈ
Leave a comment