10 ਅਪ੍ਰੈਲ (ਗਗਨਦੀਪ ਸਿੰਘ) ਬਠਿੰਡਾ: ਅੱਜ ਮਿਤੀ 10-04-2024 ਨੂੰ ਅਦਾਰਾ ਪੰਜਾਬੀ ਤੇ ਪੰਜਾਬ ਆਸਟ੍ਰੇਲੀਆ ਵੱਲੋਂ ਚੱਲ ਰਹੇ ‘ਬਾਲ ਉਡਾਣ’ ਮਹੀਨਾਵਾਰੀ ਬਾਲ ਕਵੀਆਂ ਦੇ ਸਾਹਿਤਕ ਵੀਡੀਓ ਕਰਵਾਏ ਗਏ। ਜਿਸਦੇ ਵਿੱਚ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਬੱਚਿਆਂ ਨੇ ਇਸ ਸਾਹਿਤਕ ਵੀਡੀਓ ਮੁਕਾਬਲੇ ਵਿੱਚ ਹਿੱਸਾ ਲਿਆ। ਬਾਲ ਉਡਾਣ ਦੇ ਮਹੀਨਾਵਾਰੀ ਤੀਸਰੇ ਸਾਹਿਤਕ ਵੀਡੀਓ ਮੁਕਾਬਲੇ ਵਿੱਚ ਕੁੱਲ 40 ਬਾਲ ਕਵੀਆਂ ਨੇ ਹਿੱਸਾ ਲਿਆ ਅਤੇ ਆਪਣੀ-ਆਪਣੀ ਪੇਸ਼ਕਾਰੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਦਿਖਾਈ ਜਿਸਦੇ ਫਲਸਰੂਪ ਬਾਲ ਉਡਾਣ ਤੀਸਰੇ ਸਾਹਿਤਕ ਵੀਡੀਓ ਮੁਕਾਬਲੇ ਵਿੱਚ ਪਹਿਲੇ ਸਥਾਨ 900 ਰੁਪਏ ਰਾਸ਼ੀ ਅਤੇ ਈ-ਸਨਮਾਨ ਪੱਤਰ ਹਰਗੁਨਦੀਪ ਕੌਰ, ਸਹਿਜਪ੍ਰੀਤ ਸਿੰਘ ਰਹੇ ਦੂਸਰਾ ਸਥਾਨ -700 ਰਾਸ਼ੀ ਅਤੇ ਈ-ਸਨਮਾਨ ਪੱਤਰ ਅਮਰਪ੍ਰੀਤ ਕੌਰ ਰਹੇ, ਤੀਸਰਾ ਸਥਾਨ 500 ਅਤੇ ਈ-ਸਨਮਾਨ ਪੱਤਰ ਸਾਨਵੀ ਹਾਂਡਾ ਰਹੇ, ਚੌਥਾ ਸਥਾਨ – ਈ-ਸਨਮਾਨ ਪੱਤਰ ਗੁਰਪ੍ਰੀਤ ਕੌਰ ਰਹੇ, ਪੰਜਵਾਂ ਸਥਾਨ ਈ-ਸਨਮਾਨ ਪੱਤਰ – ਕਿਰਨਜੋਤ ਕੌਰ ਰਹੇ , ਛੇਵਾਂ ਸਥਾਨ – ਈ-ਸਨਮਾਨ ਪੱਤਰ ਅਰਮਾਨਦੀਪ ਕੌਰ, ਹਰਸ਼ਪ੍ਰੀਤ ਸਿੰਘ ਰਹੇ। ਜਿੱਥੇ ਬੱਚਿਆਂ ਦੇ ਵਿੱਚ ਬਾਲ ਉਡਾਣ ਦੇ ਚੌਥੇ ਸਾਹਿਤਕ ਵੀਡੀਓ ਮੁਕਾਬਲੇ ਦੀ ਤਿਆਰੀ ਸਾਰੇ ਹੀ ਬੱਚਿਆਂ ਦੇ ਵਿੱਚ ਪੂਰੇ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ, ਓਥੇ ਹੀ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਦੇ ਵੱਲੋਂ ਵੀ ਬੱਚਿਆਂ ਨੂੰ ਸਾਹਿਤ ਦੇ ਨਾਲ਼ ਜੋੜਨ ਦੇ ਲਈ ਬਹੁਤ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ, ਸਾਹਿਤ, ਕਿਤਾਬਾਂ, ਉਹਨਾਂ ਦੀ ਕਲਾ ਦੇ ਨਾਲ਼ ਜੋੜਨ ਦੇ ਲਈ ਇਸ ਨੇਕ ਉਪਰਾਲੇ ਦਾ ਸਿਹਰਾ ਸਾਦਿਕ ਤਖਤੂਪੁਰੀਆ (ਆਸਟ੍ਰੇਲੀਆ) ਨੂੰ ਜਾਂਦਾ ਹੈ। ਜਿਨ੍ਹਾਂ ਨੇ ਬੱਚਿਆਂ ਦੇ ਲਈ ਬਾਲ ਉਡਾਣ ਮੰਚ ਨੂੰ ਬਣਾ ਕੇ ਬੱਚਿਆਂ ਦੇ ਵਿੱਚ ਸਾਹਿਤ ਦੀ ਚੇਟਕ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਲ ਉਡਾਣ ਦੇ ਸਹਿ. ਸੰਪਾਦਕ ਪੰਜਾਬੀ ਅਧਿਆਪਕ ਅਵਤਾਰ ਸਿੰਘ ਬਾਲੇਵਾਲ ਜੀ ਅਤੇ ਸੰਪਾਦਕ ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼) ਜੀ ਵੱਲੋਂ ਬਾਲ ਉਡਾਣ ਮੰਚ ਤੇ ਬੱਚਿਆਂ ਨੂੰ ਇਕੱਤਰ ਕਰਕੇ ਬੱਚਿਆਂ ਸਾਹਿਤਕ ਵੀਡੀਓ ਮੁਕਾਬਲੇ ਦੇ ਨਾਲ਼-ਨਾਲ਼ ਬੱਚਿਆਂ ਲਈ ਹਰ ਮਹੀਨੇ ਬਾਲ ਉਡਾਣ ਈ-ਅਖ਼ਬਾਰ ਵੀ ਤਿਆਰ ਕੀਤਾ ਜਾਂਦਾ ਅਤੇ ਜਿਸਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ। ਬਾਲ ਉਡਾਣ ਮੰਚ ਦੇ ਸਾਥੀ ਕੁਲਜੀਤ ਕੌਰ ਪਟਿਆਲਾ ਜੀ ਅਤੇ ਪੰਜਾਬੀ ਲੈਕਚਰਾਰ ਸੁਰੇਸ਼ ਜੈਨ (ਰਾਸ਼ਟਰਪਤੀ ਅਵਾਰਡ) ਜੀ ਵੀ ਬਾਲ ਉਡਾਣ ਮੰਚ ਲਈ ਸਮੇਂ-ਸਮੇਂ ਸਿਰ ਆਪਣੀਆ ਸੇਵਾਵਾਂ, ਉੱਤਮ ਵਿਚਾਰ, ਚੰਗੇ ਸੰਦੇਸ਼ ਬੱਚਿਆਂ ਨੂੰ ਸਮੇਂ-ਸਮੇਂ ਸਿਰ ਦੱਸਦੇ ਰਹਿੰਦੇ ਹਨ ।
ਅਦਾਰਾ ਪੰਜਾਬੀ ਤੇ ਪੰਜਾਬ ਆਸਟ੍ਰੇਲੀਆ ਵੱਲੋਂ ਬਾਲ ਉਡਾਣ ਮਹੀਨਾਵਾਰੀ ਸਾਹਿਤਕ ਵੀਡੀਓ ਮੁਕਾਬਲੇ ਦਾ ਨਤੀਜਾ ਘੋਸ਼ਿਤ
Leave a comment