10 ਅਪ੍ਰੈਲ (ਰਾਜਦੀਪ ਜੋਸ਼ੀ) ਸੰਗਤ ਮੰਡੀ: ਵਿਸ਼ਵ ਸਿਹਤ ਧਦਿਵਸ ਮੌਕੇ ਕਮਿਉਨਿਟੀ ਸਿਹਤ ਕੇਂਦਰ ਸੰਗਤ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਏਮਜ ਬਠਿੰਡਾ ਦੇ ਵਿਭਾਗ ਡਿਪਾਰਟਮੈਂਟ ਆਫ ਕਮਿਉਨਿਟੀ ਐਂਡ ਫੈਮਿਲੀ ਮੈਡੀਸਨ ਦੀ ਟੀਮ ਵੱਲੋਂ ਮੇਰੀ ਸਿਹਤ ਮੇਰਾ ਅਧਿਕਾਰ ਦੇ ਸਲੋਗਨ ਹੇਠ ਸੀ ਐਚ ਸੀ ਸੰਗਤ ਵਿਖੇ ਨੂਕੜ ਨਾਟਕ ਕਰਕੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ।
ਕਾਰਜਕਾਰੀ ਸੰਸਥਾ ਇੰਚਾਰਜ ਡਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਦੋਵੇਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਜਾਰਗੂਕਤਾ ਪ੍ਰੋਗਰਾਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਤੰਦਰੁਸਤ ਸਿਹਤ ਮਨ, ਸਰੀਰ ਅਤੇ ਆਤਮਾ ‘ਚ ਸਕਾਰਾਤਮਕ ਊਰਜਾ ਪੈਦਾ ਕਰਦੀ ਹੈ। ਜਿਸ ਕੋਲ ਸਿਹਤ ਹੈ ਉਸ ਕੋਲ ਆਸ ਹੈ, ਅਤੇ ਜਿਸ ਕੋਲ ਆਸ ਹੈ ਉਸ ਕੋਲ ਸਭ ਕੁਝ ਹੈ। ਸਿਹਤਮੰਦ ਰਹਿਣ ਲਈ ਪੈਸਾ ਖ਼ਰਚ ਹੁੰਦਾ ਹੈ, ਪਰ ਬੀਮਾਰ ਹੋਣਾ ਹੋਰ ਵੀ ਮਹਿੰਗਾ ਹੁੰਦਾ ਹੈ। ਕਿਉਂਕਿ ਬੀਮਾਰ ਹੋਣ ‘ਤੇ ਹਸਪਤਾਲਾਂ ਦੇ ਚੱਕਰ ਤੇ ਦਵਾਈਆਂ, ਕਈ ਵਾਰ ਲੱਖਾਂ ਰੁਪਏ ਬਰਬਾਦ ਹੋ ਜਾਂਦੇ ਹਨ। ਜਿਸ ਲਈ ਇਹ ਹਰ ਕਿਸੇ ਲਈ, ਹਰ ਜਗ੍ਹਾ ਇੱਕ ਵਧੀਆ, ਸਿਹਤਮੰਦ ਸੰਸਾਰ ਬਣਾਉਣ ਦਾ ਸਮਾਂ ਹੈ। ਸਿਹਤਮੰਦ ਹੋਣਾ ਇੱਕ ਸਫ਼ਲਤਾ ਹੈ ਜਿਸ ਨੂੰ ਬਹੁਤ ਸਾਰੇ ਲੋਕ ਸੰਭਾਲਣਾ ਭੁੱਲ ਗਏ ਹਨ। ਕਿਉਂਕਿ ਜਦੋਂ ਤੱਕ ਬੀਮਾਰੀ ਨਹੀਂ ਆਉਂਦੀ, ਸਿਹਤ ਦੀ ਕਦਰ ਨਹੀਂ ਹੁੰਦੀ। ਇਸ ਲਈ ਅਸੀਂ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਂਦੇ ਹਾਂ।
ਉਹਨਾਂ ਕਿਹਾ ਕਿ ਅੱਜ ਦੇ ਸਮੇਂ ‘ਚ ਕਈ ਲੋਕ ਅਜਿਹੇ ਵੀ ਹਨ, ਜੋ ਸਵੇਰੇ-ਸ਼ਾਮ ਚਟਪਟੀਆਂ ਚੀਜ਼ਾ ਖਾਂਦੇ ਹਨ, ਸਾਰਾ ਦਿਨ ਜੰਕ ਫੂਡ, ਪੀਜ਼ੇ , ਬਰਗਰ, ਟਿੱਕੀਆਂ, ਜੋ ਦਿਲ ਦੇ ਰੋਗਾਂ ਨੂੰ ਇਕ ਤਰ੍ਹਾਂ ਨਾਲ ਖ਼ੁਦ ਸੱਦਾ ਦੇ ਰਹੇ ਹਨ ਅਤੇ ਜੋ ਲੋਕ ਸਿਹਤ ਨੂੰ ਲੈ ਕੇ ਜਾਗਰੂਕ ਹਨ ਉਹ ਖੁਰਾਕ ‘ਚ ਪ੍ਰੋਟੀਨ ਨਾਲ ਭਰਪੂਰ ਸ਼ੇਕ, ਆਰਗੈਨਿਕ ਸਮੂਦੀ, ਗ੍ਰੀਨ ਚਾਹ, ਨਿਯਮਿਤ ਜਿੰਮ ਰੁਟੀਨ, ਸਿਹਤਮੰਦ ਨਾਸ਼ਤੇ ਦਾ ਧਿਆਨ ਰੱਖਦੇ ਹਨ। ਇਸ ਮੌਕੇ ਏਮਜ ਅਤੇ ਸੀ ਐਚ ਸੀ ਸੰਗਤ ਦੀ ਟੀਮ ਹਾਜ਼ਰ ਸਨ।
ਨੂਕੜ ਨਾਟਕ ਰਾਹੀ ਦਿੱਤਾ ਸਿਹਤ ਸੰਭਾਲ ਦਾ ਹੌਕਾ
Leave a comment