09 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਭਗਤ ਪੂਰਨ ਖ਼ੂਨਦਾਨ ਕਮੇਟੀ ਵੱਲੋਂ ਵਸੀਕਾ ਨਵੀਸ ਯੂਨੀਅਨ ਭਿੱਖੀਵਿੰਡ, ਝਬਾਲ ਤੇ ਖੇਮਕਰਨ ਦੇ ਪ੍ਰਧਾਨ ਅਨੂ ਸ਼ਰਮਾ ਦੀ ਅਗਵਾਈ ਹੇਠ ਸਵਰਗਵਾਸੀ ਪ੍ਰਧਾਨ ਵਿਨੋਦ ਸ਼ਰਮਾ ਦੀ ਯਾਦ ‘ਚ ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 60 ਵਲੰਟੀਅਰਜ਼ ਨੇ ਖ਼ੂਨ ਦਾਨ ਕੀਤਾ। ਵਰਣਨਯੋਗ ਹੈ ਕਿ ਭਗਤ ਪੂਰਨ ਸਿੰਘ ਕਮੇਟੀ ਵੱਲੋਂ ਆਯੋਜਿਤ ਕੀਤੇ ਗਏ ਖ਼ੂਨਦਾਨ ਕੈਂਪ ‘ਚ ਸਬ ਡਵੀਜ਼ਨ ਭਿੱਖੀਵਿੰਡ ਤੋਂ ਡੀਐੱਸਪੀ ਪ੍ਰੀਤਇੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਵੱਲੋਂ ਕੀਤੇ ਜਾ ਰਹੇ ਮਹਾਨ ਕਾਰਜ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਖ਼ੂਨਦਾਨ ਕਰਕੇ ਲੋੜਵੰਦਾਂ ਦੀ ਜਾਨ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਸੀਕਾ ਨਵੀਸ ਯੂਨੀਅਨ ਭਿੱਖੀਵਿੰਡ, ਝਬਾਲ ਤੇ ਖੇਮਕਰਨ ਦੇ ਪ੍ਰਧਾਨ ਅਨੂ ਸ਼ਰਮਾ ਨੇ ਕਿਹਾ ਕਿ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਖੂਨਦਾਨ ਹੈ। ਅਨੂ ਸ਼ਰਮਾ ਨੇ ਕਿਹਾ ਕਿ ਅਸੀਂ ਖ਼ੂਨਦਾਨ ਕਰਕੇ ਅਨੇਕਾਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਭਗਤ ਪੂਰਨ ਸਿੰਘ ਖ਼ੂਨਦਾਨ ਕਮੇਟੀ ਨੇ ਆਪਣੇ ਵਲੰਟੀਅਰਜ਼ ਦੀ ਸਹਾਇਤਾ ਨਾਲ 60 ਯੂਨਿਟ ਖ਼ੂਨ ਇਕੱਠਾ ਕੀਤਾ ਹੈ। ਇਸ ਮੌਕੇ ਅਨੂ ਸ਼ਰਮਾ ਨੇ ਡੋਨਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਲੱਖਾਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਖ਼ੂਨਦਾਨ ਕਰਨ। ਇਸ ਮੌਕੇ ਆਰਸੀ ਸਲਵਿੰਦਰ ਸਿੰਘ, ਸੁਪਰਡੈਂਟ ਅਨਿਲ ਕੁਮਾਰ,ਲਖਵਿੰਦਰ ਸਿੰਘ,ਬਲਜਿੰਦਰ ਸਿੰਘ,ਲੱਖਾ ਸਿੰਘ, ਸੋਨੂੰ ਧਵਨ, ਪ੍ਰਤਾਪ ਸਿੰਘ,ਨਿੰਦਰ ਸਿੰਘ ਵਸੀਕਾ, ਮਾਣਕ ਧਵਨ, ਸੰਦੀਪ ਧਵਨ, ਸੰਜੀਵ ਚੋਪੜਾ, ਮਲਕੀਤ ਸਿੰਘ, ਮਲਕੀਤ ਸਿੰਘ ਮੱਖੀ, ਮਲਕੀਤ ਸਿੰਘ ਮੱਟੂ,ਅਮਨ, ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ ਰਾਜੋਕੇ,ਗੁਰਜੰਟ ਸਿੰਘ,ਦਰਸ਼ਨ ਪਟਵਾਰੀ, ਜੌਹਲ, ਦੀਪੂ, ਨਿਸ਼ਾਨ, ਗੁਰਮੀਤ ਸਿੰਘ,ਜੋਗਾ ਸਿੰਘ ਆਦਿ ਹਾਜ਼ਰ ਸਨ।