3 ਅਪ੍ਰੈਲ (ਨਾਨਕ ਸਿੰਘ ਖੁਰਮੀ) ਬੁਢਲਾਡਾ: ਪਿਛਲੇ ਦਿਨੀਂ ਇੱਕ ਸੜਕ ਦੁਰਘਟਨਾ ਵਿਚ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਦੋ ਹੋਣਹਾਰ ਸੇਵਾਦਾਰ ਕਾਕਾ ਅਕਾਸ਼ਦੀਪ ਸਿੰਘ ਬਰ੍ਹੇ ਅਤੇ ਕਾਕਾ ਗੁਪਾਲ ਸਿੰਘ ਖ਼ਾਲਸਾ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਨਮਿਤ 31 ਮਾਰਚ ਨੂੰ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬੁਢਲਾਡਾ ਵਿਖੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ,ਸਕੀ ਸਬੰਧੀ, ਇਲਾਕਾ ਨਿਵਾਸੀ ਅਤੇ ਸੰਸਥਾ ਮੈਂਬਰ ਹਾਜ਼ਰ ਸਨ। ਅੱਜ 3 ਅਪ੍ਰੈਲ ਨੂੰ ਦੋਹਾਂ ਬੱਚਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਲਗਭਗ 70 ਤੋਂ ਵੱਧ ਸੰਗਤਾਂ ਨਾਮ ਜਾਪ ਕਰਦੀਆਂ ਕੀਰਤਪੁਰ ਸਾਹਿਬ ਲਈ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਈਆਂ। ਕੀਰਤਪੁਰ ਸਾਹਿਬ ਅਸਥੀਆਂ ਜਲ ਪ੍ਰਵਾਹ ਉਪਰੰਤ ਅਨੰਦਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਦਰਸ਼ਨ ਦੀਦਾਰੇ ਕਰਦੀਆਂ ਹੋਈਆਂ ਸੰਗਤਾਂ ਸ਼ਾਮ ਨੂੰ ਵਾਪਸ ਆਉਣ ਗੀਆਂ।