31 ਮਾਰਚ (ਕਰਨ ਭੀਖੀ) ਭੀਖੀ: ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ‘ਪੰਜਾਬ ਸਾਹਿਤ ਅਕਾਦਮੀ’ ਦੇ ਪ੍ਰਧਾਨ ਡਾ਼ ਸਰਬਜੀਤ ਕੌਰ ਸੋਹਲ ਦੀ ਅਗਵਾਈ ਅਧੀਨ, ਕੌਮੀ ਪੱਧਰ ਦਾ ਦੋ-ਰੋਜ਼ਾ ਪ੍ਰੋਗਰਾਮ, ‘ਯੁਵਾ ਸਾਹਿਤ ਉਤਸਵ’, ਅੱਜ ਖ਼ੂਬਸੂਰਤ ਯਾਦਾਂ ਬਿਖੇਰਦਾ ਸੰਪੂਰਨ ਹੋ ਗਿਆ।ਦੂਜੇ ਦਿਨ ਦੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ.ਸਰਬਜੀਤ ਸੋਹਲ ਨੇ ਅੱਜ ਦੇ ਸਭ ਵਕਤਿਆਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੀ ਮਹੱਤਤਾ ਬਿਆਨਦਿਆਂ, ਪਹਿਲੇ ਦਿਨ ਦੀ ਸਫ਼ਲਤਾ ਦੀ ਸਭ ਨੂੰ ਮੁਬਾਰਕਬਾਦ ਦਿੱਤੀ।ਡਾ.ਕੁਲਦੀਪ ਸਿੰਘ ਦੀਪ ਨੇ ਅੱਜ ਦੇ ਪ੍ਰੋਗਰਾਮ ਦੀ ਰੂਪ-ਰੇਖਾ ਬਿਆਨ ਕੀਤੀ।ਪਹਿਲੇ ਸ਼ੈਸ਼ਨ ਵਿੱਚ ਯੁਵਾ-ਵਾਰਤਕ ਵਿੱਚ ਚਿੱਟਾ ਸਿੱਧੂ,ਸੈਮ ਗੁਰਵਿੰਦਰ ਤੇ ਕੁਲਵਿੰਦਰ ਸਿੰਘ ਸਰਾਂ ਨੇ ਵਿਚਾਰ-ਚਰਚਾ ‘ਚ ਭਾਗ ਲਿਆ, ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕੀਤੀ, ਸੰਚਾਲਕ ਦੀ ਭੂਮਿਕਾ ਗੁਰਨੈਬ ਮਘਾਣੀਆਂ ਨੇ ਨਿਭਾਈ। ਦੂਜੇ ਸ਼ੈਸ਼ਨ ਯੁਵਾ-ਸ਼ਾਇਰੀ ਦਾ ਸੰਚਾਲਨ ਸਤਪਾਲ ਭੀਖੀ ਨੇ ਕੀਤਾ ਅਤੇ ਵਿਚਾਰ-ਚਰਚਾ ਵਿੱਚ ਵਾਹਿਦ.ਦੀਪਕ ਧਲੇਵਾਂ,ਨਰਿੰਦਰਪਾਲ ਕੌਰ ਤੇ ਮਨਪ੍ਰੀਤ ਅਚਾਨਕ ਨੇ ਭਾਗ ਲਿਆ,ਇਸ ਸ਼ੈਸ਼ਨ ਦੀ ਪ੍ਰਧਾਨਗੀ ਵਿਸ਼ਾਲ ਨੇ ਕੀਤੀ।ਇਸ ਸ਼ੈਸ਼ਨ ਵਿੱਚ ਟਿੱਪਣੀਕਾਰ ਦੀ ਭੂਮਿਕਾ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਨੇ ਨਿਭਾਈ। ਤੀਜੇ ਸ਼ੈਸ਼ਨ ਅਨੁਵਾਦ ਵਿੱਚ ਮਲਕੀਤ ਸਿੰਘ ਨੇ ਸੰਚਾਲਕ ਵਜੋਂ ਭੂਮਿਕਾ ਨਿਭਾਈ।ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ.ਬੂਟਾ ਸਿੰਘ ਚੌਹਾਨ ਦੁਆਰਾ ਕੀਤੀ ਗਈ ਤੇ ਟਿੱਪਣੀਕਾਰ ਵਜੋਂ ਕੁਮਾਰ ਸ਼ੁਸ਼ੀਲ ਸ਼ਾਮਿਲ ਹੋਏ। ਸਵਾਮੀ ਸਰਬਜੀਤ, ਜਗਦੀਸ਼ ਰਾਏ ਕੂਲਰੀਆਂ ਤੇ ਸੁਮੀਤ ਸੰਮੀ ਨੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ। ਇਸ ਦਿਨ ਦੇ ਅੰਤ ‘ਤੇ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਅਮਰਜੀਤ ਤੇ ਸ਼ਾਇਰ ਗੁਰਪ੍ਰੀਤ ਕੌਂਕੇ ਨੇ ਕੀਤੀ।ਕਵੀ ਦਰਬਾਰ ਵਿੱਚ ਬਲਵਿੰਦਰ ਚਹਿਲ, ਹਰਭਗਵਾਨ ਚਾਵਲਾ,ਕੰਵਲਜੀਤ ਭੁੱਲਰ,ਗੁਲਾਬ ਸਰਾਰੀ,ਕੰਵਲਜੀਤ ਕੰਵਲ, ਕੁਲਵਿੰਦਰ ਬੱਛੋਆਣਾ,ਇਕਬਾਲ ਸੋਨੀਆ,ਅਕ੍ਰਿਤੀ ਕੌਸ਼ਲ,ਸੁਖਰਾਜ,ਪੂਜਾ ਪੁੰਡਰਕ,ਰਾਣੀ ਗੰਢੂਆਂ,ਕੁਲਵਿੰਦਰ ਵਿਰਕ,ਸਮਨਦੀਪ ਕੌਰ, ਅਰਜ਼ਪ੍ਰੀਤ, ਰਿਸ਼ੀ ਹਿਰਦੇਪਾਲ,ਸੁਖਪਾਲ ਚਹਿਲ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਮਨਮੋਹਕ ਬਣਾਇਆ।ਇਸ ਦਿਨ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਲੇਖਕ ਤੇ ਆਲੋਚਕ ਨਿਰੰਜਨ ਬੋਹਾ, ਕਹਾਣੀਕਾਰ ਦਰਸ਼ਨ ਜੋਗਾ,ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਸ੍ਰੀਮਤੀ ਤਜਿੰਦਰ ਕੌਰ,ਪ੍ਰਕਾਸ਼ਕ ਕਰਨ ਭੀਖੀ ਤੇ ਪੱਤਰਕਾਰ ਗੁਰਵਿੰਦਰ ਚਾਹਲ ਸ਼ਾਮਲ ਹੋਏ। ਇਸ ਦਿਨ ਸੋਹਲ ਦਾ ਨਾਵਲ ‘ਹੀਰ ਨਾ ਆਖੋ ਕੋਈ’ ਵੀ ਲੋਕ-ਅਰਪਣ ਕੀਤੀ ਗਈ।ਸਭ ਮਹਿਮਾਨਾਂ ਤੇ ਅਦੀਬਾਂ ਨੂੰ ਅਕਾਦਮੀ ਵੱਲੋਂ ਯਾਦਗਾਰੀ ਚਿੰਨਾਂ ਦੇ ਨਾਲ-ਨਾਲ ਕਿਤਾਬਾਂ ਅਤੇ ਵਾਤਾਵਰਣ ਦੀ ਸ਼ੁੱਧਤਾ ਤੇ ਸੰਭਾਲ ਲਈ ਬੂਟੇ ਭੇਂਟ ਕੀਤੇ ਗਏ।ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਬੱਲ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਅਕਾਦਮੀ ਨੂੰ ਵਧਾਈ ਦਿੰਦਿਆਂ,ਅਜਿਹੇ ਪ੍ਰੋਗਰਾਮਾਂ ਦੀ ਲੋੜ ਕਾਲਜ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਅਕਾਦਮੀ ਵੱਲੋਂ ਇਸ ਉਤਸਵ ਨੂੰ ਕਰਵਾਉਣ ਵਾਸਤੇ ਰੌਇਲ ਗਰੁੱਪ ਦੀ ਚੋਣ ਕਰਨ ਲਈ ਧੰਨਵਾਦ ਕੀਤਾ।ਸਭ ਮਹਿਮਾਨਾਂ ਤੇ ਸਖ਼ਸ਼ੀਅਤਾਂ ਨੇ ਜਿੱਥੇ ਹਰੇ-ਭਰੇ ਕੈਂਪਸ ਦੀ ਸਿਫ਼ਤ ਕੀਤੀ ਓਥੇ ਹੀ ਓਹਨਾਂ ਨੇ ਰੌਇਲ ਗਰੁੱਪ ਦੀ ਮਹਿਮਾਨ-ਨਿਵਾਜ਼ੀ ਦੀ ਵੀ ਰੱਜਵੀਂ ਤਾਰੀਫ਼ ਕੀਤੀ।ਵਿਿਦਆਰਥੀ ਅਤੇ ਮਹਿਮਾਨ ਮਨਮੋਹਕ ਤੇ ਸਦੀਵੀ ਯਾਦਾਂ ਸਮੇਟ ਕੇ,ਇਸ ਪ੍ਰੋਗਰਾਮ ਦੀ ਸਫ਼ਲਤਾ ਨੂੰ ਮਨਾਂ ਵਿੱਚ ਵਸਾਈ ਖ਼ੁਸ਼ੀ-ਖੁਸ਼ੀ ਵਿਦਾ ਹੋਏ